ਨੇਪਾਲ, ਭਾਰਤ ਨੇ ਸਹਿਯੋਗ ਵਧਾਉਣ ਲਈ ਪਹਿਲੀ ਟੂਰਿਜ਼ਮ ਮੀਟਿੰਗ ਕੀਤੀ ਆਯੋਜਿਤ
Wednesday, Dec 11, 2024 - 05:57 PM (IST)
ਕਾਠਮੰਡੂ (ਏਜੰਸੀ)- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ 'ਮਹਾਂਕੁੰਭ 2025' ਨੂੰ ਉਤਸ਼ਾਹਿਤ ਕਰਨ ਅਤੇ ਦੋਹਾਂ ਗੁਆਂਢੀ ਦੇਸ਼ਾਂ ਵਿਚਾਲੇ ਸੈਰ-ਸਪਾਟਾ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕਾਠਮੰਡੂ ਵਿਚ ਪਹਿਲੀ ਨੇਪਾਲ-ਭਾਰਤ ਟੂਰਿਜ਼ਮ ਮੀਟਿੰਗ ਆਯੋਜਿਤ ਹੋਈ, ਜਿਸ ਵਿਚ ਅਧਿਕਾਰੀਆਂ ਨੇ ਇਸ ਖੇਤਰ ਦੀ ਸਮਰੱਥਾ ਦਾ ਪੂਰਾ ਲਾਭ ਉਠਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਮੰਗਲਵਾਰ ਨੂੰ ਇਸ ਸਮਾਗਮ ਦਾ ਆਯੋਜਨ ਨੇਪਾਲ ਟੂਰਿਜ਼ਮ ਬੋਰਡ (NTB) ਅਤੇ ਕਾਠਮੰਡੂ ਵਿੱਚ ਭਾਰਤੀ ਦੂਤਘਰ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਪਾਕਿਸਤਾਨੀ ਫੌਜ ਖਿਲਾਫ ਗਲਤ ਪ੍ਰਚਾਰ ਕਰਨ ਦੇ ਦੋਸ਼ 'ਚ 22 ਲੋਕ ਗ੍ਰਿਫਤਾਰ
ਭਾਰਤੀ ਦੂਤਘਰ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ, ਇਸ ਵਿੱਚ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਮਹਾਂਕੁੰਭ ਨੂੰ ਉਤਸ਼ਾਹਤ ਕਰਨ ਅਤੇ ਨੇਪਾਲ ਅਤੇ ਭਾਰਤ ਵਿਚਕਾਰ 'ਸਰਕਟ ਟੂਰਿਜ਼ਮ' (ਇੱਕੋ ਰੂਟ 'ਤੇ ਘੱਟੋ-ਘੱਟ ਤਿੰਨ ਪ੍ਰਮੁੱਖ ਸੈਰ-ਸਪਾਟਾ ਸਥਾਨ ਹੋਣ ਜੋ ਇੱਕੋ ਹੀ ਕਸਬੇ ਪਿੰਡ ਜਾਂ ਸ਼ਹਿਰ ਵਿਚ ਨਾ ਹੋਣ ਅਤੇ ਇਕ-ਦੂਜੇ ਤੋਂ ਜ਼ਿਆਦਾ ਦੂਰੀ 'ਤੇ ਵੀ ਨਾ ਹੋਣ) ਨੂੰ ਲਾਗੂ ਕਰਨ ਨੂੰ ਉਤਸ਼ਾਹਿਤ ਕਰਨ ਲਈ ਬਿਜਨੈੱਸ-ਟੂ-ਬਿਜਨੈੱਸ (B2B) ਸਬੰਧ ਬਣਾਉਣ 'ਤੇ ਧਿਆਨ ਕੇਂਦਰਿਤ ਕੀਤਾ ਗਿਆ।
ਇਹ ਵੀ ਪੜ੍ਹੋ: ਸਰਕਾਰੀ ਮੁਲਾਜ਼ਮਾਂ ਲਈ ਵੱਡਾ ਤੋਹਫਾ, ਤਨਖਾਹ 'ਚ ਵੱਧ ਕੇ ਮਿਲਣਗੇ ਇੰਨੇ ਰੁਪਏ
ਹਰ 12 ਸਾਲ ਬਾਅਦ ਆਯੋਜਿਤ ਹੋਣ ਵਾਲਾ ਮਹਾਕੁੰਭ ਅਗਲੇ ਸਾਲ 13 ਜਨਵਰੀ ਤੋਂ 26 ਫਰਵਰੀ ਤੱਕ ਆਯੋਜਿਤ ਕੀਤਾ ਜਾਵੇਗਾ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸੈਰ-ਸਪਾਟਾ ਰਾਜ ਮੰਤਰੀ ਅਰੁਣ ਕੁਮਾਰ ਚੌਧਰੀ ਨੇ ਕਿਹਾ ਕਿ ਖਾਸ ਕਰਕੇ ਜ਼ਮੀਨੀ ਰਸਤੇ ਰਾਹੀਂ ਸਰਹੱਦ ਪਾਰ ਸੈਰ-ਸਪਾਟਾ, ਨੇਪਾਲ ਵਿੱਚ ਸੈਰ-ਸਪਾਟੇ ਵਿੱਚ ਮਹੱਤਵਪੂਰਨ ਯੋਗਦਾਨ ਦਿੰਦਾ ਹੈ। ਹਾਲਾਂਕਿ, ਇਸ ਨੂੰ ਰਸਮੀ ਅੰਕੜਿਆਂ ਵਿੱਚ ਦਰਜ ਨਹੀਂ ਕੀਤਾ ਜਾਂਦਾ ਹੈ। ਉਨ੍ਹਾਂ ਨੇ ਸਲਾਹ ਦਿੱਤੀ ਕਿ ਦੋਹਾਂ ਪੱਖਾਂ ਨੂੰ ਖਾਸ ਤੌਰ 'ਤੇ ਸੁੰਦਰਪੱਛਮ ਸੂਬੇ ਵਰਗੇ ਦੂਰ-ਦੁਰਾਡੇ ਖੇਤਰਾਂ ਵਿੱਚ ਸਰਹੱਦ ਪਾਰ ਸੰਪਰਕ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਟਰੰਪ ਨੇ ਮੁੜ ਉਡਾਇਆ ਜਸਟਿਨ ਟਰੂਡੋ ਦਾ ਮਜ਼ਾਕ, ਹੁਣ ਇਹ ਆਖ ਕੀਤਾ ਸੰਬੋਧਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8