ਕੋਟਖਾਈ ''ਚ ਨੇਪਾਲੀ ਮਹਿਲਾ ਨਾਲ ਬਲਾਤਕਾਰ, ਇਕ ਗ੍ਰਿਫਤਾਰ

Saturday, Apr 20, 2019 - 04:54 PM (IST)

ਕੋਟਖਾਈ ''ਚ ਨੇਪਾਲੀ ਮਹਿਲਾ ਨਾਲ ਬਲਾਤਕਾਰ, ਇਕ ਗ੍ਰਿਫਤਾਰ

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਸ਼ਿਮਾਲਾ ਜ਼ਿਲੇ ਕੋਟਖਾਈ 'ਚ ਇਕ ਨੇਪਾਲੀ ਮੂਲ ਦੀ ਮਹਿਲਾ ਨਾਲ ਬਲਾਤਕਾਰ ਦੇ ਮਾਮਲੇ 'ਚ ਉਸ ਦੇ ਇਕ ਸਾਥੀ ਮਜ਼ਦੂਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦੋਂਕਿ ਦੂਜਾ ਫਰਾਰ ਹੈ। ਜ਼ਿਲਾ ਪੁਲਸ ਸੁਪਰਡੈਂਟ ਓਮਪਤੀ ਜਮਵਾਲ ਦੇ ਅਨੁਸਾਰ ਮਹਿਲਾ ਨੇ ਕੋਟਖਾਈ ਪੁਲਸ 'ਚ ਸ਼ਿਕਾਇਤ ਦੇ ਕੇ ਕਿਹਾ ਕਿ ਉਸ ਦੇ ਨਾਲ ਮਜ਼ਦੂਰੀ ਕਰਨ ਵਾਲੇ ਸਿਰਮੌਰ ਨਿਵਾਸੀ ਦੋ ਨੌਜਵਾਨ ਵਰਗਲਾ ਕੇ ਸੁਨਸਾਨ ਥਾਂ 'ਤੇ ਲੈ ਗਏ ਅਤੇ ਉਸ ਨਾਲ ਕਥਿਤ ਤੌਰ 'ਤੇ ਬਲਤਕਾਰ ਕੀਤਾ। ਮਹਿਲਾ ਦੀ ਸ਼ਿਕਾਇਤ 'ਤੇ ਪੁਲਸ ਨੇ ਉਸ ਦਾ ਮੈਡੀਕਲ ਕਰਵਾਇਆ ਅਤੇ ਮਾਮਲਾ ਦਰਜ ਕਰਨ ਦੇ ਬਾਅਦ ਇਕ ਦੋਸ਼ੀ ਨੂੰ ਸ਼ੁੱਕਰਵਾਰ ਦੇਰ ਰਾਤ ਗ੍ਰਿਫਤਾਰ ਕਰ ਲਿਆ ਜਦੋਂ ਕਿ ਦੂਜਾ ਫਰਾਰ ਹੋ ਗਿਆ ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਗ੍ਰਿਫਤਾਰ ਦੋਸ਼ੀ ਦੀ ਪਛਾਣ ਸ਼ਿਲੱਈ ਨਿਵਾਸੀ ਕਲਿਆਣ ਸਿੰਘ ਦੇ ਰੂਪ 'ਚ ਕੀਤੀ ਗਈ ਹੈ।


author

Aarti dhillon

Content Editor

Related News