ਭਾਰਤ ਹੋ ਕੇ ਵਿਦੇਸ਼ ਜਾਣ ਵਾਲੇ ਇਨ੍ਹਾਂ ਲੋਕਾਂ ਨੂੰ ਹੁਣ ਲੈਣੀ ਪਵੇਗੀ NOC

05/16/2019 2:15:01 PM

ਕਾਠਮੰਡੂ— ਭਾਰਤ ਵਲੋਂ ਹੋ ਕੇ ਕਿਸੇ ਹੋਰ ਦੇਸ਼ ਲਈ ਉਡਾਣ ਭਰਨ ਦੇ ਇਛੁੱਕ ਨੇਪਾਲੀ ਨਾਗਰਿਕਾਂ ਨੂੰ ਹੁਣ ਭਾਰਤੀ ਅੰਬੈਸੀ ਵਲੋਂ ਮਨਜ਼ੂਰੀ ਲਈ ਨਵੀਂ ਦਿੱਲੀ 'ਚ ਨੇਪਾਲੀ ਅੰਬੈਸੀ ਦੇ ਨੋ ਆਬਜੈਕਸ਼ਨ ਸਰਟੀਫਿਕੇਟ (ਐੱਨ. ਓ. ਸੀ.) ਦੀ ਜ਼ਰੂਰਤ ਹੋਵੇਗੀ। ਪੁਲਸ ਵਲੋਂ ਜਾਰੀ ਇਕ ਨੋਟਿਸ ਮੁਤਾਬਕ ਬਿਨੈਕਾਰ ਨੂੰ ਨੇਪਾਲੀ ਅੰਬੈਸੀ 'ਚ ਇਕ ਅਰਜ਼ੀ ਪੱਤਰ ਜਮ੍ਹਾਂ ਕਰਵਾਉਣਾ ਹੋਵੇਗਾ, ਜਿਸ 'ਚ ਯਾਤਰਾ ਦੇ ਕਾਰਨਾਂ ਦੇ ਇਲਾਵਾ ਉਸ ਦੇਸ਼ ਦਾ ਵੀਜ਼ਾ, ਪਾਸਪੋਰਟ, ਹਵਾਈ ਟਿਕਟ ਦੀ ਕਾਪੀ ਅਤੇ ਭਾਰਤ ਨੂੰ ਛੱਡ ਕੇ ਹੋਰ ਦੇਸ਼ਾਂ 'ਚ ਕੀਤੀਆਂ ਗਈਆਂ ਪਿਛਲੀਆਂ ਯਾਤਰਾਵਾਂ ਦੀ ਜਾਣਕਾਰੀ ਮੁਹੱਈਆ ਕਰਵਾਉਣੀ ਹੋਵੇਗੀ।

ਪੁਲਸ ਨੇ ਨਵੀਂ ਦਿੱਲੀ 'ਚ ਨੇਪਾਲੀ ਦੂਤਘਰ ਵਲੋਂ ਜਾਰੀ ਇਕ ਬਿਆਨ ਦੇ ਹਵਾਲੇ ਤੋਂ ਦੱਸਿਆ ਕਿ ਨੌਕਰੀ ਲਈ ਵਿਦੇਸ਼ ਜਾ ਰਹੇ ਲੋਕਾਂ ਨੂੰ ਵਿਦੇਸ਼ੀ ਰੋਜ਼ਗਾਰ ਵਿਭਾਗ ਵਲੋਂ ਜਾਰੀ ਰੋਜ਼ਗਾਰ ਦੀ ਇਜਾਜ਼ਤ ਸਬੰਧੀ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈਣਗੇ। ਭਾਰਤ 'ਚ ਨੇਪਾਲੀ ਵਿਦਿਆਰਥੀਆਂ ਅਤੇ ਉਦਯੋਗੀਆਂ ਨੂੰ ਨਵਂੀਂ ਦਿੱਲੀ ਰਾਹੀਂ ਵਿਦੇਸ਼ ਜਾਣ ਤੋਂ ਪਹਿਲਾਂ ਐੱਨ. ਓ. ਸੀ. ਲਿਆਉਣ ਲਈ ਹੋਰ ਦਸਤਾਵੇਜ਼ਾਂ ਦੇ ਨਾਲ ਆਪਣੇ ਪੇਸ਼ੇ ਸਬੰਧੀ ਦਸਤਾਵੇਜ਼ ਵੀ ਜਮ੍ਹਾਂ ਕਰਵਾਉਣੇ ਪੈਣਗੇ। ਉਸ ਨੇ ਦੱਸਿਆ ਕਿ ਸਾਰੇ ਦਸਤਾਵੇਜ਼ਾਂ ਦੀ ਜਾਂਚ ਮਗਰੋਂ ਨੇਪਾਲੀ ਅੰਬੈਸੀ ਐੱਨ. ਓ. ਸੀ. ਜਾਰੀ ਕਰੇਗੀ। ਨੇਪਾਲ ਵਿਦੇਸ਼ ਮੰਤਰਾਲੇ ਮੁਤਾਬਕ ਭਾਰਤ 'ਚ 40 ਲੱਖ ਨੇਪਾਲੀ ਕੰਮ ਕਰ ਰਹੇ ਹਨ।


Related News