ਇਸ ਦਿਨ ਹੋਣਗੀਆਂ JEE-Main, UGC-NET ਪ੍ਰੀਖਿਆਵਾਂ : NTA ਨੇ ਜਾਰੀ ਕੀਤੀਆਂ ਸੰਭਾਵੀ ਪ੍ਰੀਖਿਆ ਤਰੀਕਾਂ

Friday, Sep 18, 2026 - 09:57 AM (IST)

ਇਸ ਦਿਨ ਹੋਣਗੀਆਂ JEE-Main, UGC-NET ਪ੍ਰੀਖਿਆਵਾਂ : NTA ਨੇ ਜਾਰੀ ਕੀਤੀਆਂ ਸੰਭਾਵੀ ਪ੍ਰੀਖਿਆ ਤਰੀਕਾਂ

ਨਵੀਂ ਦਿੱਲੀ (ਏਜੰਸੀ)- ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨ.ਟੀ.ਏ.) ਨੇ ਦਸੰਬਰ 2026 ਤੋਂ ਮਾਰਚ 2027 ਤੱਕ ਆਯੋਜਿਤ ਹੋਣ ਵਾਲੀਆਂ ਪ੍ਰੀਖਿਆਵਾਂ ਦਾ ਸੰਭਾਵੀ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਅਧਿਕਾਰੀ ਨੇ ਕਿਹਾ,‘‘ਦਸੰਬਰ 2026 ਤੋਂ ਮਾਰਚ 2027 ਤੱਕ ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ ਆਯੋਜਿਤ ਕੀਤੀਆਂ ਜਾਣ ਵਾਲੀਆਂ ਪ੍ਰੀਖਿਆਵਾਂ ਦਾ ਸੰਭਾਵੀ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਇਹ ਤਰੀਕਾਂ ਅਸਥਾਈ ਹਨ ਅਤੇ ਪ੍ਰਸ਼ਾਸਨਿਕ, ਅਕਾਦਮਿਕ, ਕਾਨੂੰਨੀ, ਵਿਵਸਥਾਗਤ ਜਾਂ ਹੋਰ ਅਣਕਿਆਸੇ ਹਾਲਾਤ ਕਰ ਕੇ ਇਨ੍ਹਾਂ ’ਚ ਬਦਲਾਅ ਹੋ ਸਕਦਾ ਹੈ।’’

ਇਹ ਵੀ ਪੜ੍ਹੋ : ਵੱਡੀ ਖ਼ਬਰ : ਹਰਿਆਣਾ ਦੇ ਮਸ਼ਹੂਰ ਗਾਇਕ ਦੀ ਗੱਡੀ 'ਤੇ ਚਲਾ 'ਤੀਆਂ ਗੋਲੀਆਂ, ਵਾਲ-ਵਾਲ ਬਚੀ ਜਾਨ

ਇਸ ਮਿਆਦ ਦੌਰਾਨ ਕੁੱਲ 14 ਪ੍ਰਤੀਯੋਗੀ ਪ੍ਰੀਖਿਆਵਾਂ ਆਯੋਜਿਤ ਕੀਤੇ ਜਾਣ ਦੀ ਤਜਵੀਜ਼ ਹੈ।  ਇੰਜੀਨੀਅਰਿੰਗ ਦਾਖਲੇ ਲਈ ਜੇ. ਈ. ਈ.-ਮੇਨ ਦਾ ਪਹਿਲਾ ਪੜਾਅ 22 ਤੋਂ 24 ਜਨਵਰੀ ਅਤੇ 28 ਤੋਂ 30 ਜਨਵਰੀ, 2027 ਨੂੰ ਆਯੋਜਿਤ ਕੀਤੇ ਜਾਣ ਦੀ ਤਜਵੀਜ਼ ਹੈ। 31 ਜਨਵਰੀ ਨੂੰ ਬਦਲਵੀਂ ਤਰੀਕ ਵਜੋਂ ਰੱਖਿਆ ਗਿਆ ਹੈ। ਯੂ.ਜੀ.ਸੀ.-ਨੈੱਟ ਦੀ ਪ੍ਰੀਖਿਆ ਸੰਭਾਵੀ ਤੌਰ ’ਤੇ 14 ਤੋਂ 19 ਦਸੰਬਰ ਤੱਕ ਹੋਵੇਗੀ। ਇਸ ਲਈ 20 ਅਤੇ 21 ਦਸੰਬਰ ਬਦਲਵੀਆਂ ਤਰੀਕਾਂ ਰੱਖੀਆਂ ਗਈਆਂ ਹਨ। ਸੰਯੁਕਤ ਸੀ.ਐੱਸ.ਆਈ.ਆਰ.-ਯੂ.ਜੀ.ਸੀ. ਨੈੱਟ 20 ਅਤੇ 21 ਦਸੰਬਰ ਨੂੰ ਆਯੋਜਿਤ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ : ਏ.ਐੱਸ.ਆਈ. ਹਰਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਕਾਮਨ ਮੈਨੇਜਮੈਂਟ ਐਂਟਰੀ ਟੈਸਟ (ਜੀਮੈਟ) 7 ਫਰਵਰੀ 2027 ਨੂੰ ਆਯੋਜਿਤ ਕੀਤਾ ਜਾਵੇਗਾ। ਕਾਮਨ ਯੂਨੀਵਰਸਿਟੀ ਪੋਸਟ ਗ੍ਰੈਜੂਏਟ ਐਂਟਰੀ ਟੈਸਟ (ਸੀ.ਯੂ.ਈ.ਟੀ.-ਪੀ. ਜੀ.) 1 ਤੋਂ 5 ਮਾਰਚ, 8 ਮਾਰਚ, 12 ਤੋਂ 20 ਮਾਰਚ ਅਤੇ 24 ਅਤੇ 25 ਮਾਰਚ 2027 ਨੂੰ ਆਯੋਜਿਤ ਕੀਤਾ ਜਾਵੇਗਾ। 30 ਅਤੇ 31 ਮਾਰਚ ਨੂੰ ਬਦਲਵੀਆਂ ਤਰੀਕਾਂ ਵਜੋਂ ਰੱਖਿਆ ਗਿਆ ਹੈ। ਇਸ ਦੌਰਾਨ ਜਿਨ੍ਹਾਂ ਹੋਰ ਪ੍ਰੀਖਿਆਵਾਂ ਦੇ ਆਯੋਜਨ ਦੀ ਤਜਵੀਜ਼ ਹੈ, ਉਨ੍ਹਾਂ ’ਚ ਨੈਸ਼ਨਲ ਇਨੀਸ਼ੀਏਟਿਵ ਫਾਰ ਟੈਕਨਾਲੋਜੀਕਲ ਟੀਚਰਜ਼ ਟ੍ਰੇਨਿੰਗ (ਐੱਨ.ਆਈ.ਟੀ.ਟੀ.ਟੀ.) ਪਾਰਟ 1 ਅਤੇ 2, ਆਰਮੀ ਕੈਡੇਟਸ ਕਾਲਜ ਪ੍ਰੀਖਿਆ, ਐੱਨ.ਆਈ.ਐੱਫ.ਟੀ. ਦਾਖਲਾ ਪ੍ਰੀਖਿਆ, ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ ਪ੍ਰੀਖਿਆ, ਰਾਸ਼ਟਰੀ ਮਿਲਟਰੀ ਸਕੂਲ ਪ੍ਰੀਖਿਆ, ਆਲ ਇੰਡੀਆ ਆਰਮੀ ਸਕੂਲ ਪ੍ਰੀਖਿਆ ਸ਼ਾਮਲ ਹਨ।

ਇਹ ਵੀ ਪੜ੍ਹੋ : ਵਿਦੇਸ਼ ਘੁੰਮਣ ਜਾਣ ਵਾਲੇ ਭਾਰਤੀਆਂ ਲਈ ਵੱਡੀ ਖ਼ਬਰ! 25 ਦੇਸ਼ਾਂ ’ਚ ਹੁਣ ਬਿਨਾਂ ਵੀਜ਼ਾ ਹੋਵੇਗੀ ਐਂਟਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News