ਭਾਰਤ ਵਿੱਚ 'ਬੰਦ' ਹੋਇਆ Netflix

Saturday, Nov 16, 2024 - 04:10 PM (IST)

ਭਾਰਤ ਵਿੱਚ 'ਬੰਦ' ਹੋਇਆ Netflix

ਟੈਕ ਡੈਸਕ: ਸੋਸ਼ਲ ਮੀਡੀਆ 'ਤੇ ਦੁਨੀਆ ਭਰ ਵਿੱਚ ਵੇਖੇ ਜਾਣ ਵਾਲੇ ਪ੍ਰਸਿੱਧ ਸਟ੍ਰੀਮਿੰਗ ਪਲੇਟਫਾਰਮ Netflix ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਡਰੋ ਨਾ Netflix ਪੱਕੇ ਤੌਰ 'ਤੇ ਨਹੀਂ ਸਗੋਂ ਅਸਥਾਈ ਤੌਰ 'ਤੇ ਕੰਮ ਨਹੀਂ ਕਰ ਰਹੀ ਹੈ। ਦਰਅਸਲ Netflix ਦੇ ਸਰਵਰ ਵਿੱਚ ਦਿੱਕਤ ਆਈ ਹੈ, ਜਿਸ ਕਾਰਨ ਉਪਭੋਗਤਾ ਇਸ ਦੀ ਵਰਤੋਂ ਨਹੀਂ ਕਰ ਪਾ ਰਹੇ। 

ਦਰਅਸਲ ਪ੍ਰਸਿੱਧ ਸਟ੍ਰੀਮਿੰਗ ਪਲੇਟਫਾਰਮ Netflix ਜੇਕ ਪਾਲ ਅਤੇ ਮਾਈਕ ਟਾਇਸਨ ਵਿਚਕਾਰ ਮੁੱਕੇਬਾਜ਼ੀ ਮੈਚ ਤੋਂ ਪਹਿਲਾਂ ਹੀ ਰੁਕ ਗਿਆ ਹੈ। ਨੈੱਟਫਲਿਕਸ ਸਰਵਿਸ 'ਚ ਰੁਕਾਵਟ ਕਾਰਨ ਭਾਰਤ ਅਤੇ ਅਮਰੀਕਾ 'ਚ ਮੈਚ ਦਾ ਆਨੰਦ ਲੈ ਰਹੇ ਯੂਜ਼ਰਸ ਗੁੱਸੇ 'ਚ ਨਜ਼ਰ ਆ ਰਹੇ ਹਨ। ਡਾਊਨ ਡਿਟੈਕਟਰ, ਇੱਕ ਸਾਈਟ ਜੋ ਸਰਵਿਸ ਆਊਟੇਜ ਨੂੰ ਟਰੈਕ ਕਰਦੀ ਹੈ, ਨੇ ਪੁਸ਼ਟੀ ਕੀਤੀ ਹੈ ਕਿ Netflix ਡਾਊਨ ਹੈ। ਫਿਲਹਾਲ ਇਸ ਗੱਲ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਸਰਵਿਸ ਬੰਦ ਹੋਣ ਦਾ ਕਾਰਨ ਕੀ ਹੈ?

ਰਿਪੋਰਟਾਂ ਮੁਤਾਬਕ ਨੈੱਟਫਲਿਕਸ ਸਰਵਿਸ 'ਚ ਸਮੱਸਿਆ ਦਾ ਅਸਰ ਅਮਰੀਕਾ ਅਤੇ ਭਾਰਤ 'ਚ ਰਹਿਣ ਵਾਲੇ ਲੋਕਾਂ 'ਤੇ ਪੈ ਰਿਹਾ ਹੈ। ਫਿਲਹਾਲ ਨੈੱਟਫਲਿਕਸ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਯੂਜ਼ਰਸ ਨੂੰ ਆਊਟੇਜ ਦੀ ਸਮੱਸਿਆ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਹੈ।downdetector.com ਦੇ ਅਨੁਸਾਰ, ਭਾਰਤ ਵਿੱਚ ਸਵੇਰੇ 9.17 ਵਜੇ 1310 ਲੋਕਾਂ ਨੂੰ Netflix ਚਲਾਉਣ ਵਿੱਚ ਕੋਈ ਸਮੱਸਿਆ ਆਈ ਸੀ। ਦੂਜੇ ਪਾਸੇ, ਅਮਰੀਕਾ ਵਿੱਚ, ਭਾਰਤੀ ਸਮੇਂ ਅਨੁਸਾਰ ਸਵੇਰੇ 9.15 ਵਜੇ 95,324 ਲੋਕਾਂ ਨੂੰ ਸਟ੍ਰੀਮਿੰਗ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਦੋਂ ਲਾਈਵ ਮੈਚ ਦੌਰਾਨ ਨੈੱਟਫਲਿਕਸ ਨੇ ਅਚਾਨਕ ਕੰਮ ਕਰਨਾ ਬੰਦ ਕਰ ਦਿੱਤਾ, ਤਾਂ ਲੋਕਾਂ ਨੇ ਮਾਈਕ੍ਰੋਬਲਾਗਿੰਗ ਪਲੇਟਫਾਰਮ X (ਟਵਿੱਟਰ) 'ਤੇ ਵੀਡੀਓ ਪੋਸਟ ਕਰਨਾ ਅਤੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ।

PunjabKesari

ਸਮੱਸਿਆ ਨੈੱਟਫਲਿਕਸ ਸਰਵਰ ਨਾਲ ਸੀ ਪਰ ਲੋਕਾਂ ਦੇ ਟੀਵੀ ਸਕਰੀਨਾਂ 'ਤੇ ਲਿਖਿਆ ਹੋਇਆ ਸੀ ਕਿ ਜਦੋਂ ਤੁਹਾਡਾ ਨੈੱਟਵਰਕ ਚੈੱਕ ਕੀਤਾ ਜਾ ਰਿਹਾ ਹੈ ਤਾਂ ਉਦੋਂ ਤਕ ਤੁਸੀਂ ਤਿੰਨ ਸਵਾਲਾਂ ਦੇ ਜਵਾਬ ਦਿਓ। ਇੰਨਾ ਹੀ ਨਹੀਂ ਨੈੱਟਫਲਿਕਸ ਦੇ ਡਾਊਨ ਹੁੰਦੇ ਹੀ ਲੋਕਾਂ ਨੇ ਮੀਮਜ਼ ਵੀ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਸਮੱਸਿਆ ਨੂੰ ਕਦੋਂ ਹੱਲ ਕੀਤਾ ਜਾਵੇਗਾ ਅਤੇ ਤੁਸੀਂ ਨੈੱਟਫਲਿਕਸ ਦਾ ਦੁਬਾਰਾ ਆਨੰਦ ਕਦੋਂ ਲੈ ਸਕੋਗੇ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਪਰ ਉਮੀਦ ਹੈ ਕਿ ਹੁਣ ਤੱਕ ਕੰਪਨੀ ਨੂੰ ਸਰਵਰ 'ਚ ਖਰਾਬੀ ਬਾਰੇ ਪਤਾ ਲੱਗ ਚੁੱਕਾ ਹੋਵੇਗਾ ਅਤੇ ਕੰਪਨੀ ਇਸ ਨੂੰ ਠੀਕ ਕਰ ਲਵੇਗੀ। ਉਮੀਦ ਹੈ ਕਿ ਇਹ ਸਮੱਸਿਆ ਜਲਦੀ ਹੀ ਹੱਲ ਹੋ ਜਾਵੇਗੀ।


author

DILSHER

Content Editor

Related News