''ਬੱਤੀ ਗੁੱਲ'' ਹੋਣ ਕਾਰਨ ਰੱਦ ਹੋ ਗਿਆ NEET ਦਾ ਪੇਪਰ ! ਵਿਦਿਆਰਥੀ ਹੋਏ ਖੱਜਲ, ਨਵੀਂ ਤਾਰੀਖ਼ ਦਾ ਹੋਇਆ ਐਲਾਨ

Sunday, Aug 30, 2026 - 03:15 PM (IST)

''ਬੱਤੀ ਗੁੱਲ'' ਹੋਣ ਕਾਰਨ ਰੱਦ ਹੋ ਗਿਆ NEET ਦਾ ਪੇਪਰ ! ਵਿਦਿਆਰਥੀ ਹੋਏ ਖੱਜਲ, ਨਵੀਂ ਤਾਰੀਖ਼ ਦਾ ਹੋਇਆ ਐਲਾਨ

ਨੈਸ਼ਨਲ ਡੈਸਕ- ਰਾਜਸਥਾਨ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਜੈਪੁਰ ਸਥਿਤ ਸੀਤਾਪੁਰਾ ਪ੍ਰੀਖਿਆ ਕੇਂਦਰ 'ਚ ਬਿਜਲੀ ਗੁੱਲ ਹੋਣ ਅਤੇ ਤਕਨੀਕੀ ਖ਼ਰਾਬੀਆਂ ਕਾਰਨ ਐਤਵਾਰ ਨੂੰ ਲਈ ਜਾ ਰਹੀ NEET-PG 2026 ਦੀ ਪ੍ਰੀਖਿਆ ਨੂੰ ਰੱਦ ਕਰ ਕੇ ਮੁਲਤਵੀ ਕਰ ਦਿੱਤਾ ਗਿਆ ਹੈ। 'ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨਜ਼ ਇਨ ਮੈਡੀਕਲ ਸਾਇੰਸਜ਼' (NBEMS) ਅਨੁਸਾਰ, ਇਸ ਪ੍ਰੀਖਿਆ 'ਚ ਪ੍ਰਭਾਵਿਤ ਹੋਏ ਉਮੀਦਵਾਰਾਂ ਲਈ ਹੁਣ ਇਹ ਪ੍ਰੀਖਿਆ 5 ਸਤੰਬਰ 2026 ਨੂੰ ਦੁਬਾਰਾ ਕਰਵਾਈ ਜਾਵੇਗੀ।

ਜਾਣਕਾਰੀ ਅਨੁਸਾਰ ਸੀਤਾਪੁਰਾ ਕੇਂਦਰ 'ਚ ਲਗਭਗ 300 ਪ੍ਰੀਖਿਆਰਥੀ ਪ੍ਰੀਖਿਆ ਦੇਣ ਲਈ ਪਹੁੰਚੇ ਹੋਏ ਸਨ। ਪ੍ਰੀਖਿਆ ਸ਼ੁਰੂ ਹੁੰਦਿਆਂ ਹੀ ਵਾਰ-ਵਾਰ ਬਿਜਲੀ ਜਾਣ ਕਾਰਨ ਕੰਪਿਊਟਰ ਸਿਸਟਮ ਲਗਾਤਾਰ ਬੰਦ ਹੁੰਦੇ ਰਹੇ, ਜਿਸ ਕਾਰਨ ਬੱਚਿਆਂ ਦੀ ਪ੍ਰੀਖਿਆ ਪੂਰੀ ਨਹੀਂ ਹੋ ਸਕੀ।

PunjabKesari

ਇਹ ਵੀ ਪੜ੍ਹੋ- ਭਾਰਤ ਦੀ ਸਰਹੱਦ 'ਤੇ Water Bomb ! ਵੱਡਾ ਖ਼ਤਰਾ ਬਣਿਆ ਗੁਆਂਢੀ ਮੁਲਕ ਦਾ ਇਹ ਪ੍ਰੋਜੈਕਟ

ਸਿਸਟਮ ਖ਼ਰਾਬ ਹੋਣ ਕਾਰਨ ਗੁੱਸੇ 'ਚ ਆਏ ਵਿਦਿਆਰਥੀਆਂ ਨੇ ਪ੍ਰੀਖਿਆ ਕੇਂਦਰ ਦੇ ਬਾਹਰ ਨਿਕਲ ਕੇ ਜ਼ੋਰਦਾਰ ਹੰਗਾਮਾ ਅਤੇ ਪ੍ਰਦਰਸ਼ਨ ਕੀਤਾ। ਪ੍ਰੀਖਿਆਰਥੀਆਂ ਨੇ ਦੋਸ਼ ਲਾਇਆ ਕਿ ਭਾਰੀ ਫੀਸਾਂ ਵਸੂਲਣ ਦੇ ਬਾਵਜੂਦ ਪ੍ਰਬੰਧਕਾਂ ਵੱਲੋਂ ਜ਼ਰੂਰੀ ਤਕਨੀਕੀ ਸੁਵਿਧਾਵਾਂ ਅਤੇ ਪਾਵਰ ਬੈਕਅੱਪ ਦਾ ਕੋਈ ਪੁਖ਼ਤਾ ਇੰਤਜ਼ਾਮ ਨਹੀਂ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਦੀ ਪ੍ਰੀਖਿਆ ਪੂਰੀ ਨਹੀਂ ਹੋ ਸਕੀ।

ਇਹ ਮਾਮਲਾ ਜਦੋਂ NBEMS ਦੇ ਧਿਆਨ 'ਚ ਆਇਆ ਤਾਂ ਬੋਰਡ ਵੱਲੋਂ ਪ੍ਰਭਾਵਿਤ ਵਿਦਿਆਰਥੀਆਂ ਨੂੰ 5 ਸਤੰਬਰ ਨੂੰ ਹੋਣ ਵਾਲੀ ਪ੍ਰੀਖਿਆ ਲਈ ਨਵੇਂ ਸਮੇਂ, ਸਥਾਨ ਅਤੇ ਨਵੇਂ ਐਡਮਿਟ ਕਾਰਡ ਸਬੰਧੀ ਜਾਣਕਾਰੀ ਵੱਖਰੇ ਤੌਰ 'ਤੇ ਈਮੇਲ ਅਤੇ ਆਧਿਕਾਰਿਕ ਵੈੱਬਸਾਈਟ ਰਾਹੀਂ ਭੇਜੀ ਜਾਵੇਗੀ।

ਇਸ ਇੱਕ ਕੇਂਦਰ ਨੂੰ ਛੱਡ ਕੇ ਦੇਸ਼ ਦੇ ਬਾਕੀ 1,111 ਕੇਂਦਰਾਂ 'ਚ NEET-PG 2026 ਦੀ ਪ੍ਰੀਖਿਆ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹੀ, ਜਿਸ ਵਿੱਚ ਲਗਭਗ 2.73 ਲੱਖ ਮੈਡੀਕਲ ਗ੍ਰੈਜੂਏਟ ਪ੍ਰੀਖਿਆਰਥੀਆਂ ਨੇ ਹਿੱਸਾ ਲਿਆ। ਇਹ ਪ੍ਰੀਖਿਆ ਕੰਪਿਊਟਰ ਆਧਾਰਿਤ ਮੋਡ 'ਚ ਸਵੇਰੇ 9:00 ਵਜੇ ਤੋਂ ਦੁਪਹਿਰ 12:30 ਵਜੇ ਤੱਕ ਕਰਵਾਈ ਗਈ ਸੀ।

ਇਹ ਵੀ ਪੜ੍ਹੋ- ਤੁਸੀਂ ਵੀ ਵਰਤਦੇ ਹੋ ਇਸ ਕੰਪਨੀ ਦੇ ਮਸਾਲੇ ਤਾਂ ਹੋ ਜਾਓ ਸਾਵਧਾਨ ! FSSAI ਨੇ ਲਾ'ਤਾ ਬੈਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News