ਜਨਮਦਿਨ ਦੇ ਜਸ਼ਨ ''ਚ ਸ਼ਰਾਬ ਨਾ ਪਿਲਾਉਣ ਕਾਰਨ ਵਿਅਕਤੀ ਨੇ ਕੀਤਾ ਗੁਆਂਢੀ ਦਾ ਕਤਲ

08/23/2017 3:18:52 AM

ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ 12 ਸਾਲਾਂ ਲੜਕੀ ਦੇ ਜਨਮਦਿਨ ਦਾ ਜਸ਼ਨ ਉਦੋਂ ਸੋਗ 'ਚ ਬਦਲ ਗਿਆ ਜਦੋਂ ਇਕ ਗੁਆਂਢੀ ਨੇ ਲੜਕੀ ਦੇ ਪਿਤਾ ਦਾ ਸ਼ਰਾਬ ਨਾ ਪਿਲਾਉਣ ਕਾਰਨ ਸੋਮਵਾਰ ਅੱਧੀ ਰਾਤ ਨੂੰ ਅੰਬੇਦਕਰ ਨਗਰ ਥਾਣੇ 'ਚ ਕਤਲ ਕਰ ਦਿੱਤਾ ਸੀ। ਪੁਲਸ ਦੇ ਡਿਪਟੀ ਕਮਿਸ਼ਨਰ ਰੋਮਿਲ ਬਾਣੀਆ ਨੇ ਕਿਹਾ ਕਿ ਘਟਨਾ ਤੋਂ ਬਾਅਦ ਥਾਣਾ ਇੰਚਾਰਜ ਨੂੰ ਲਾਈਨ ਪੇਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਪ-ਇੰਸਪੈਕਟਰ ਅਤੇ ਇਕ ਕਾਂਸਟੇਬਲ ਨੂੰ ਮੁਅੱਤਲ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਵੀ ਲਾਈਨ 'ਚ ਪੇਸ਼ ਕੀਤਾ ਗਿਆ। ਪੁਲਸ ਨੇ ਕਿਹਾ ਕਿ ਥਾਣੇ ਅੰਦਰ ਹੋਏ ਕਤਲ ਨੂੰ ਰੋਕਣ 'ਚ ਅਸਫਲ ਰਹਿਣ ਅਤੇ ਦੋਵੇਂ ਧਿਰਾਂ ਨੂੰ ਜਾਂਚ ਅਧਿਕਾਰੀ ਦੇ ਕਮਰੇ 'ਚ ਦਾਖਲ ਹੋਣ ਦੇਣ ਕਾਰਨ ਪੁਲਸ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਗਈ ਹੈ।
ਡੀ.ਸੀ.ਪੀ. ਨੇ ਕਿਹਾ ਕਿ ਵਿਸ਼ਾਲ(22) ਨੇ ਅਨਿਲ(34) ਕੋਲੋਂ ਉਸਦੀ ਧੀ ਦੇ ਜਨਮਦਿਨ 'ਤੇ ਸ਼ਰਾਬ ਦੀ ਮੰਗ ਕੀਤੀ ਸੀ ਪਰ ਅਨਿਲ ਨੇ ਇਨਕਾਰ ਕਰ ਦਿੱਤਾ, ਤਾਂ ਉਨ੍ਹਾਂ ਵਿਚਕਾਰ ਲੜਾਈ ਹੋ ਗਈ। ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ ਅਤੇ ਲੜਾਈ ਕਰਨ ਵਾਲੇ ਦੋਵੇਂ ਵਿਅਕਤੀਆ ਨੂੰ ਅੰਬੇਦਕਰ ਨਗਰ ਪੁਲਸ ਥਾਣੇ 'ਚ ਲਿਆਂਦਾ ਗਿਆ, ਜਦੋਂ ਉਹ ਦੋਵੇਂ ਜਾਂਚ ਅਧਿਕਾਰੀ ਦੇ ਕਮਰੇ 'ਚ ਪਹੁੰਚੇ ਤਾਂ ਉਥੇ ਵੀ ਲੜਾਈ ਕਰਨ ਲੱਗੇ। ਲੜਾਈ ਦੌਰਾਨ ਵਿਸ਼ਾਲ ਨੇ ਅਨਿਲ 'ਤੇ ਇਕ ਫਾਈਲ ਕਲਿੱਪ ਨਾਲ ਹਮਲਾ ਕਰ ਦਿੱਤਾ ਸੀ। ਪੁਲਸ ਨੇ ਵਿਸ਼ਾਲ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਅਤੇ ਅਨਿਲ ਨੂੰ ਐਸ.ਕੇ. ਟਰੌਮਾ ਸੈਂਟਰ 'ਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।


Related News