ਮੁੱਖ ਮੰਤਰੀ ਬਣਨ ਦਾ ਕਦੇ ਸੁਪਨਾ ਵੀ ਨਹੀਂ ਵੇਖਿਆ ਸੀ : ਊਧਵ

Monday, Feb 03, 2020 - 11:25 PM (IST)

ਮੁੱਖ ਮੰਤਰੀ ਬਣਨ ਦਾ ਕਦੇ ਸੁਪਨਾ ਵੀ ਨਹੀਂ ਵੇਖਿਆ ਸੀ : ਊਧਵ

ਮੁੰਬਈ – ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਹੈ ਕਿ ਉਨ੍ਹਾਂ ਮੁੱਖ ਮੰਤਰੀ ਬਣਨ ਦਾ ਕਦੇ ਸੁਪਨਾ ਵੀ ਨਹੀਂ ਵੇਖਿਆ ਸੀ। ਉਨ੍ਹਾਂ ਦੇ ਮਨ ਵਿਚ ਕਦੇ ਵੀ ਇਹ ਅਹੁਦਾ ਹਾਸਲ ਕਰਨ ਦੀ ਇੱਛਾ ਨਹੀਂ ਰਹੀ ਸੀ ਪਰ ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਭਾਜਪਾ ਨਾਲ ਰਹਿ ਕੇ ਉਹ ਆਪਣੇ ਪਿਤਾ ਨਾਲ ਕੀਤਾ ਵਾਅਦਾ ਪੂਰਾ ਨਹੀਂ ਕਰ ਸਕਦੇ ਤਾਂ ਉਨ੍ਹਾਂ ਇਹ ਵੱਡੀ ਜ਼ਿੰਮੇਵਾਰੀ ਪ੍ਰਵਾਨ ਕਰਨ ਦਾ ਫੈਸਲਾ ਕੀਤਾ।

ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਦੇ ਕਾਰਜਕਾਰੀ ਸੰਪਾਦਕ ਸੰਜੇ ਰਾਊਤ ਨੂੰ ਿਦੱਤੀ ਇਕ ਇੰਟਰਵਿਊ ਦੌਰਾਨ ਠਾਕਰੇ ਨੇ ਕਿਹਾ ਕਿ ਮੇਰੇ ਲਈ ਹਿੰਦੂਤਵ ਦਾ ਮਤਲਬ ਆਪਣੇ ਵਲੋਂ ਕਹੇ ਗਏ ਸ਼ਬਦਾਂ ਦਾ ਸਤਿਕਾਰ ਕਰਨਾ ਹੈ। ਹੋ ਸਕਦਾ ਹੈ ਕਿ ਮੈਂ ਐਕਸੀਡੈਂਟਲ ਸੀ. ਐੱਮ. ਬਣ ਗਿਆ ਹੋਵਾਂ ਪਰ ਇਹ ਅਹੁਦਾ ਹਾਸਲ ਕਰਨ ਬਾਰੇ ਕਦੇ ਵੀ ਨਹੀਂ ਸੋਚਿਆ ਸੀ। ਐੱਨ. ਸੀ. ਪੀ. ਅਤੇ ਕਾਂਗਰਸ ਵਰਗੀਆਂ ਵਿਚਾਰਕ ਪੱਖੋਂ ਵੱਖਰੀਆਂ ਪਾਰਟੀਆਂ ਨਾਲ ਗਠਜੋੜ ਬਾਰੇ ਊਧਵ ਨੇ ਕਿਹਾ ਕਿ ਇਸ ਤਰ੍ਹਾਂ ਦੇ ਗਠਜੋੜ ਪਹਿਲਾਂ ਵੀ ਕੀਤੇ ਜਾ ਚੁੱਕੇ ਹਨ। ਮਹਾਰਾਸ਼ਟਰ ਅਤੇ ਦੇਸ਼ ਦੇ ਹਿੱਤ ਹਰ ਵਿਚਾਰਧਾਰਾ ਤੋਂ ਵੱਡੇ ਹਨ। ਉਹ ਆਉਂਦੇ 2-3 ਮਹੀਨਿਆਂ ਦੌਰਾਨ ਚੋਣ ਲੜਨ ਬਾਰੇ ਫੈਸਲਾ ਕਰਨਗੇ।


author

Inder Prajapati

Content Editor

Related News