ਨੇਤਨਯਾਹੂ ਨੇ ਈਰਾਨ ਪਰਮਾਣੂ ਸਮਝੌਤੇ 'ਤੇ ਪੀ. ਐੱਮ. ਮੋਦੀ ਅਤੇ ਟਰਨਬੁਲ ਨਾਲ ਕੀਤੀ ਗੱਲਬਾਤ

05/05/2018 2:12:43 PM

ਯੇਰੂਸ਼ਲਮ— ਈਰਾਨ ਪਰਮਾਣੂ ਸਮਝੌਤੇ ਨੂੰ ਬਰਕਰਾਰ ਜਾਂ ਰੱਦ ਕਰਨ ਲਈ ਕੌਮਾਂਤਰੀ ਸਮਰਥਨ ਜੁਟਾਉਣ ਦੀ ਕੋਸ਼ਿਸ਼ ਤਹਿਤ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਹਾਲੀਆ ਘਟਨਾ ਬਾਰੇ ਜਾਣਕਾਰੀ ਦਿੱਤੀ। ਨੇਤਨਯਾਹੂ ਦੇ ਮੀਡੀਆ ਸਲਾਹਕਾਰ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਤਿੰਨ ਅਹਿਮ ਕੌਮਾਂਤਰੀ ਨੇਤਾਵਾਂ ਪੀ. ਐੱਮ. ਮੋਦੀ, ਆਸਟ੍ਰੇਲੀਆ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨਾਲ ਗੱਲ ਕੀਤੀ। ਪ੍ਰੈੱਸ 'ਚ ਕਿਹਾ ਗਿਆ ਕਿ ਨੇਤਨਯਾਹੂ ਨੇ ਵਿਸ਼ਵ ਨੇਤਾਵਾਂ ਨਾਲ ਖੇਤਰੀ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਉਨ੍ਹਾਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਈਰਾਨ ਦੇ ਪਰਮਾਣੂ ਭੰਡਾਰਨ ਦੇ ਸੰਬੰਧ 'ਚ ਮਹੱਤਵਪੂਰਣ ਸਮੱਗਰੀ ਦਾ ਖੁਲ੍ਹਾਸਾ ਕੀਤਾ ਹੈ। ਨੇਤਨਯਾਹੂ ਨੇ ਪਹਿਲਾਂ ਮੀਡੀਆ ਨੂੰ ਦੱਸਿਆ ਸੀ ਕਿ ਉਹ 100,000 ਤੋਂ ਵਧੇਰੇ ਦਸਤਾਵੇਜ਼ ਸਾਂਝਾ ਕਰਨਗੇ। 
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦਸਤਾਵੇਜ਼ਾਂ ਨੂੰ ਇਜ਼ਰਾਇਲ ਦੀ ਜਾਸੂਸ ਏਜੰਸੀ ਮੋਸਾਦ ਨੇ ਤਹਿਰਾਨ ਦੇ ਇਕ ਗੋਦਾਮ ਤੋਂ ਪ੍ਰਾਪਤ ਕੀਤਾ। ਇਨ੍ਹਾਂ ਦਸਤਾਵੇਜ਼ਾਂ ਨਾਲ ਪਰਮਾਣੂ ਹਥਿਆਰ ਇਕੱਠੇ ਕਰਨ ਲਈ ਪੂਰਬ 'ਚ ਈਰਾਨ ਦੀਆਂ ਗੁਪਤ ਕੋਸ਼ਿਸ਼ਾਂ ਕਥਿਤ ਤੌਰ 'ਤੇ ਸਿੱਧ ਹੁੰਦੀਆਂ ਹਨ। ਨੇਤਨਯਾਹੂ ਨੇ ਯੇਰੂਸ਼ਲਮ 'ਚ ਆਪਣੇ ਦਫਤਰ 'ਚ ਪੱਤਰਕਾਰਾਂ ਨੂੰ ਕਿਹਾ,''ਬ੍ਰਿਟੇਨ, ਫਰਾਂਸ ਅਤੇ ਜਰਮਨੀ ਦੇ ਨੇਤਾਵਾਂ ਨੇ ਕਿਹਾ ਕਿ ਉਹ ਦਸਤਾਵੇਜ਼ਾਂ ਨੂੰ ਦੇਖਣਾ ਚਾਹੁੰਦੇ ਹਨ। ਉਨ੍ਹਾਂ ਦੀ ਇਹ ਜਾਨਣ 'ਚ ਕਾਫੀ ਦਿਲਚਸਪੀ ਹੈ ਕਿ ਅਸੀਂ ਕੀ ਖੁਲਾਸਾ ਕੀਤਾ ਹੈ।''
ਉਨ੍ਹਾਂ ਨੇ ਕਿਹਾ ਕਿ ਲੰਡਨ, ਪੈਰਿਸ ਅਤੇ ਬਰਲਿਨ ਤੋਂ ਖੁਫੀਆ ਪੇਸ਼ੇਵਰ ਇਜ਼ਰਾਇਲ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦਾ ਵਿਸ਼ਲੇਸ਼ਣ ਕਰਨ ਲਈ ਇਸ ਹਫਤੇ ਯੇਰੂਸ਼ਲਮ ਆ ਰਹੇ ਹਨ। ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਮੋਸਾਦ ਵੱਲੋਂ ਪ੍ਰਾਪਤ ਦਸਤਾਵੇਜ਼ਾਂ 'ਤੇ ਜਾਣਕਾਰੀ ਦੇਣ ਲਈ ਸੋਮਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ, ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਮ ਅਤੇ ਜਰਮਨ ਦੀ ਚਾਂਸਲਰ ਐਂਜੇਲਾ ਮਾਰਕਲ ਨਾਲ ਗੱਲ ਕੀਤੀ ਸੀ। ਨੇਤਨਾਯਾਹੂ ਨੇ ਕਿਹਾ,''ਮੈਂ ਪੁਤਿਨ ਨੂੰ ਕਿਹਾ ਕਿ ਸਮੱਗਰੀ ਦੇਖਣ ਲਈ ਉਨ੍ਹਾਂ ਦਾ ਸਵਾਗਤ ਹੈ। ਮੈਂ ਚੀਨ ਅਤੇ ਅਮਾਨੋ (ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਦੇ ਮੁਖੀ) ਨੂੰ ਵੀ ਸੱਦਾ ਦਿੱਤਾ ਹੈ।''

 

 


Related News