ਨੇਪਾਲ ਦੇ ਪ੍ਰਧਾਨ ਮੰਤਰੀ 23 ਅਗਸਤ ਨੂੰ ਕਰਨਗੇ ਭਾਰਤ ਦਾ ਦੌਰਾ
Tuesday, Aug 08, 2017 - 02:20 AM (IST)

ਕਾਠਮਾਂਡੂ— ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਆਪਣੇ ਪਹਿਲੇ ਅਧਿਕਾਰਕ ਵਿਦੇਸ਼ ਦੌਰੇ ਦੇ ਤਹਿਤ ਇਸ ਮਹੀਨੇ ਭਾਰਤ ਪਹੁੰਚਣਗੇ। ਵਿਦੇਸ਼ ਮੰਤਰਾਲੇ ਨੇ ਇਸ ਦਾ ਐਲਾਨ ਕੀਤਾ। ਦਿ ਹਿਮਾਲਿਅਨ ਟਾਇਮਜ਼ ਦੀ ਖਬਰ ਮੁਤਾਬਕ ਇਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਕ੍ਰਿਸ਼ਣ ਬਹਾਦੁਰ ਮਹਾਰਾ ਨੇ ਕਿਹਾ ਕਿ 23 ਅਗਸਤ ਤੋਂ ਸ਼ੁਰੂ ਹੋਣ ਵਾਲੀ ਪੰਜ ਦਿਨਾਂ ਯਾਤਰਾ ਦੇ ਏਜਡੇ 'ਤੇ ਚਰਚਾ ਕੀਤੀ ਜਾ ਰਹੀ ਹੈ।
ਮਹਾਰਾ ਨੇ ਦੱਸਿਆ ਕਿ ਦੇਉਬਾ ਦੀ ਭਾਰਤ ਯਾਤਰਾ ਤੋਂ ਪਹਿਲਾਂ ਚੀਨ ਦਾ ਇਕ ਉੱਚ ਪੱਧਰੀ ਵਫਦ ਨੇਪਾਲ ਦਾ ਦੌਰਾ ਕਰੇਗਾ ਅਤੇ ਦੇਸ਼ 'ਚ ਭੂਚਾਲ ਤੋਂ ਬਾਅਦ ਮੁੜ ਨਿਰਮਾਣ ਨੂੰ ਲੈ ਕੇ ਗੱਲਬਾਤ ਕਰੇਗਾ। ਵਫਦ ਦੀ ਅਗਵਾਈ ਚੀਨ ਦੇ ਉੱਪ ਪ੍ਰਧਾਨ ਮੰਤਰੀ ਵਾਂਗਯਾਂਗ ਕਰਨਗੇ।