ਸ਼ਕਤੀ ਦਾ ਨਵਾਂ ਸੰਤੁਲਨ ਉਭਰਣ ਲਈ ਤਿਆਰ ਹੈ : ਜੈਸ਼ੰਕਰ

11/12/2020 2:23:27 AM

ਨਵੀਂ ਦਿੱਲੀ - ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਪਹਿਲਾਂ ਤੋਂ ਹੀ ਤਣਾਅ ਨਾਲ ਲੰਘ ਰਹੇ ਸੰਸਾਰ ਲਈ ਕੋਰੋਨਾ ਵਾਇਰਸ ਮਹਾਮਾਰੀ ਇੱਕ ਮੁਸ਼ਕਲ ਕਾਰਕ ਸਾਬਤ ਹੋਈ ਹੈ ਅਤੇ ਮੌਜੂਦਾ ਹਾਲਾਤਾਂ ਦੇ ਚੱਲਦੇ ਸ਼ਕਤੀ ਦਾ ਇੱਕ ਨਵਾਂ ਸੰਤੁਲਨ ਉਭਰਣ ਨੂੰ ਤਿਆਰ ਹੈ।
ਜੈਸ਼ੰਕਰ ਨੇ ਇੱਕ ਸਮਾਗਮ 'ਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਮਹਾਮਾਰੀ ਕਾਰਨ ਉਭਰੇ ਹਾਲਾਤ ਦੇ ਮੱਦੇਨਜ਼ਰ ਕਈ ਦੇਸ਼ਾਂ ਨੇ ਆਪਣੀ ਰਾਸ਼ਟਰੀ ਸੁਰੱਖਿਆ ਦੀ ਪਰਿਭਾਸ਼ਾ ਨੂੰ ਵਿਸਥਾਰਿਤ ਕੀਤਾ ਹੈ ਅਤੇ ਉਹ ਲਚੀਲੀ ਸਪਲਾਈ ਲੜੀ 'ਤੇ ਜ਼ਿਆਦਾ ਜ਼ੋਰ ਦੇ ਰਹੇ ਹਨ।
ਕਿਸੇ ਦਾ ਨਾਮ ਲਏ ਬਿਨਾਂ ਵਿਦੇਸ਼ ਮੰਤਰੀ ਨੇ ਕਿਹਾ ਕਿ ਹਾਲ ਦੀਆਂ ਘਟਨਾਵਾਂ ਤੋਂ ਪਤਾ ਚੱਲਦਾ ਹੈ ਕਿ ਸਮਾਨ ਮਾਨਸਿਕਤਾ ਬਹੁਪੱਖੀਵਾਦ ਨੂੰ ਨਿਰਾਸ਼ ਕਰੇਗੀ। ਉਨ੍ਹਾਂ ਕਿਹਾ ਕਿ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਸ਼ਕਤੀ ਅਤੇ ਹਿੱਤਾਂ ਦੇ ਨਵੇਂ ਸੰਤੁਲਨ ਵੱਲ ਵੱਧ ਰਹੇ ਹਾਂ।


Inder Prajapati

Content Editor

Related News