ਪਤੀ ਦੇ ਅਧਿਕਾਰ ’ਤੇ ਸਵਾਲ ਉਠਾਉਣਾ, ਸੱਸ ’ਤੇ ਨਿੰਦਾਯੋਗ ਦੋਸ਼ ਲਾਉਣਾ ਅੱਤਿਆਚਾਰ ਦੇ ਬਰਾਬਰ: ਹਾਈ ਕੋਰਟ
Saturday, Oct 25, 2025 - 08:10 AM (IST)
ਨਵੀਂ ਦਿੱਲੀ (ਭਾਸ਼ਾ) – ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਪਤੀ ਦੇ ਅਧਿਕਾਰ ’ਤੇ ਸਵਾਲ ਉਠਾਉਣਾ ਤੇ ਸੱਸ ਖ਼ਿਲਾਫ਼ ਨਿੰਦਾਯੋਗ ਦੋਸ਼ ਲਾਉਣਾ ਮਾਨਸਿਕ ਅੱਤਿਆਚਾਰ ਹੈ, ਜੋ ਤਲਾਕ ਦਾ ਆਧਾਰ ਹੈ। ਅਦਾਲਤ ਨੇ ਪਰਿਵਾਰ ਅਦਾਲਤ ਵਲੋਂ ਦਿੱਤੇ ਗਏ ਤਲਾਕ ਹੁਕਮ ਨੂੰ ਬਰਕਰਾਰ ਰੱਖਦੇ ਹੋਏ ਕਿਹਾ ਕਿ ਅਪਮਾਨਜਨਕ ਭਾਸ਼ਾ ਦੀ ਵਰਤੋਂ, ਸਰੀਰਕ ਹਿੰਸਾ ਤੇ ਸਮਾਜਿਕ ਵਖਰੇਵੇਂ ਸਮੇਤ ਔਰਤ ਦਾ ਅੱਤਿਆਚਾਰ ਵਾਲਾ ਕਾਰਾ ਆਪਣੇ ਆਪ ਵਿਚ ਤਲਾਕ ਲਈ ਲੋੜੀਂਦੇ ਆਧਾਰ ਹਨ।
ਪੜ੍ਹੋ ਇਹ ਵੀ : ਬੱਸ 'ਚੋਂ ਜ਼ਿੰਦਾ ਨਿਕਲੇ ਚਸ਼ਮਦੀਦ ਨੇ ਬਿਆਨ ਕੀਤਾ ਦਿਲ ਦਹਿਲਾਉਂਦਾ ਮੰਜਰ, ਕਿਹਾ ਅਸੀਂ ਸ਼ੀਸ਼ੇ ਤੋੜ...
ਜਸਟਿਸ ਅਨਿਲ ਖੇਤਰਪਾਲ ਅਤੇ ਜਸਟਿਸ ਹਰੀਸ਼ ਵੈਦਿਆਨਾਥਨ ਸ਼ੰਕਰ ਦੀ ਬੈਂਚ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਇਸ ਮਾਮਲੇ ਵਿਚ ਸਾਬਤ ਕੀਤੇ ਗਏ ਸ਼ਬਦ ਅਤੇ ਸੰਵਾਦ ਹਾਨੀਰਹਿਤ ਨਹੀਂ ਹਨ। ਕਾਨੂੰਨ ਮੰਨਦਾ ਹੈ ਕਿ ਮਾਨਸਿਕ ਅੱਤਿਆਚਾਰ ਲਗਾਤਾਰ ਅਤੇ ਜਾਣਬੁੱਝ ਕੇ ਜ਼ੁਬਾਨੀ ਦੁਰਵਿਵਹਾਰ ਅਤੇ ਅਜਿਹੇ ਚਰਿੱਤਰ ਤੋਂ ਪੈਦਾ ਹੋ ਸਕਦੀ ਹੈ, ਜੋ ਜੀਵਨਸਾਥੀ ਨੂੰ ਅਪਮਾਨਿਤ ਕਰਦਾ ਹੈ ਤੇ ਉਸ ਦੇ ਵੱਕਾਰ ਤੇ ਆਤਮ-ਸਨਮਾਨ ਨੂੰ ਠੇਸ ਪਹੁੰਚਾਉਂਦਾ ਹੈ। ਅਦਾਲਤ ਨੇ ਇਹ ਹੁਕਮ ਔਰਤ ਵਲੋਂ ਦਾਇਰ ਅਪੀਲ ’ਤੇ ਪਾਸ ਕੀਤਾ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਪਰਿਵਾਰ ਅਦਾਲਤ ਨੇ ਉਸ ਦੇ ਨਾਲ ਅੱਤਿਆਚਾਰ ’ਤੇ ਵਿਚਾਰ ਨਹੀਂ ਕੀਤਾ ਤੇ ਪਤੀ ਨੂੰ ਗਲਤ ਤਰੀਕੇ ਨਾਲ ਤਲਾਕ ਦੇ ਦਿੱਤਾ।
ਪੜ੍ਹੋ ਇਹ ਵੀ : ਹਾਈਵੇਅ 'ਤੇ ਰੂਹ ਕੰਬਾਊ ਘਟਨਾ: ਹਾਦਸੇ ਦੌਰਾਨ ਬੱਸ ਨੂੰ ਲੱਗੀ ਅੱਗ, 20 ਤੋਂ ਵੱਧ ਲੋਕਾਂ ਦੀ ਮੌਤ
