ਨਿਊਜ਼ੀਲੈਂਡ ''ਚ ਭਾਰਤ ਦੀ ਰਾਜਦੂਤ ਨੀਤਾ ਭੂਸ਼ਣ ਨੂੰ ਕੁੱਕ ਆਈਲੈਂਡਜ਼ ਦਾ ਮਿਲਿਆ ਵਾਧੂ ਚਾਰਜ

Saturday, Dec 03, 2022 - 02:48 PM (IST)

ਨਿਊਜ਼ੀਲੈਂਡ ''ਚ ਭਾਰਤ ਦੀ ਰਾਜਦੂਤ ਨੀਤਾ ਭੂਸ਼ਣ ਨੂੰ ਕੁੱਕ ਆਈਲੈਂਡਜ਼ ਦਾ ਮਿਲਿਆ ਵਾਧੂ ਚਾਰਜ

ਨਵੀਂ ਦਿੱਲੀ (ਏਜੰਸੀ): ਭਾਰਤੀ ਵਿਦੇਸ਼ ਸੇਵਾ (IFS) ਅਧਿਕਾਰੀ ਨੀਤਾ ਭੂਸ਼ਣ ਨੂੰ ਕੁੱਕ ਆਈਲੈਂਡਜ਼ ਵਿਚ ਭਾਰਤ ਦੀ ਅਗਲੀ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਨੀਤਾ ਭੂਸ਼ਣ ਮੌਜੂਦਾ ਸਮੇਂ ਵਿਚ ਨਿਊਜ਼ੀਲੈਂਡ ਵਿੱਚ ਭਾਰਤ ਦੀ ਹਾਈ ਕਮਿਸ਼ਨਰ ਵਜੋਂ ਸੇਵਾ ਨਿਭਾਅ ਰਹੀ ਹੈ।

ਵਿਦੇਸ਼ ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ, "ਨੀਤਾ ਭੂਸ਼ਣ (IFS: 1994) ਮੌਜੂਦਾ ਸਮੇਂ ਵਿੱਚ ਨਿਊਜ਼ੀਲੈਂਡ ਵਿੱਚ ਭਾਰਤ ਦੀ ਹਾਈ ਕਮਿਸ਼ਨਰ ਹੈ, ਉਨ੍ਹਾਂ ਨੂੰ ਵੈਲਿੰਗਟਨ ਵਿੱਚ ਨਿਵਾਸ ਦੇ ਨਾਲ, ਕੁੱਕ ਆਈਲੈਂਡਜ਼ ਵਿੱਚ ਭਾਰਤ ਦੀ ਅਗਲੀ ਹਾਈ ਕਮਿਸ਼ਨਰ ਵਜੋਂ ਮਾਨਤਾ ਦਿੱਤੀ ਗਈ ਹੈ।" ਵਿਦੇਸ਼ ਮੰਤਰਾਲਾ ਨੇ ਕਿਹਾ ਉਨ੍ਹਾਂ ਦੇ ਜਲਦ ਹੀ ਨਵਾਂ ਕੰਮ ਸੰਭਾਲਣ ਦੀ ਉਮੀਦ। ਨੀਤਾ ਭੂਸ਼ਣ ਨੂੰ ਸਤੰਬਰ ਵਿੱਚ ਮਹਿਜ਼ ਦੋ ਮਹੀਨੇ ਪਹਿਲਾਂ ਨਿਊਜ਼ੀਲੈਂਡ ਵਿੱਚ ਭਾਰਤੀ ਰਾਜਦੂਤ ਵਜੋਂ ਨਿਯੁਕਤ ਕੀਤਾ ਗਿਆ ਸੀ। ਨੀਤਾ ਭੂਸ਼ਣ 1994 ਵਿੱਚ ਭਾਰਤੀ ਵਿਦੇਸ਼ ਸੇਵਾ ਵਿੱਚ ਸ਼ਾਮਲ ਹੋਈ। ਇੱਕ ਕਰੀਅਰ ਡਿਪਲੋਮੈਟ ਵਜੋਂ, ਉਨ੍ਹਾਂ ਨੇ ਜਾਪਾਨ, ਬੰਗਲਾਦੇਸ਼, ਜਰਮਨੀ ਅਤੇ ਯੂਏਈ (ਅਬੂ ਧਾਬੀ ਵਿੱਚ ਡਿਪਟੀ ਚੀਫ਼ ਆਫ਼ ਮਿਸ਼ਨ ਵਜੋਂ) ਸਮੇਤ ਕਈ ਦੇਸ਼ਾਂ ਵਿੱਚ ਸੇਵਾ ਕੀਤੀ ਹੈ।


author

cherry

Content Editor

Related News