ਤੇਜ਼ੀ ਨਾਲ ਫੈਲਦਾ ਹੈ ਨਵਾਂ ਕੋਰੋਨਾ ਸਟ੍ਰੇਨ, ਜ਼ਿਆਦਾ ਸਾਵਧਾਨੀ ਦੀ ਜ਼ਰੂਰਤ: ਡਾ. ਗੁਲੇਰੀਆ
Thursday, Dec 31, 2020 - 02:16 AM (IST)
ਨਵੀਂ ਦਿੱਲੀ - ਬ੍ਰਿਟੇਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਹੁਣ ਭਾਰਤ ਵਿੱਚ ਦਸਤਕ ਦੇ ਚੁੱਕਿਆ ਹੈ। ਦੇਸ਼ ਵਿੱਚ ਹੁਣ ਤੱਕ ਦੋ ਦਰਜਨ ਦੇ ਕਰੀਬ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਲੱਛਣ ਹਨ। ਨਵੇਂ ਸਟ੍ਰੇਨ ਨੂੰ 70 ਫੀਸਦੀ ਜ਼ਿਆਦਾ ਇਨਫੈਕਟਿਡ ਦੱਸਿਆ ਜਾ ਰਿਹਾ ਹੈ। ਇਸ ਨਾਲ ਸਰਕਾਰ ਦੀ ਵੀ ਟੈੰਸ਼ਨ ਵੱਧ ਗਈ ਹੈ। ਉਥੇ ਹੀ, ਲੋਕ ਵੀ ਬਚਾਅ ਅਤੇ ਸਾਵਧਾਨੀ ਬਾਰੇ ਜਾਨਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ- UK ਤੋਂ ਪਰਤੇ 188 ਲੋਕਾਂ ਦੀ ਹੋਈ ਟੈਸਟਿੰਗ, 1 'ਚ ਮਿਲਿਆ ਨਵਾਂ ਸਟ੍ਰੇਨ
ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਨੂੰ ਲੈ ਕੇ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕਿਹਾ ਕਿ pre-epidemiological data ਤੋਂ ਪਤਾ ਚੱਲਦਾ ਹੈ ਕਿ ਕੋਰੋਨਾ ਵਾਇਰਸ ਨੇ ਕਈ ਥਾਵਾਂ 'ਤੇ ਆਪਣਾ ਰੂਪ ਬਦਲ ਲਿਆ ਹੈ। ਬ੍ਰਿਟੇਨ ਦੇ ਨਵੇਂ ਕੋਰੋਨਾ ਸਟ੍ਰੇਨ ਨੂੰ ਲੈ ਕੇ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਇਹ ਜ਼ਿਆਦਾ ਇਨਫੈਕਟਿਡ ਹੈ ਅਤੇ ਤੇਜ਼ੀ ਨਾਲ ਫੈਲਦਾ ਹੈ।
ਇਹ ਵੀ ਪੜ੍ਹੋ- NH 'ਤੇ ਟਰੱਕ ਅਤੇ ਟੈਂਕਰ ਦੀ ਟੱਕਰ ਨਾਲ ਲੱਗੀ ਭਿਆਨਕ ਅੱਗ, 2 ਝੁਲਸੇ
ਏਮਜ਼ ਨਿਰਦੇਸ਼ਕ ਨੇ ਕਿਹਾ ਕਿ ਅਜਿਹਾ ਸੰਭਵ ਹੈ ਕਿ ਬ੍ਰਿਟੇਨ ਦਾ ਨਵਾਂ ਸਟ੍ਰੇਨ ਭਾਰਤ ਵਿੱਚ ਨਵੰਬਰ ਜਾਂ ਫਿਰ ਦਸੰਬਰ ਦੀ ਸ਼ੁਰੂਆਤ ਵਿੱਚ ਹੀ ਆ ਗਿਆ ਹੋਵੇ ਪਰ ਭਾਰਤ ਵਿੱਚ ਪਿਛਲੇ ਕੁੱਝ ਹਫਤੇ ਦੌਰਾਨ ਕੋਰੋਨਾ ਦੇ ਮਾਮਲਿਆਂ ਵਿੱਚ ਜ਼ਿਆਦਾ ਵਾਧਾ ਨਹੀਂ ਹੋਇਆ ਹੈ। ਜੇਕਰ ਬ੍ਰਿਟੇਨ ਦਾ ਕੋਰੋਨਾ ਸਟ੍ਰੇਨ ਭਾਰਤ ਵਿੱਚ ਆ ਵੀ ਚੁੱਕਿਆ ਹੈ ਤਾਂ ਇਹ ਸਾਡੇ ਕੋਰੋਨਾ ਦੇ ਮਾਮਲੇ ਅਤੇ hospitalization 'ਤੇ ਅਸਰ ਪਾ ਸਕਦਾ ਹੈ। ਅਜਿਹੇ ਵਿੱਚ ਸਾਨੂੰ ਹੁਣ ਜ਼ਿਆਦਾ ਸਾਵਧਾਨੀ ਰੱਖਣ ਦੀ ਜ਼ਰੂਰਤ ਹੈ ਤਾਂ ਕਿ ਇਸ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।