ਘਰ ਦੇ ਬਾਹਰ ਬੈਠੇ ਚਾਚਾ-ਭਤੀਜੇ ’ਤੇ ਬਦਮਾਸ਼ਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, ਰੰਜਿਸ਼ ਬਣੀ ਮੌਤ ਦਾ ਕਾਰਨ

Tuesday, Nov 23, 2021 - 05:10 PM (IST)

ਘਰ ਦੇ ਬਾਹਰ ਬੈਠੇ ਚਾਚਾ-ਭਤੀਜੇ ’ਤੇ ਬਦਮਾਸ਼ਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, ਰੰਜਿਸ਼ ਬਣੀ ਮੌਤ ਦਾ ਕਾਰਨ

ਜੀਂਦ– ਰੋਹਤਕ ਰੋਡ ’ਤੇ ਘਰ ਦੇ ਬਾਹਰ ਬੈਠੇ ਚਾਚਾ-ਭਤੀਜੇ ’ਤੇ ਤਿੰਨ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਦੌਰਾਨ ਚਾਚਾ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ, ਉਥੇ ਹੀ ਭਤੀਜਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਵਾਰਦਾਤ ਨੂੰ ਅੰਜ਼ਾਮ ਦੇ ਕੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਘਟਨਾ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ। 

ਮ੍ਰਿਤਕ ਦੇ ਪਿਤਾ ਜਲਪਤ ਨੇ ਦੱਸਿਆ ਕਿ ਉਸ ਦਾ ਬੇਟਾ ਸ਼ਾਮਸੁੰਦਰ ਘਰ ਦੇ ਬਾਹਰ ਬੈਠ ਕੇ ਧੁੱਪ ਸੇਕ ਰਿਹਾ ਸੀ। ਇਸ ਦੌਰਾਨ ਇਕ ਗੱਡੀ ’ਚ ਕੁਝ ਬਦਮਾਸ਼ ਆਏ, ਉਨ੍ਹਾਂ ਦੇ ਹੱਥਾਂ ’ਚ ਬੰਦੂਕ ਸੀ। ਉਨ੍ਹਾਂ ਨੇ ਆਉਂਦੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਬਦਮਾਸ਼ਾਂ ਨੇ ਲਗਭਗ 25 ਰਾਊਂਟ ਗੋਲੀਆਂ ਚਲਾਈਆਂ ਜਿਸ ਵਿਚ ਤਿੰਨ ਉਸ ਦੇ ਬੇਟੇ ਅਤੇ ਇਕ ਪੋਤੇ ਨੂੰ ਲੱਗੀ। ਦੋਵਾਂ ਨੂੰ ਸ਼ਹਿਰ ਦੇ ਨਾਗਰਿਕ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਦੇ ਬੇਟੇ ਸ਼ਾਮਸੁੰਦਰ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਉਸ ਦੇ ਪੋਤੇ ਹਨੀ ਦਾ ਇਲਾਜ ਚੱਲ ਰਿਹਾ ਹੈ। 

ਪੀੜਤ ਪੱਖ ਨੇ ਨਹੀਂ ਕੀਤੀ ਸ਼ਿਕਾਇਤ
ਇਸ ਹਮਲੇ ਦਾ ਕਾਰਨ ਸ਼ਾਮਸੁੰਦਰ ਦੀ ਪੁਰਾਣੀ ਦੱਸੀ ਜਾ ਰਹੀ ਹੈ, ਜਿਸਦੇ ਚਲਦੇ ਸ਼ਾਮਸੁੰਦਰ ’ਤੇ ਪਹਿਲਾਂ ਵੀ ਤਿੰਨ ਵਾਰ ਹਮਲਾ ਹੋ ਚੁੱਕਾ ਸੀ। ਹਾਲਾਂਕਿ, ਬੁੱਧਵਾਰ ਨੂੰ ਸ਼ਾਮਸੁੰਦਰ ’ਤੇ ਪਹਿਲਾਂ ਚੱਲੀਆਂ ਗੋਲੀਆਂ ਦੇ ਮਾਮਲੇ ’ਚ ਅਦਾਲਤ ’ਚ ਫੈਸਲਾ ਆਉਣਾ ਸੀ, ਇਸ ਤੋਂ ਪਹਿਲਾਂ ਹੀ ਸ਼ਾਮਸੁੰਦਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਡੀ.ਐੱਸ.ਪੀ. ਧਰਮਬੀਰ ਖਰਬ ਨੇ ਦੱਸਿਆ ਕਿ ਮਾਮਲੇ ’ਚ ਸੀ.ਆਈ.ਏ. ਅਤੇ ਸ਼ਹਿਰ ਥਾਣਾ ਦੀ ਪੁਲਸ ਜਾਂਚ ਕਰ ਰਹੀ ਹੈ। ਘਟਨਾ ਵਾਲੀ ਥਾਂ ’ਤੇ ਉਨ੍ਹਾਂ ਦੀ ਟੀਮ ਸਬੂਤ ਇਕੱਠੇ ਕਰ ਰਹੀ ਹੈ, ਹਾਲਾਂਕਿ ਅਜੇ ਤਕ ਇਸ ਮਾਮਲੇ ’ਚ ਪੀੜਤ ਪੱਖ ਨੇ ਸ਼ਿਕਾਇਤ ਨਹੀਂ ਦਿੱਤੀ। ਸ਼ਿਕਾਇਤ ’ਚ ਜਿਨ੍ਹਾਂ ਲੋਕਾਂ ਦੇ ਨਾਂ ਦਿੱਤੇ ਜਾਣਗੇ, ਉਨ੍ਹਾਂ ’ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।


author

Rakesh

Content Editor

Related News