ਨੀਟ ਪੀ.ਜੀ. ਦੇ ਸੈਸ਼ਨ ’ਚ ਦੇਰੀ ਕਾਰਨ 2024 ’ਚ 40 ਹਜ਼ਾਰ ਸਪੈਸ਼ਲਿਸਟ ਡਾਕਟਰ ਮਿਲਣਗੇ ਦੇਰੀ ਨਾਲ
Thursday, Jun 30, 2022 - 02:22 PM (IST)

ਜੈਪੁਰ- ਨੀਟੀ-ਪੀਜੀ 2021 ਤੋਂ ਬਾਅਦ ਹੁਣ 2022 ਦੇ ਸੈਸ਼ਨ 'ਚ ਵੀ ਦੇਰੀ ਹੁੰਦੀ ਨਜ਼ਰ ਆ ਰਹੀ ਹੈ। ਇਸ ਦਾ ਕਾਰਨ, ਕਈ ਐੱਮ.ਬੀ.ਬੀ.ਐੱਸ. ਪਾਸ ਆਊਟ ਵਿਦਿਆਰਥੀਆਂ ਦੀ ਇੰਟਰਸ਼ਿਪ 31 ਜੁਲਾਈ ਤੱਕ ਪੂਰੀ ਹੋ ਰਹੀ ਹੈ। ਦੂਜੇ ਪਾਸੇ ਐੱਨ.ਐੱਮ.ਸੀ. ਨੇ ਨੀਟ ਪੀਜੀ ਦੀ ਯੋਗਤਾ ਲਈ ਇੰਟਰਸ਼ਿਪ ਦੀ ਕਟ ਆਫ਼ ਤਾਰੀਖ਼ 31 ਜੁਲਾਈ ਕਰ ਦਿੱਤੀ ਸੀ। 31 ਜੁਲਾਈ ਜਾਂ ਉਸ ਤੋਂ ਪਹਿਲਾਂ ਇੰਟਰਸ਼ਿਪ ਕਰਨ ਵਾਲੇ ਹੀ ਨੀਟ ਪੀਜੀ ਲਈ ਯੋਗ ਸਨ ਪਰ ਵਿਦਿਆਰਥੀਆਂ ਨੂੰ ਦਿੱਤੀ ਗਈ ਇਸ ਰਾਹਤ ਦਾ ਅਸਰ ਅਗਲੇ ਸੈਸ਼ਨ 'ਤੇ ਨਜ਼ਰ ਆ ਰਿਹਾ ਹੈ।
ਜੂਨ ਅੰਤ ਤੱਕ ਵੀ ਕਾਊਂਸਲਿੰਗ ਸ਼ੁਰੂ ਨਹੀਂ ਹੋਈ ਹੈ। ਜੁਲਾਈ, ਮੱਧ 'ਚ ਕਾਊਂਸਲਿੰਗ ਸ਼ੁਰੂਹੋਣ 'ਤੇ ਘੱਟੋ-ਘੱਟ 2 ਮਹੀਨੇ ਇਸ ਨੂੰ ਪੂਰੇ ਹੋਣ 'ਚ ਲਗਣਗੇ। ਅਜਿਹੇ 'ਚ ਇਸ ਸਾਲ ਦਾ ਸੈਸ਼ਨ ਅਗਸਤ ਮੱਧ ਜਾਂ ਸਤੰਬਰ ਦੀ ਸ਼ੁਰੂਆਤ ਤੱਕ ਹੀ ਸ਼ੁਰੂ ਹੋ ਸਕੇਗਾ। ਐੱਮ.ਸੀ.ਸੀ. ਨੂੰ ਵੀ ਪਹਿਲੇ ਰਾਊਂਡ ਦਾ ਰਿਜਲਟ 31 ਜੁਲਾਈ ਅੰਤ ਤੱਕ ਹੀ ਦੇਣਾ ਪਵੇਗਾ, ਕਿਉਂਕਿ ਜੇਕਰ ਪਹਿਲੇ ਰਾਊਂਡ ਦਾ ਰਿਜਲਟ ਜਲਦੀ ਆਇਆ ਤਾਂ ਇੰਟਰਸ਼ਿਪ ਕਰ ਰਹੇ ਡਾਕਟਰ ਅਲਾਟੇਡ ਮੈਡੀਕਲ ਕਾਲਜ 'ਚ ਜੁਆਇਨਿੰਗ ਨਹੀਂ ਕਰ ਸਕਣਗੇ।