ਅਧਿਆਪਕਾ ਦੇ ਕਤਲ ''ਚ ਸ਼ਾਮਲ ਅੱਤਵਾਦੀਆਂ ਨੂੰ ਕਦੇ ਨਾਲ ਭੁੱਲਣ ਵਾਲਾ ਸਬਕ ਸਿਖਾਵਾਂਗੇ : ਮਨੋਜ ਸਿਨਹਾ

Tuesday, May 31, 2022 - 05:05 PM (IST)

ਅਧਿਆਪਕਾ ਦੇ ਕਤਲ ''ਚ ਸ਼ਾਮਲ ਅੱਤਵਾਦੀਆਂ ਨੂੰ ਕਦੇ ਨਾਲ ਭੁੱਲਣ ਵਾਲਾ ਸਬਕ ਸਿਖਾਵਾਂਗੇ : ਮਨੋਜ ਸਿਨਹਾ

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਕੁਲਗਾਮ 'ਚ ਇਕ ਸਰਕਾਰੀ ਸਕੂਲ 'ਚ ਦਾਖ਼ਲ ਹੋ ਕੇ ਹਿੰਦੂ ਅਧਿਆਪਕਾ ਦਾ ਅੱਤਵਾਦੀਆਂ ਵਲੋਂ ਕਤਲ ਕਰਨ ਦੀ ਮੰਗਲਵਾਰ ਨੂੰ ਨਿੰਦਾ ਕਰਦੇ ਹੋਏ ਕਿਹਾ ਕਿ ਹਮਲਾਵਰਾਂ ਨੂੰ ਅਜਿਹਾ ਸਬਕ ਸਿਖਾਇਆ ਜਾਵੇਗਾ, ਜੋ ਉਹ ਕਦੇ ਨਹੀਂ ਭੁੱਲ ਸਕਣਗੇ। ਰਜਨੀ ਬਾਲਾ (36) ਸਾਂਬਾ ਜ਼ਿਲ੍ਹੇ ਨਾਲ ਤਾਲੁਕ ਰੱਖਦੀ ਸੀ ਅਤੇ ਕੁਲਗਾਮ ਦੇ ਗੋਪਾਲਪੋਰਾ 'ਚ ਤਾਇਨਾਤ ਸੀ। ਅੱਤਵਾਦੀਆਂ ਨੇ ਉਨ੍ਹਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮਈ ਮਹੀਨੇ 'ਚ ਦੂਜੀ ਵਾਰ ਗੈਰ-ਮੁਸਲਿਮ ਸਰਕਾਰੀ ਕਰਮੀ ਦਾ ਕਤਲ ਕੀਤਾ ਗਿਆ ਹੈ, ਜਦੋਂ ਕਿ ਇਸ ਮਹੀਨੇ ਕਸ਼ਮੀਰ 'ਚ ਇਹ 7ਵਾਂ ਟਾਰਗੇਟ ਕਤਲ ਹੈ। ਸਿਨਹਾ ਨੇ ਟਵਿੱਟਰ 'ਤੇ ਕਿਹਾ,''ਸਕੂਲ ਅਧਿਆਪਕਾ ਰਜਨੀ ਬਾਲਾ 'ਤੇ ਅੱਤਵਾਦੀ ਹਮਲਾ ਸਭ ਤੋਂ ਨਿੰਦਣਯੋਗ ਕਾਰਵਾਈ ਹੈ। ਸੋਗ ਪੀੜਤ ਪਰਿਵਾਰ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ।'' ਉਨ੍ਹਾਂ ਕਿਹਾ ਕਿ ਇਸ ਹਮਲੇ ਲਈ ਅੱਤਵਾਦੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਨੂੰ ਅਜਿਹਾ ਸਬਕ ਸਿਖਾਇਆ ਜਾਵੇਗਾ ਕਿ ਉਹ ਕਦੇ ਨਹੀਂ ਭੁੱਲ ਸਕਣਗੇ।''

PunjabKesari

ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਵੀ ਹਮਲੇ ਦੀ ਨਿੰਦਾ ਕੀਤੀ। ਆਜ਼ਾਦ ਨੇ ਟਵੀਟ ਕੀਤਾ,''ਇਕ ਹਫ਼ਤੇ 'ਚ ਕਸ਼ਮੀਰ 'ਚ 2 ਔਰਤਾਂ, ਅਮਰੀਨ ਭਟ ਅਤੇ ਰਜਨੀ ਬਾਲਾ ਦਾ ਕਤਲ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਬਾਰੇ ਜਾਣ ਕੇ ਮੈਨੂੰ ਦੁਖ ਹੋਇਆ ਹੈ। ਮੈਂ ਰਜਨੀ ਬਾਲਾ ਦੇ ਕਤਲ ਦੀ ਨਿੰਦਾ ਕਰਦਾ ਹਾਂ।'' ਉਨ੍ਹਾਂ ਕਿਹਾ,''ਮੈਂ ਪ੍ਰਸ਼ਾਸਨ ਤੋਂ ਬੇਗੁਨਾਹ ਨਾਗਰਿਕਾਂ ਦੀ ਜ਼ਿੰਦਗੀ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕਣ ਦੀ ਬੇਨਤੀ ਕਰਦਾ ਹਾਂ। ਮੈਂ ਸੋਗ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕਰਦਾ ਹਾਂ।''

ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ਅੱਤਵਾਦੀਆਂ ਨੇ ਪ੍ਰਵਾਸੀ ਕਸ਼ਮੀਰੀ ਪੰਡਿਤ ਅਧਿਆਪਕਾ ਨੂੰ ਮਾਰੀ ਗੋਲੀ


author

DIsha

Content Editor

Related News