ਜਨਰਲ ਬਿਪਿਨ ਰਾਵਤ ਦਾ ਵੱਡਾ ਬਿਆਨ, ਕਿਹਾ ਸਾਡੀ ਫ਼ੌਜ ਨੂੰ ਤਿਆਰ ਰਹਿਣਾ ਚਾਹੀਦਾ

Friday, Sep 04, 2020 - 03:49 PM (IST)

ਜਨਰਲ ਬਿਪਿਨ ਰਾਵਤ ਦਾ ਵੱਡਾ ਬਿਆਨ, ਕਿਹਾ ਸਾਡੀ ਫ਼ੌਜ ਨੂੰ ਤਿਆਰ ਰਹਿਣਾ ਚਾਹੀਦਾ

ਨਵੀਂ ਦਿੱਲੀ: ਸਰਹੱਦ 'ਤੇ ਚੀਨ ਨਾਲ ਜਾਰੀ ਤਣਾਅ ਦੇ ਵਿਚਕਾਰ ਸੀ.ਡੀ.ਐੈੱਸ. ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਫ਼ੌਜ ਨੂੰ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਚੀਨੀ ਗਤੀਵਿਧੀਆਂ ਨਾਲ ਨਜਿੱਠਣ ਦੇ ਸਮਰੱਥ ਹੈ। ਅਮਰੀਕਾ-ਭਾਰਤ ਕੂਟਨੀਤਕ ਭਾਈਵਾਲੀ ਮੰਚ 'ਤੇ ਗੱਲਬਾਤ ਕਰਦਿਆਂ ਜਨਰਲ ਰਾਵਤ ਨੇ ਕਿਹਾ ਕਿ ਭਾਰਤ ਨੂੰ ਪਰਮਾਣੂ ਹਥਿਆਰਾਂ ਸਮੇਤ ਕਈ ਤਰ੍ਹਾਂ ਦੀਆਂ ਚੁਣੌਤੀਆਂ ਤੇ ਚਿਤਾਵਨੀਆਂ ਦਰਪੇਸ਼ ਹਨ ਪਰ ਭਾਰਤੀ ਹਥਿਆਰਬੰਦ ਦਸਤੇ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰ ਹਨ। 

ਇਹ ਵੀ ਪੜ੍ਹੋ : ਸਹੇਲੀਆਂ ਨਾਲ ਕੰਮ ’ਤੇ ਗਈ ਕੁੜੀ ਨੂੰ ਨਹੀਂ ਪਤਾ ਸੀ ਕਿ ਇੰਝ ਹੋਵੇਗਾ ਉਸ ਦਾ ਦਰਦਨਾਕ ਅੰਤ

ਉਨ੍ਹਾਂ ਇਸ ਆਨਲਾਈਨ ਸਮਾਗਮ ਦੌਰਾਨ ਕਿਹਾ, 'ਪਿੱਛੇ ਜਿਹੇ ਚੀਨ ਵੱਲੋਂ ਕਈ ਹਮਲਾਵਰ ਗਤੀਵਿਧੀਆਂ ਕੀਤੀਆਂ ਗਈਆਂ ਹਨ ਪਰ ਅਸੀਂ ਅਜਿਹੇ ਹਾਲਾਤ ਨਾਲ ਸਹੀ ਢੰਗ ਨਾਲ ਨਜਿੱਠਣ ਦੇ ਸਮਰੱਥ ਹਾਂ।' ਉਨ੍ਹਾਂ ਕਿਹਾ, 'ਅਸੀਂ ਪਾਕਿਸਤਾਨ ਨੂੰ ਚਿਤਾਵਨੀ ਦਿੰਦੇ ਹਾਂ ਕਿ ਜੇਕਰ ਉਸ ਨੇ ਚੀਨ ਨਾਲ ਵਿਵਾਦ ਦਾ ਲਾਹਾ ਲੈਂਦਿਆਂ ਸਰਹੱਦ 'ਤੇ ਕੋਈ ਕਾਰਵਾਈ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ।' ਉਨ੍ਹਾਂ ਇਸ ਮੌਕੇ ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ 'ਚ ਅਤਿਵਾਦੀ ਭੇਜ ਕੇ ਜੰਗ ਛੇੜਨ ਦੀਆਂ ਕੋਸ਼ਿਸ਼ਾਂ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਹਿੰਦ-ਪ੍ਰਸ਼ਾਂਤ ਖੇਤਰ ਬਾਰੇ ਭਾਰਤ ਦਾ ਨਜ਼ਰੀਆ, ਅਮਰੀਕਾ ਨਾਲ ਰੱਖਿਆ ਤੇ ਸੁਰੱਖਿਆ ਸਮਝੌਤਿਆਂ ਅਤੇ ਭਾਰਤ ਸਰਕਾਰ ਦੀ ਰੱਖਿਆ ਖੇਤਰ 'ਚ ਆਤਮਨਿਰਭਰਤਾ ਬਾਰੇ ਵੀ ਗੱਲਬਾਤ ਕੀਤੀ।

ਇਹ ਵੀ ਪੜ੍ਹੋ : ਸਿਹਤ ਮੰਤਰਾਲਾ ਨੇ ਦੱਸਿਆ ਯਾਤਰਾ ਕਰਦੇ ਸਮੇਂ ਇਨ੍ਹਾਂ ਵਿਅਕਤੀਆਂ ਲਈ ਮਾਸਕ ਨਹੀਂ ਜ਼ਰੂਰੀ


author

Baljeet Kaur

Content Editor

Related News