ਕੇਂਦਰੀ ਸਿੱਖਿਆ ਮੰਤਰੀ ਨੇ ਮੰਨਿਆ- ਪੇਪਰ ਲੀਕ ਹੋਏ, ਜਾਣੋ ਕਦੋਂ ਹੋਵੇਗੀ NEET ਦੀ ਪ੍ਰੀਖਿਆ

Friday, May 15, 2026 - 11:42 AM (IST)

ਕੇਂਦਰੀ ਸਿੱਖਿਆ ਮੰਤਰੀ ਨੇ ਮੰਨਿਆ- ਪੇਪਰ ਲੀਕ ਹੋਏ, ਜਾਣੋ ਕਦੋਂ ਹੋਵੇਗੀ NEET ਦੀ ਪ੍ਰੀਖਿਆ

ਨਵੀਂ ਦਿੱਲੀ- ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਨੀਟ-ਯੂਜੀ ਦੀ ਮੁੜ ਪ੍ਰੀਖਿਆ 21 ਜੂਨ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਜੁੜੀਆਂ ਬੇਨਿਯਮੀਆਂ ਦੇ ਦੋਸ਼ਾਂ ਨੂੰ ਦੇਖਦੇ ਹੋਏ ਕੀਤੇ ਜਾ ਰਹੇ ਸੁਧਾਰਾਂ ਦੇ ਅਧੀਨ, ਅਗਲੇ ਸਾਲ ਤੋਂ ਇਹ ਮੈਡੀਕਲ ਪ੍ਰਵੇਸ਼ ਪ੍ਰੀਖਿਆ ਕੰਪਿਊਟਰ ਆਧਾਰਤ ਟੈਸਟ (CBT) ਯਾਨੀ ਆਨਲਾਈਨ ਹੋਵੇਗੀ। ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਨੇ ਕਿਹਾ ਕਿ ਸਰਕਾਰ ਦੀ ਸਭ ਤੋਂ ਵੱਡੀ ਪਹਿਲ ਵਿਦਿਆਰਥੀ ਅਤੇ ਉਨ੍ਹਾਂ ਦਾ ਭਵਿੱਖ ਹੈ। ਉਨ੍ਹਾਂ ਕਿਹਾ ਕਿ ਨੀਟ-ਯੂਜੀ ਦੇ ਆਯੋਜਨ 'ਚ ਪਾਈਆਂ ਗਈਆਂ ਬੇਨਿਯਮੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ,''ਸਾਡੀ ਸਭ ਤੋਂ ਵੱਡੀ ਪਹਿਲ ਵਿਦਿਆਰਥੀਆਂ ਦਾ ਭਵਿੱਖ ਹੈ। ਅਸੀਂ ਇਸ ਵਾਰ ਕਿਸੇ ਵੀ ਤਰ੍ਹਾਂ ਦੀ ਧਾਂਦਲੀ ਨਹੀਂ ਹੋਣ ਦੇਵਾਂਗੇ। ਸਰਕਾਰ ਤੁਹਾਡੇ ਨਾਲ ਹੈ।'' ਪ੍ਰੀਖਿਆ ਪ੍ਰਕਿਰਿਆ 'ਚ ਬੇਨਿਯਮੀਆਂ ਦੇ ਦੋਸ਼ਾਂ ਤੋਂ ਬਾਅਦ, 3 ਮਈ ਨੂੰ ਆਯੋਜਿਤ ਨੀਟ-ਯੂਜੀ ਪ੍ਰੀਖਿਆ ਰੱਦ ਕਰ ਕਰ ਦਿੱਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦੀ ਸ਼ਿਕਾਇਤ ਪ੍ਰਣਾਲੀ ਦੇ ਮਾਧਿਅਮ ਨਾਲ 'ਗੈਸ ਪੇਪਰ' ਦੇ ਪ੍ਰਸ਼ਨ ਪੱਤਰਾਂ ਨਾਲ ਨੀਟ-ਯੂਜੀ ਪ੍ਰੀਖਿਆ 'ਚ ਪੁੱਛੇ ਗਏ ਪ੍ਰਸ਼ਨਾਂ ਦੇ ਮੇਲ ਖਾਣ ਨੂੰ ਲੈ ਕੇ ਇਤਰਾਜ਼ ਪ੍ਰਾਪਤ ਹੋਏ, ਜਿਸ ਤੋਂ ਬਾਅਦ ਇਕ ਜਾਂਚ ਸ਼ੁਰੂ ਕੀਤੀ ਗਈ। ਉਨ੍ਹਾਂ ਕਿਹਾ,''ਇਹ ਪ੍ਰਕਿਰਿਆ 8 ਮਈ ਨੂੰ ਸ਼ੁਰੂ ਹੋਈ ਅਤੇ 8,9,10 ਅਤੇ 11 ਮਈ ਤੱਕ ਜਾਰੀ ਹੈ। ਜਦੋਂ ਸਾਨੂੰ ਪੂਰੀ ਸਪੱਸ਼ਟਤਾ ਮਿਲੀ ਅਤੇ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਪ੍ਰਸ਼ਨ ਪੱਤਰ ਬਾਹਰ ਚਲੇ ਗਏ ਸਨ ਤਾਂ ਅਸੀਂ 12 ਮਈ ਨੂੰ ਵਿਦਿਆਰਥੀਆਂ ਦੇ ਹਿੱਤ 'ਚ ਇਹ ਫੈਸਲਾ ਲਿਆ।'' 

ਉਨ੍ਹਾਂ ਕਿਹਾ,''ਤੁਰੰਤ ਚਰਚਾਵਾਂ ਕੀਤੀਆਂ ਗਈਆਂ ਅਤੇ ਐੱਨਟੀਏ ਤੇ ਸਰਕਾਰ ਦੋਵਾਂ ਨੇ ਉੱਚ ਸਿੱਖਿਆ ਵਿਭਾਗ ਨਾਲ ਮਿਲ ਕੇ ਇਕ ਸ਼ੁਰੂਆਤੀ ਜਾਂਚ ਸ਼ੁਰੂ ਕੀਤੀ। ਇਸ ਤੋਂ ਬਾਅਦ ਇਹ ਮਾਮਲਾ ਭਾਰਤ ਸਰਕਾਰ ਦੀਆਂ ਸੰਬੰਧਤ ਏਜੰਸੀਆਂ ਨੂੰ ਸੌਂਪ ਦਿੱਤਾ ਗਿਆ।'' ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਹੈ ਅਤੇ ਜਾਂਚ 'ਤੇ ਪੂਰਾ ਭਰੋਸਾ ਜਤਾਇਆ ਹੈ। ਉਨ੍ਹਾਂ ਕਿਹਾ,''ਸੀਬੀਆਈ ਨੇ ਬਿਲਕੁੱਲ ਸਹੀ ਕਿਹਾ ਹੈ... ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਭਾਵੇਂ ਕੋਈ ਐੱਨਟੀਏ ਦੇ ਅੰਦਰ ਹੋਵੇ ਜਾਂ ਬਾਹਰ, ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ।''

ਮੰਤਰੀ ਨੇ ਕਿਹਾ,''ਪ੍ਰੀਖਿਆ ਦੀ ਸੀਬੀਟੀ (ਕੰਪਿਊਟਰ ਆਧਾਰਤ ਟੈਸਟ) ਤਰੀਕਾ ਓਐੱਮਆਰ ਦੀ ਤੁਲਨਾ ਤੋਂ ਕਿਤੇ ਬਿਹਤਰ ਹੈ। ਇਹ ਥੋੜ੍ਹਾ ਜ਼ਿਆਦਾ ਸੁਰੱਖਿਅਤ ਹੈ। ਸਾਈਬਰ ਅਪਰਾਧ ਆਪਣੇ ਆਪ 'ਚ ਇਕ ਬਹੁਤ ਵੱਡੀ ਦੁਨੀਆ ਬਣ ਗਿਆ ਹੈ। ਚੁਣੌਤੀਆਂ ਤਾਂ ਹਨ ਪਰ ਸਾਨੂੰ ਆਪਣੇ ਦੇਸ਼ ਦੀ ਵਿਵਸਥਾ 'ਤੇ ਭਰੋਸਾ ਰੱਖਣਾ ਹੋਵੇਗਾ।'' ਕੇਂਦਰੀ ਮੰਤਰੀ ਨੇ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਅਫਵਾਹਾਂ ਅਤੇ ਗਲਤ ਜਾਣਕਾਰੀ ਤੋਂ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਡਿਜੀਟਲ ਯੁੱਗ ਵਿੱਚ ਜਾਅਲੀ ਖ਼ਬਰਾਂ ਇੱਕ ਵੱਡੀ ਚੁਣੌਤੀ ਬਣ ਗਈਆਂ ਹਨ, ਇਸ ਲਈ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਿਰਫ਼ ਸਰਕਾਰ ਜਾਂ ਐਨਟੀਏ ਦੁਆਰਾ ਜਾਰੀ ਕੀਤੀ ਗਈ ਅਧਿਕਾਰਤ ਜਾਣਕਾਰੀ 'ਤੇ ਭਰੋਸਾ ਕਰਨਾ ਚਾਹੀਦਾ ਹੈ। ਇਹ ਪ੍ਰੈੱਸ ਕਾਨਫਰੰਸ ਵੀਰਵਾਰ ਦੇਰ ਸ਼ਾਮ ਪ੍ਰਧਾਨ ਦੇ ਘਰ ਹੋਈ ਇਕ ਉੱਚ-ਪੱਧਰੀ ਬੈਠਕ ਤੋਂ ਬਾਅਦ ਆਯੋਜਿਤ ਕੀਤੀ ਗਈ ਸੀ, ਜਿਸ 'ਚ ਪ੍ਰੀਖਿਆ ਨੂੰ ਮੁੜ ਆਯੋਜਿਤ ਕਰਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News