ਰਾਹਤ ਭਰੀ ਖ਼ਬਰ, ਦੇਸ਼ 'ਚ ਇਸ ਹਫ਼ਤੇ ਤੀਜੀ ਵਾਰ ਕੋਰੋਨਾ ਦੇ ਨਵੇਂ ਮਾਮਲੇ 20 ਹਜ਼ਾਰ ਤੋਂ ਹੇਠਾਂ

10/09/2021 12:30:22 PM

ਨਵੀਂ ਦਿੱਲੀ- ਦੇਸ਼ ’ਚ ਕੋਰੋਨਾ ਸੰਕਰਮਣ ਦੇ ਰੋਜ਼ਾਨਾ ਮਾਮਲਿਆਂ ’ਚ ਕਮੀ ਦਰਮਿਆਨ ਹਫ਼ਤੇ ’ਚ ਤੀਜੀ ਵਾਰ 20 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਇਸ ਬੀਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ’ਚ ਲਗਾਤਾਰ ਵਾਧੇ ਨਾਲ ਰਿਕਵਰੀ ਦਰ ਵੱਧ ਕੇ 98 ਫੀਸਦੀ ਦੇ ਕਰੀਬ ਪਹੁੰਚ ਗਈ ਹੈ। ਇਸ ਵਿਚ ਦੇਸ਼ ’ਚ ਸ਼ੁੱਕਰਵਾਰ ਨੂੰ 79 ਲੱਖ 12 ਹਜ਼ਾਰ 202 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਗਾਏ ਗਏ ਅਤੇ ਹੁਣ ਤੱਕ ਕੁੱਲ 93 ਕਰੋੜ 99 ਲੱਖ 15 ਹਜ਼ਾਰ 323 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁਕਿਆ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ਨੀਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 19,740 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ, ਜਿਸ ਨਾਲ ਪੀੜਤਾਂ ਦਾ ਅੰਕੜਾ ਵੱਧ ਕੇ 3 ਕਰੋੜ 39 ਲੱਖ 35 ਹਜ਼ਾਰ 309 ਹੋ ਗਿਆ ਹੈ। 

PunjabKesari

ਇਸ ਤੋਂ ਪਹਿਲਾਂ ਮੰਗਲਵਾਰ ਨੂੰ 18,346 ਅਤੇ ਬੁੱਧਵਾਰ ਨੂੰ 18,833 ਮਾਮਲੇ ਦਰਜ ਕੀਤੇ ਗਏ ਸਨ। ਪਿਛਲੇ 24 ਘੰਟਿਆਂ ’ਚ 23,070 ਮਰੀਜ਼ਾਂ ਦੇ ਸਿਹਤਮੰਦ ਹੋਣ ਤੋਂ ਬਾਅਦ ਕੋਰੋਨਾ ਤੋਂ ਠੀਕ ਵਾਲਿਆਂ ਦੀ ਗਿਣਤੀ ਵੱਧ ਕੇ 3 ਕਰੋੜ 32 ਲੱਖ 48 ਹਜ਼ਾਰ 291 ਹੋ ਗਈ ਹੈ। ਸਰਗਰਮ ਮਾਮਲੇ 3578 ਘੱਟ ਕੇ 2 ਲੱਖ 36 ਹਜ਼ਾਰ 643 ਰਹਿ ਗਏ ਹਨ। ਉੱਥੇ ਹੀ 248 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 4,50,375 ਹੋ ਗਿਆ ਹੈ। ਦੇਸ਼ ’ਚ ਰਿਕਵਰੀ ਦਰ ਵੱਧ ਕੇ 97.98 ਫੀਸਦੀ ਹੋ ਗਈ ਹੈ ਅਤੇ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 0.70 ’ਤੇ ਆ ਗਈ ਹੈ, ਜਦੋਂ ਕਿ ਮੌਤ ਦਰ 1.33 ਫੀਸਦੀ ’ਤੇ ਬਰਕਰਾਰ ਹੈ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News