ਨੇਤਾਜੀ ਦੀ ਮੌਤ ਨਾਲ ਜੁੜਿਆ ਰਹੱਸ, ਬੇਟੀ ਨੇ PM ਮੋਦੀ ਨੂੰ ਲਾਈ ਗੁਹਾਰ

08/22/2019 5:39:27 PM

ਕੋਲਕਾਤਾ (ਭਾਸ਼ਾ)— ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਦਿਹਾਂਤ ਨਾਲ ਜੁੜੇ ਰਹੱਸ ਦਰਮਿਆਨ ਵੀਰਵਾਰ ਨੂੰ ਉਨ੍ਹਾਂ ਦੀ ਬੇਟੀ ਅਨਿਤਾ ਬੋਸ ਫਾਫ ਨੇ ਅਸਥੀਆਂ ਦੇ ਡੀ. ਐੱਨ. ਏ. ਜਾਂਚ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖਲ ਦੇਣ ਦੀ ਮੰਗ ਕੀਤੀ। ਅਨਿਤਾ ਨੇ ਦਾਅਵਾ ਕੀਤਾ ਕਿ ਪਿਛਲੀਆਂ ਸਰਕਾਰਾਂ 'ਚ ਕੁਝ ਖਾਸ ਲੋਕ ਨਹੀਂ ਚਾਹੁੰਦੇ ਸਨ ਕਿ ਰਹੱਸ ਤੋਂ ਪਰਦਾ ਉਠੇ। ਉਨ੍ਹਾਂ ਨੇ ਕਿਹਾ ਕਿ ਉਹ ਇਸ ਗੱਲ ਨੂੰ ਸਾਂਝਾ ਕਰਦੀ ਹੈ ਕਿ ਉਨ੍ਹਾਂ ਦੇ ਪਿਤਾ ਦੀ ਮੌਤ 18 ਅਗਸਤ 1945 ਨੂੰ ਜਹਾਜ਼ ਹਾਦਸੇ ਵਿਚ ਹੋਈ ਸੀ। ਜਾਪਾਨ ਦੇ ਰੇਨਕੋਜੀ ਮੰਦਰ 'ਚ ਰੱਖੀਆਂ ਅਸਥੀਆਂ ਨੇਤਾਜੀ ਦੀਆਂ ਹਨ। ਅਨਿਤਾ ਨੇ ਕਿਹਾ ਕਿ ਉਹ ਅਸਥੀਆਂ ਦੇ ਡੀ. ਐੱਨ. ਏ. ਜਾਂਚ ਦੀ ਬੇਨਤੀ ਕਰਨ ਲਈ ਪ੍ਰਧਾਨ ਮੰਤਰੀ ਨੂੰ ਅਤੇ ਜਾਪਾਨੀ ਅਧਿਕਾਰੀਆਂ ਨੂੰ ਵੀ ਮਿਲਣਾ ਚਾਹੇਗੀ। 
ਅਨਿਤਾ ਨੇ ਜਰਮਨੀ ਤੋਂ ਟੈਲੀਫੋਨ 'ਤੇ ਇਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ, ''ਜਦੋਂ ਤਕ ਕੁਝ ਹੋਰ ਸਾਬਤ ਨਾ ਹੋ ਜਾਵੇ, ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਮੌਤ 18 ਅਗਸਤ 1945 ਨੂੰ ਜਹਾਜ਼ ਹਾਦਸੇ ਵਿਚ ਹੋਈ ਪਰ ਬਹੁਤ ਸਾਰੇ ਲੋਕ ਇਸ ਨੂੰ ਨਹੀਂ ਮੰਨਦੇ। ਮੈਂ ਚਾਹੁੰਦੀ ਹਾਂ ਕਿ ਇਹ ਰਹੱਸ ਸੁਲਝ ਜਾਵੇ।'' ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਰਹੱਸ ਨੂੰ ਸੁਲਝਾਉਣ ਦਾ ਸਭ ਤੋਂ ਚੰਗਾ ਤਰੀਕਾ ਜਾਪਾਨ 'ਚ ਮੰਦਰ ਵਿਚ ਰੱਖੀਆਂ ਅਸਥੀਆਂ ਦਾ ਡੀ. ਐੱਨ. ਏ. ਪਰੀਖਣ ਹੋਣਾ ਚਾਹੀਦਾ ਹੈ। ਇਸ ਤੋਂ ਸੱਚ ਸਾਬਤ ਹੋ ਜਾਵੇਗਾ ਕਿ ਇਹ ਅਸਲ ਵਿਚ ਉਨ੍ਹਾਂ ਦੀਆਂ ਅਸਥੀਆਂ ਹਨ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਕੋਲ ਰੱਖੀਆਂ ਗਈਆਂ ਫਾਈਲਾਂ ਨੂੰ ਜਨਤਕ ਕਰ ਕੇ ਰਹੱਸ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਧੰਨਵਾਦ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਾ ਚਾਹੁੰਦੀ ਹੈ।


Tanu

Content Editor

Related News