IC-814 ਸੀਰੀਜ਼ ''ਤੇ ਫਟਕਾਰ ਤੋਂ ਬਾਅਦ Netflix ਦਾ ਵੱਡਾ ਫ਼ੈਸਲਾ, ਹੁਣ ਨਜ਼ਰ ਆਉਣਗੇ ਹਾਈਜੈਕਰਾਂ ਦੇ ਅਸਲੀ ਨਾਂ

Tuesday, Sep 03, 2024 - 10:47 PM (IST)

IC-814 ਸੀਰੀਜ਼ ''ਤੇ ਫਟਕਾਰ ਤੋਂ ਬਾਅਦ Netflix ਦਾ ਵੱਡਾ ਫ਼ੈਸਲਾ, ਹੁਣ ਨਜ਼ਰ ਆਉਣਗੇ ਹਾਈਜੈਕਰਾਂ ਦੇ ਅਸਲੀ ਨਾਂ

ਨਵੀਂ ਦਿੱਲੀ : ਸਰਕਾਰ ਦੀ ਫਟਕਾਰ ਤੋਂ ਬਾਅਦ ਨੈੱਟਫਲਿਕਸ ਇੰਡੀਆ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਵੈੱਬ ਸੀਰੀਜ਼ 'IC-814: ਦਿ ਕੰਧਾਰ ਹਾਈਜੈਕ' ਵਿਚ ਦਿਖਾਏ ਗਏ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਦੇ ਹਾਈਜੈਕਰਾਂ ਦੇ ਅਸਲੀ ਅਤੇ ਕੋਡ ਨਾਂ ਸ਼ਾਮਲ ਕੀਤੇ ਹਨ। ਦਰਸ਼ਕਾਂ ਦੇ ਇਕ ਹਿੱਸੇ ਦੁਆਰਾ ਵੈੱਬ ਸੀਰੀਜ਼ ਵਿਚ ਅੱਤਵਾਦੀਆਂ ਦੇ ਮਨੁੱਖੀਕਰਨ ਵਾਲੇ ਚਿੱਤਰਣ ਅਤੇ ਉਨ੍ਹਾਂ ਦੇ ਹਿੰਦੂ ਕੋਡ ਨਾਵਾਂ ਦੇ ਸੰਦਰਭ 'ਤੇ ਇਤਰਾਜ਼ ਕੀਤੇ ਜਾਣ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ, ਜਿਸ ਨਾਲ ਉਨ੍ਹਾਂ ਨੇ ਦਲੀਲ ਦਿੱਤੀ ਕਿ ਅਗਵਾਕਾਰਾਂ ਦੀ ਅਸਲ ਪਛਾਣ ਨੂੰ ਵਿਗਾੜਨਾ ਇਤਿਹਾਸਕ ਘਟਨਾਵਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਬਰਾਬਰ ਹੈ।

ਸੂਚਨਾ ਅਤੇ ਪ੍ਰਸਾਰਣ ਸਕੱਤਰ ਸੰਜੇ ਜਾਜੂ ਨੇ ਨੈੱਟਫਲਿਕਸ ਇੰਡੀਆ ਦੀ ਕੰਟੈਂਟ ਹੈੱਡ ਮੋਨਿਕਾ ਸ਼ੇਰਗਿੱਲ ਨੂੰ ਤਲਬ ਕੀਤਾ ਅਤੇ ਵੈੱਬ ਸੀਰੀਜ਼ ਵਿਚ ਕੁਝ ਤੱਤਾਂ ਦੇ ਚਿੱਤਰਣ 'ਤੇ ਸਰਕਾਰ ਦੀ ਸਖ਼ਤ ਅਸਹਿਮਤੀ ਜ਼ਾਹਰ ਕੀਤੀ। ਨੈੱਟਫਲਿਕਸ ਇੰਡੀਆ ਦੀ ਵਾਈਸ ਪ੍ਰੈਜ਼ੀਡੈਂਟ ਮੋਨਿਕਾ ਸ਼ੇਰਗਿੱਲ ਨੇ ਕਿਹਾ, "ਭਾਰਤੀ ਏਅਰਲਾਈਨਜ਼ ਫਲਾਈਟ 814 ਦੇ 1999 ਦੇ ਹਾਈਜੈਕਿੰਗ ਤੋਂ ਅਣਜਾਣ ਦਰਸ਼ਕਾਂ ਦੇ ਫਾਇਦੇ ਲਈ ਹਾਈਜੈਕਰਾਂ ਦੇ ਅਸਲੀ ਅਤੇ ਕੋਡ ਨਾਵਾਂ ਨੂੰ ਸ਼ਾਮਲ ਕਰਨ ਲਈ ਸ਼ੁਰੂਆਤੀ ਡਿਸਕਲੇਮਰ ਨੂੰ ਅਪਡੇਟ ਕੀਤਾ ਗਿਆ ਹੈ।"

ਉਨ੍ਹਾਂ ਇਕ ਬਿਆਨ ਵਿਚ ਕਿਹਾ, "ਸੀਰੀਜ਼ ਵਿਚ ਦਿੱਤੇ ਗਏ ਨਾਂ ਅਸਲ ਘਟਨਾ ਦੌਰਾਨ ਵਰਤੇ ਗਏ ਕੋਡ ਨਾਵਾਂ ਨੂੰ ਦਰਸਾਉਂਦੇ ਹਨ।" ਉਨ੍ਹਾਂ ਕਿਹਾ ਕਿ ਅਗਵਾਕਾਰਾਂ ਦੇ ਅਸਲੀ ਨਾਂ ਇਬਰਾਹਿਮ ਅਤਹਰ, ਸ਼ਾਹਿਦ ਅਖਤਰ ਸਈਦ, ਸੰਨੀ, ਅਹਿਮਦ ਕਾਜ਼ੀ, ਜ਼ਹੂਰ ਮਿਸਤਰੀ ਅਤੇ ਸ਼ਾਕਿਰ ਸਨ। ਹਾਲਾਂਕਿ, ਲੜੀ ਵਿਚ ਅੱਤਵਾਦੀਆਂ ਦੁਆਰਾ ਵਰਤੇ ਗਏ ਕੋਡ ਨਾਵਾਂ ਦਾ ਜ਼ਿਕਰ ਹੈ ਜਿਸ ਵਿਚ ਭੋਲਾ, ਸ਼ੰਕਰ, ਡਾਕਟਰ, ਬਰਗਰ ਅਤੇ ਚੀਫ ਸ਼ਾਮਲ ਹਨ। ਸ਼ੇਰਗਿੱਲ ਨੇ ਕਿਹਾ, "ਭਾਰਤ ਵਿਚ ਕਹਾਣੀ ਸੁਣਾਉਣ ਦਾ ਇਕ ਅਮੀਰ ਸੱਭਿਆਚਾਰ ਹੈ ਅਤੇ ਅਸੀਂ ਇਨ੍ਹਾਂ ਕਹਾਣੀਆਂ ਨੂੰ ਪੇਸ਼ ਕਰਨ ਅਤੇ ਉਨ੍ਹਾਂ ਨੂੰ ਪ੍ਰਮਾਣਿਕਤਾ ਨਾਲ ਪੇਸ਼ ਕਰਨ ਲਈ ਵਚਨਬੱਧ ਹਾਂ।"

ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ OTT ਪਲੇਟਫਾਰਮ ਨੂੰ ਇਹ ਸਮਝਣ ਦੀ ਲੋੜ ਹੈ ਕਿ ਕੁਝ ਚੀਜ਼ਾਂ ਦਾ ਸਮਾਜ 'ਤੇ ਕੀ ਪ੍ਰਭਾਵ ਪੈ ਸਕਦਾ ਹੈ? ਅਧਿਕਾਰੀ ਨੇ ਕਿਹਾਤ ਕਿ ਮੁੱਦਾ ਇਹ ਹੈ ਕਿ ਸਾਨੂੰ ਇਕ ਦੂਜੇ ਨੂੰ ਸਮਝਣਾ ਚਾਹੀਦਾ ਹੈ। ਤੁਹਾਡੀ ਕੀ ਸੋਚ ਹੈ, ਸਾਡੀ ਸੋਚ ਕੀ ਹੈ? ਇਕ ਦੂਜੇ ਨੂੰ ਸਮਝਣ ਦੀ ਲੋੜ ਹੈ ਅਤੇ ਇਹ ਵੀ ਕਿ ਕੁਝ ਚੀਜ਼ਾਂ ਦਾ ਸਮਾਜ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪੈ ਸਕਦਾ ਹੈ।''

ਅਨੁਭਵ ਸਿਨਹਾ ਦੁਆਰਾ ਨਿਰਦੇਸ਼ਿਤ ਇਸ ਵੈਬਸੀਰੀਜ਼ ਵਿਚ ਵਿਜੇ ਵਰਮਾ, ਪੱਤਰਲੇਖਾ, ਪੰਕਜ ਕਪੂਰ, ਨਸੀਰੂਦੀਨ ਸ਼ਾਹ, ਅਰਵਿੰਦ ਸਵਾਮੀ, ਦੀਆ ਮਿਰਜ਼ਾ ਵਰਗੇ ਕਲਾਕਾਰਾਂ ਨੇ ਕੰਮ ਕੀਤਾ ਹੈ। ਇਹ ਵੈੱਬ ਸੀਰੀਜ਼ ਦਸੰਬਰ 1999 ਵਿਚ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਹਰਕਤ-ਉਲ ਮੁਜਾਹਿਦੀਨ ਦੁਆਰਾ ਇਕ ਜਹਾਜ਼ ਨੂੰ ਹਾਈਜੈਕ ਕਰਨ ਦੀ ਸੱਚੀ ਘਟਨਾ ਨੂੰ ਬਿਆਨ ਕਰਦੀ ਹੈ। ਇਸ ਸੀਰੀਜ਼ ਨੂੰ ਲੈ ਕੇ ਸੋਸ਼ਲ ਮੀਡੀਆ ਅਤੇ ਹੋਰ ਮੰਚਾਂ 'ਤੇ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ। ਕਈਆਂ ਨੇ ਦਾਅਵਾ ਕੀਤਾ ਹੈ ਕਿ ਫਿਲਮ ਨਿਰਮਾਤਾ ਨੇ ਕਥਿਤ ਤੌਰ 'ਤੇ ਕਿਸੇ ਵਿਸ਼ੇਸ਼ ਭਾਈਚਾਰੇ ਨਾਲ ਸਬੰਧਤ ਅੱਤਵਾਦੀਆਂ ਨੂੰ ਬਚਾਉਣ ਲਈ ਅਗਵਾਕਾਰਾਂ ਦੇ ਨਾਂ ਬਦਲ ਕੇ 'ਸ਼ੰਕਰ' ਅਤੇ 'ਭੋਲਾ' ਕਰ ਦਿੱਤੇ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8

 


author

Sandeep Kumar

Content Editor

Related News