ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀ ਨੈਸਲੇ ਕੰਪਨੀ, Cerelac ਨੂੰ ਲੈ ਕੇ ਆਈ ਹੈਰਾਨ ਕਰਨ ਵਾਲੀ ਰਿਪੋਰਟ
Thursday, Apr 18, 2024 - 10:29 AM (IST)
ਨੈਸ਼ਨਲ ਡੈਸਕ- ਛੋਟੇ ਬੱਚਿਆਂ ਨੂੰ ਖੁਆਏ ਜਾ ਰਹੇ ਨੈਸਲੇ (Nestlé) ਦੇ ਉਤਪਾਦ ਸੇਰੇਲੈਕ (Cerelac) ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਇਕ ਨਵੀਂ ਰਿਪੋਰਟ 'ਚ ਖ਼ੁਲਾਸਾ ਹੋਇਆ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਖਪਤਕਾਰ ਵਸਤੂਆਂ ਅਤੇ ਬੱਚਿਆਂ ਦੇ ਫਾਰਮੂਲਾ ਨਿਰਮਾਤਾ ਨੈਸਲੇ ਭਾਰਤ ਅਤੇ ਹੋਰ ਏਸ਼ੀਆਈ ਦੇਸ਼ਾਂ 'ਚ ਵੇਚੇ ਜਾਣ ਵਾਲੇ ਬੱਚਿਆਂ ਦੇ ਦੁੱਧ ਅਤੇ ਅਨਾਜ ਉਤਪਾਦਾਂ 'ਚ ਖੰਡ ਮਿਲਾ ਰਹੀ ਹੈ। ਰਿਪੋਰਟ ਮੁਤਾਬਕ ਸਵਿਸ ਜਾਂਚ ਸੰਸਥਾ ਪਬਲਿਕ ਆਈ ਦੇ ਪ੍ਰਚਾਰਕਾਂ ਨੇ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ 'ਚ ਵਿਕਣ ਵਾਲੇ ਸਵਿਸ ਬਹੁ-ਰਾਸ਼ਟਰੀ ਕੰਪਨੀ ਦੇ ਬੇਬੀ-ਫੂਡ ਉਤਪਾਦਾਂ ਦੇ ਨਮੂਨੇ ਟੈਸਟ ਲਈ ਬੈਲਜੀਅਮ ਦੀ ਪ੍ਰਯੋਗਸ਼ਾਲਾ ਵਿਚ ਭੇਜੇ। ਟੀਮ ਨੇ ਨਮੂਨਿਆਂ ਵਿਚ ਸ਼ਹਿਦ ਦੇ ਰੂਪ ਵਿਚ ਖੰਡ ਪਾਈ ਗਈ। ਇਕ ਫਾਲੋ-ਅਪ ਮਿਲਕ ਫਾਰਮੂਲਾ ਬ੍ਰਾਂਡ ਜੋ 1 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਵਰਤਿਆ ਜਾਂਦਾ ਹੈ। 6 ਮਹੀਨੇ ਤੋਂ ਦੋ ਸਾਲ ਦੀ ਉਮਰ ਦੇ ਬੱਚਿਆਂ ਲਈ ਬਣੇ ਅਨਾਜ ਸੇਰੇਲੈਕ ਵਿਚ ਵੀ ਖੰਡ ਪਾਈ ਗਈ।
ਇਹ ਵੀ ਪੜ੍ਹੋ- ਜਾਣੋ ਰਾਮ ਲੱਲਾ ਦੇ ਸੂਰਿਆ ਤਿਲਕ ਲਈ ਕਿਹੜੀ ਵਿਗਿਆਨਕ ਤਕਨੀਕ ਦਾ ਹੋਇਆ ਇਸਤੇਮਾਲ
ਹੈਰਾਨੀ ਵਾਲੀ ਗੱਲ ਹੈ ਕਿ ਯੂ.ਕੇ. ਸਮੇਤ ਨੈਸਲੇ ਦੇ ਮੁੱਖ ਯੂਰਪੀਅਨ ਬਾਜ਼ਾਰਾਂ 'ਚ ਛੋਟੇ ਬੱਚਿਆਂ ਲਈ ਫਾਰਮੂਲੇ ਵਿਚ ਖੰਡ ਨਹੀਂ ਹੈ। ਹਾਲਾਂਕਿ ਵੱਡੇ ਬੱਚਿਆਂ ਲਈ ਬਣਾਏ ਗਏ ਉਤਪਾਦਾਂ ਵਿਚ ਖੰਡ ਸ਼ਾਮਲ ਹੁੰਦੀ ਹੈ, ਛੇ ਮਹੀਨਿਆਂ ਤੋਂ ਇਕ ਸਾਲ ਦੇ ਬੱਚਿਆਂ ਲਈ ਬਣਾਏ ਗਏ ਉਤਪਾਦਾਂ ਵਿਚ ਕੋਈ ਵੀ ਖੰਡ ਨਹੀਂ ਹੁੰਦੀ ਹੈ। ਜ਼ਿਕਰਯੋਗ ਹੈ ਕਿ ਖਪਤਕਾਰਾਂ ਲਈ ਸਿਰਫ ਪੈਕੇਜਿੰਗ 'ਤੇ ਛਾਪੀ ਗਈ ਪੋਸ਼ਣ ਸੰਬੰਧੀ ਜਾਣਕਾਰੀ ਦੇ ਅਧਾਰ 'ਤੇ ਸਿਹਤਮੰਦ ਉਤਪਾਦਾਂ ਦੀ ਪਛਾਣ ਕਰਨਾ ਮੁਸ਼ਕਲ ਹੈ। ਜ਼ਿਆਦਾਤਰ ਮਾਮਲਿਆਂ ਵਿਚ ਭੋਜਨ ਦੇ ਲੇਬਲਾਂ ਵਿਚ ਅਕਸਰ ਦੁੱਧ ਅਤੇ ਫਲਾਂ 'ਚ ਕੁਦਰਤੀ ਤੌਰ 'ਤੇ ਪਾਈ ਜਾਣ ਵਾਲੀ ਸ਼ੱਕਰ ਸ਼ਾਮਲ ਹੁੰਦੀ ਹੈ।
ਇਹ ਵੀ ਪੜ੍ਹੋ- ਸ਼ਰਧਾਲੂਆਂ ਲਈ ਅਹਿਮ ਖ਼ਬਰ; ਮਾਤਾ ਵੈਸ਼ਨੋ ਦੇਵੀ ਕਟੜਾ ਤੇ ਜੰਮੂ ਲਈ ਚੱਲਣਗੀਆਂ 'ਸਮਰ ਸਪੈਸ਼ਲ ਟਰੇਨਾਂ'
ਬੱਚੇ ਨੂੰ 2 ਸਾਲ ਦਾ ਹੋਣ ਤੱਕ ਖੰਡ ਨਾ ਦੇਣ ਦੀ ਸਖ਼ਤ ਸਲਾਹ
ਭਾਰਤ ਵਿਚ ਬਾਲ ਰੋਗ ਵਿਗਿਆਨੀ ਬੱਚੇ ਦੇ 2 ਸਾਲ ਦੇ ਹੋਣ ਤੱਕ ਖੰਡ ਨਾ ਦੇਣ ਦੀ ਸਖ਼ਤ ਸਲਾਹ ਦਿੰਦੇ ਹਨ। ਇਸ ਦੌਰਾਨ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) 2 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਖੰਡ ਕੁੱਲ ਊਰਜਾ ਦਾ 5 ਫ਼ੀਸਦੀ-7 ਫ਼ੀਸਦੀ ਤੋਂ ਵੱਧ ਨਾ ਹੋਣ ਦੀ ਸਿਫ਼ਾਰਸ਼ ਕਰਦੀ ਹੈ।
ਇਹ ਵੀ ਪੜ੍ਹੋ- 15 ਫੁੱਟ ਬਰਫ ਨਾਲ ਢਕਿਆ ਹੈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਇਸ ਦਿਨ ਤੋਂ ਸ਼ੁਰੂ ਹੋਵੇਗੀ ਯਾਤਰਾ
ਦੁਨੀਆ ਭਰ 'ਚ ਮੋਟਾਪਾ
ਮੋਟਾਪਾ ਵਿਸ਼ਵ ਭਰ ਵਿਚ ਇਕ ਵੱਡੀ ਜਨਤਕ ਸਿਹਤ ਚੁਣੌਤੀ ਬਣਿਆ ਹੋਇਆ ਹੈ, ਖਾਸ ਕਰਕੇ ਘੱਟ ਅਤੇ ਮੱਧ-ਆਮਦਨ ਵਾਲੇ ਦੇਸ਼ਾਂ ਵਿਚ। ਵਿਸ਼ਵ ਸਿਹਤ ਸੰਗਠਨ (WHO) ਮੁਤਾਬਕ ਅਫਰੀਕਾ ਵਿਚ 5 ਸਾਲ ਤੋਂ ਘੱਟ ਉਮਰ ਦੇ ਵੱਧ ਭਾਰ ਵਾਲੇ ਬੱਚਿਆਂ ਦੀ ਗਿਣਤੀ 2000 ਤੋਂ ਲਗਭਗ 23 ਫ਼ੀਸਦੀ ਵਧੀ ਹੈ। ਭਾਰਤ 'ਚ ਪੰਜ ਤੋਂ 19 ਸਾਲ ਦੀ ਉਮਰ ਦੇ 12.5 ਮਿਲੀਅਨ ਬੱਚੇ (7.3 ਮਿਲੀਅਨ ਮੁੰਡੇ ਅਤੇ 5.2 ਮਿਲੀਅਨ ਕੁੜੀਆਂ) ਹਨ। ਦਿ ਲੈਂਸੇਟ ਦੀ ਇੱਕ ਤਾਜ਼ਾ ਰਿਪੋਰਟ ਮੁਤਾਬਕ 2022 ਵਿਚ ਇਨ੍ਹਾਂ ਦਾ ਪ੍ਰਸਾਰ ਬਹੁਤ ਜ਼ਿਆਦਾ ਹੋਵੇਗਾ, ਜੋ ਕਿ 1990 ਵਿਚ 0.4 ਮਿਲੀਅਨ ਸੀ। ਵਿਸ਼ਵ ਪੱਧਰ 'ਤੇ 1 ਅਰਬ ਤੋਂ ਵੱਧ ਲੋਕ ਮੋਟਾਪੇ ਨਾਲ ਜੀ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8