ਖੁਸ਼ਖਬਰੀ! ਹਰ ਮਹੀਨੇ ਨਹੀਂ ਵਧਣਗੇ LPG ਸਿਲੰਡਰ ਦੇ ਮੁੱਲ

Thursday, Dec 28, 2017 - 06:55 PM (IST)

ਖੁਸ਼ਖਬਰੀ! ਹਰ ਮਹੀਨੇ ਨਹੀਂ ਵਧਣਗੇ LPG ਸਿਲੰਡਰ ਦੇ ਮੁੱਲ

ਨਵੀਂ ਦਿੱਲੀ— ਸਰਕਾਰ ਨੇ ਹਰ ਮਹੀਨੇ ਐੱਲ. ਪੀ. ਜੀ. ਸਿਲੰਡਰ ਦੇ ਮੁੱਲ 4 ਰੁਪਏ ਵਧਾਉਣ ਦਾ ਫੈਸਲਾ ਵਾਪਸ ਲੈ ਲਿਆ ਹੈ। ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਹਰ ਮਹੀਨੇ ਰਸੋਈ ਗੈਸ ਸਿਲੰਡਰ ਦੇ ਮੁੱਲ ਵਧਾਉਣ ਕਾਰਨ ਸਰਕਾਰ ਦੀ ਗਰੀਬਾਂ ਨੂੰ ਮੁਫਤ ਐੱਲ. ਪੀ. ਜੀ. ਕੁਨੈਕਸ਼ਨ ਉਪਲੱਬਧ ਕਰਾਉਣ ਦੀ ਉਜੱਵਲਾ ਯੋਜਨਾ ਦੇ ਉਲਟ ਹੁੰਦਾ ਹੈ। ਜਿਸ ਕਾਰਨ ਹਰ ਮਹੀਨੇ ਐਲ. ਪੀ. ਜੀ. ਸਿਲੰਡਰ ਦੇ ਮੁੱਲ ਨਹੀਂ ਵਧਣਗੇ। 
ਇਸ ਤੋਂ ਪਹਿਲਾਂ ਸਰਕਾਰ ਨੇ ਸਰਵਜਨਕ ਖੇਤਰ ਦੀਆਂ ਸਾਰੀਆਂ ਪੈਟਰੋਲੀਅਮ ਮਾਰਕਟਿੰਗ ਕੰਪਨੀਆਂ ਨੂੰ ਜੂਨ, 2016 ਤੋਂ ਐੱਲ. ਪੀ. ਜੀ. ਸਿਲੰਡਰ ਕੀਮਤਾਂ 'ਚ ਹਰ ਮਹੀਨੇ ਚਾਰ ਰੁਪਏ ਦੇ ਵਾਧੇ ਦਾ ਹੁਕਮ ਦਿੱਤਾ ਸੀ। ਇਸ ਪਿੱਛੋਂ ਮਕਸਦ ਐੱਲ. ਪੀ. ਜੀ. 'ਤੇ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਖਤਮ ਕਰਨਾ ਸੀ।
19 ਵਾਰ ਵੱਧੇ ਮੁੱਲ
ਬੀਤੇ 17 ਮਹੀਨਿਆਂ 'ਚ ਰਸੋਈ ਗੈਸ ਸਿਲੰਡਰ ਦੇ ਮੁੱਲ 19 ਕਿਸ਼ਤਾਂ 'ਚ 76.5 ਰੁਪਏ ਵਧਾਉਣ ਤੋਂ ਬਾਅਦ ਸਰਵਜਨਕ ਖੇਤਰ ਦੀਆਂ ਤੇਲ ਕੰਪਨੀਆਂ ਨੇ ਗੁਜਰਾਤ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਦਸੰਬਰ ਮਹੀਨੇ 'ਚ ਵੀ ਇਸ ਦੇ ਮੁੱਲ 'ਚ ਮਾਸਿਕ ਵਾਧਾ ਨਹੀਂ ਕੀਤਾ ਸੀ।
ਸਰਵਜਨਕ ਖੇਤਰ ਦੀ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਪਿਛਲੇ ਸਾਲ ਜੁਲਾਈ ਤੋਂ ਹੀ ਅੱੈਲ. ਪੀ. ਜੀ. ਦੇ ਮੁੱਲ ਹਰ ਮਹੀਨੇ ਪਹਿਲੀ ਤਾਰੀਕ ਤੋਂ ਵਧਾਉਂਦੇ ਆ ਰਹੇ ਹਨ ਤਾਂ ਜੋਂ ਇਸ 'ਤੇ ਸਰਕਾਰੀ ਸਬਸਿਡੀ ਨੂੰ 2018 ਤਕ ਖਤਮ ਕੀਤਾ ਜਾ ਸਕੇ।
 


Related News