ਨੇਪਾਲ ਦੇ ਹੋਟਲ 'ਚੋਂ ਮਿਲੀਆਂ 8 ਭਾਰਤੀਆਂ ਦੀਆਂ ਲਾਸ਼ਾਂ

01/21/2020 1:38:46 PM

ਕਾਠਮੰਡੂ— ਨੇਪਾਲ ਦੇ ਇਕ ਹੋਟਲ 'ਚੋਂ 8 ਭਾਰਤੀਆਂ ਦੀਆਂ ਲਾਸ਼ਾਂ ਮਿਲਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਸਥਾਨਕ ਪੁਲਸ ਨੇ ਮੰਗਲਵਾਰ ਸਵੇਰੇ ਦਮਨ ਹੋਟਲ 'ਚੋਂ ਕੇਰਲ ਦੇ ਸੈਲਾਨੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ । ਸ਼ੁਰੂਆਤੀ ਖਬਰਾਂ ਮੁਤਾਬਕ ਮੌਤ ਦਾ ਕਾਰਨ ਗੈਸ ਹੀਟਰ ਦੱਸਿਆ ਜਾ ਰਿਹਾ ਹੈ। 

ਜਾਣਕਾਰੀ ਮੁਤਾਬਕ ਕੇਰਲ ਤੋਂ 15 ਲੋਕਾਂ ਦਾ ਸਮੂਹ ਪੋਖਰਾ ਘੁੰਮਣ ਆਇਆ ਸੀ। ਇਹ ਲੋਕ ਵਾਪਸ ਕੇਰਲ ਜਾਣ ਵਾਲੇ ਸਨ ਅਤੇ ਰਾਤ ਨੂੰ ਇੱਥੇ ਰੁਕੇ ਸਨ। ਮ੍ਰਿਤਕਾਂ 'ਚ ਦੋ ਵਿਆਹੇ ਜੋੜੇ ਅਤੇ ਚਾਰ ਬੱਚੇ ਸ਼ਾਮਲ ਹਨ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਨੇ ਕਮਰੇ ਨੂੰ ਗਰਮ ਕਰਨ ਲਈ ਗੈਸ ਹੀਟਰ ਚਾਲੂ ਕੀਤਾ ਸੀ ਤੇ ਇਸੇ ਕਾਰਨ ਉਨ੍ਹਾਂ ਦਾ ਸਾਹ ਘੁੱਟ ਗਿਆ। 15 ਜਾਣਿਆਂ ਨੇ ਕੁੱਲ ਚਾਰ ਕਮਰੇ ਬੁੱਕ ਕਰਵਾਏ ਸਨ, ਉਨ੍ਹਾਂ 'ਚੋਂ 8 ਇਕ ਕਮਰੇ 'ਚ ਰੁਕੇ ਸਨ ਅਤੇ ਬਾਕੀ ਹੋਰ ਕਮਰਿਆਂ 'ਚ ਸਨ। ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ।

ਮ੍ਰਿਤਕਾਂ ਦੀ ਪਛਾਣ ਪਰਬੀਨ ਕੁਮਾਰ ਨਾਇਰ(39), ਸ਼ਰਾਇਨਾ(34), ਰਣਜੀਤ ਕੁਮਾਰ(39), ਇੰਦੂ ਰਣਜੀਤ (34), ਸ਼੍ਰੀ ਭਾਦਰਾ(9), ਅਬੀਨਵ ਸਰੋਆ(9) ਅਬੀ ਨਾਇਰ(7) ਅਤੇ ਬੇਸ਼ਨਬ ਰਣਜੀਤ (2) ਵਜੋਂ ਹੋਈ ਹੈ।


Related News