ਕੇਂਦਰੀ ਸਿੱਖਿਆ ਮੰਤਰੀ ਨੇ ਮੰਨਿਆ- ਪੇਪਰ ਲੀਕ ਹੋਏ, ਜਾਣੋ ਕਦੋਂ ਹੋਵੇਗੀ NEET ਦੀ ਪ੍ਰੀਖਿਆ
Friday, May 15, 2026 - 11:42 AM (IST)
ਨਵੀਂ ਦਿੱਲੀ- ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸ਼ੁੱਕਰਵਾਰ ਸਵੇਰੇ NEET-UG ਦੀ ਨਵੀਂ ਤਾਰੀਖ ਦਾ ਐਲਾਨ ਕੀਤਾ। ਇਹ ਪ੍ਰੀਖਿਆ ਹੁਣ ਐਤਵਾਰ ਯਾਨੀ 21 ਜੂਨ ਨੂੰ ਹੋਵੇਗੀ। NTA ਨੇ ਪੇਪਰ ਲੀਕ ਹੋਣ ਦੀਆਂ ਚਿੰਤਾਵਾਂ ਕਾਰਨ 12 ਮਈ ਨੂੰ ਪ੍ਰੀਖਿਆ ਰੱਦ ਕਰ ਦਿੱਤੀ ਸੀ। ਇਹ ਪ੍ਰੀਖਿਆ ਪਹਿਲਾਂ 3 ਮਈ ਨੂੰ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ 'ਚ ਆਯੋਜਿਤ ਕੀਤੀ ਗਈ ਸੀ। ਪ੍ਰੀਖਿਆ ਲਈ 5,400 ਤੋਂ ਵੱਧ ਪ੍ਰੀਖਿਆ ਕੇਂਦਰ ਬਣਾਏ ਗਏ ਸਨ। 22.79 ਲੱਖ ਵਿਦਿਆਰਥੀ ਹਾਜ਼ਰ ਹੋਏ।
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਮੰਨਿਆ,"12 ਤਰੀਕ ਨੂੰ, ਜਦੋਂ ਸਾਨੂੰ ਪਤਾ ਲੱਗਾ ਕਿ ਪੇਪਰ ਲੀਕ ਹੋ ਗਿਆ ਹੈ, ਤਾਂ ਅਸੀਂ ਨਹੀਂ ਚਾਹੁੰਦੇ ਸੀ ਕਿ ਕੋਈ ਗਲਤ ਉਮੀਦਵਾਰ ਚੁਣਿਆ ਜਾਵੇ। ਇਸ ਲਈ, ਅਸੀਂ ਜ਼ਿੰਮੇਵਾਰੀ ਨਾਲ ਕਿਹਾ ਸੀ ਕਿ ਅਸੀਂ ਜ਼ੀਰੋ ਟਾਲਰੈਂਸ ਨਾਲ ਚੱਲਦੇ ਹਾਂ। ਇਸ ਦੇ ਬਾਵਜੂਦ ਵੀ ਇਹ ਘਟਨਾ ਵਾਪਰੀ। ਇਸ ਲਈ, ਅਸੀਂ ਪ੍ਰੀਖਿਆ ਰੱਦ ਕਰਨ ਦਾ ਫੈਸਲਾ ਕੀਤਾ।"
ਵਿਦਿਆਰਥੀਆਂ ਤੋਂ ਨਹੀਂ ਲਈ ਜਾਵੇਗੀ ਫੀਸ
ਧਰਮੇਂਦਰ ਪ੍ਰਧਾਨ ਨੇ ਕਿਹਾ,''ਪ੍ਰੀਖਿਆ 'ਚ ਕੁਝ ਸੁਧਾਰ ਲੈ ਕੇ ਆਏ ਹਾਂ। ਅਗਲੀ ਪ੍ਰੀਖਿਆ ਜੋ ਹੋਣ ਵਾਲੀ ਹੈ। ਜੋ ਪ੍ਰੀਖਿਆ ਹੋਵੇਗੀ, ਉਸ ਦੀ ਫੀਸ ਵਾਪਸ ਕਰਾਂਗੇ। ਅਗਲੀ ਪ੍ਰੀਖਿਆ ਫੀਸ ਜ਼ੀਰੋ ਹੋਵੇਗੀ। ਤਾਂਕਿ ਵਿਦਿਆਰਥੀਆਂ 'ਤੇ ਬੋਝ ਨਾ ਆਏ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਪਸੰਦ ਦਾ ਸ਼ਹਿਰ ਚੁਣਨ ਦਾ ਵਿਕਲਪ ਮਿਲੇਗਾ। ਪ੍ਰੀਖਿਆ ਦੇ ਸਮੇਂ 'ਚ 15 ਮਿੰਟ ਦਾ ਹੋਰ ਵਾਧਾ ਕੀਤਾ ਗਿਆ ਹੈ। ਪ੍ਰੀਖਿਆ ਦੁਪਹਿਰ 2 ਤੋਂ ਸ਼ੁਰੂ ਹੋਵੇਗੀ ਅਤੇ ਸ਼ਾਮ 5.15 ਤੱਕ ਚੱਲੇਗੀ। ਐਡਮਿਟ ਕਾਰਡ 14 ਜੂਨ ਤੱਕ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੇ ਸਾਲ ਪ੍ਰੀਖਿਆ ਕੰਪਿਊਟਰ ਬੇਸਡ ਹੋਵੇਗੀ। ਪ੍ਰੀਖਿਆ ਕੈਂਸਲ ਕਰਨ ਦੀ ਜ਼ਿੰਮੇਵਾਰੀ NTA ਨੇ ਹੀ ਲਈ ਹੈ। 7 ਮਈ ਨੂੰ ਉਸ ਨੂੰ ਪੇਪਰ ਲੀਕ ਹੋਣ ਬਾਰੇ ਪਤਾ ਲੱਗਾ ਕਿ ਗੜਬੜ ਹੋਈ ਹੈ। ਉਸ ਨੇ ਸਰਕਾਰ ਨੂੰ ਦੱਸਿਆ। ਫਿਰ 12 ਮਈ ਨੂੰ ਫੈਸਲਾ ਲਿਆ ਘਇਆ। ਹਰ ਚੀਜ਼ ਲਈ NTA ਹੀ ਜ਼ਿੰਮੇਵਾਰ ਹੋਵੇਗਾ।
NEET ਪੇਪਰ ਲੀਕ ਮਾਮਲੇ 'ਚ ਹੁਣ ਤੱਕ 7 ਗ੍ਰਿਫਤਾਰੀਆਂ
ਸੀਬੀਆਈ ਨੇ ਇਸ ਮਾਮਲੇ 'ਚ ਹੁਣ ਤੱਕ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ 'ਚੋਂ ਪੰਜ ਵਿਅਕਤੀਆਂ ਰਾਜਸਥਾਨ ਤੋਂ ਫੜੇ ਗਏ ਮੰਗੀ ਲਾਲ ਬਿਨਵਾਲ, ਉਸ ਦਾ ਭਰਾ ਦਿਨੇਸ਼ ਬਿਨਵਾਲ, ਜਮਵਰਮਗੜ੍ਹ ਤੋਂ, ਉਸ ਦਾ ਪੁੱਤਰ ਵਿਕਾਸ ਬਿਨਵਾਲ, ਗੁਰੂਗ੍ਰਾਮ, ਹਰਿਆਣਾ ਤੋਂ ਯਸ਼ ਯਾਦਵ ਅਤੇ ਨਾਸਿਕ ਤੋਂ ਸ਼ੁਭਮ ਖੈਰਨਾਰ ਨੂੰ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ 5 ਮੁਲਜ਼ਮਾਂ ਨੂੰ 7 ਦਿਨਾਂ ਲਈ ਹਿਰਾਸਤ 'ਚ ਭੇਜ ਦਿੱਤਾ। ਸੀਬੀਆਈ ਨੇ ਪੁਣੇ ਤੋਂ ਬਿਊਟੀਸ਼ੀਅਨ ਮਨੀਸ਼ਾ ਵਾਘਮਾਰੇ ਅਤੇ ਨਾਸਿਕ ਤੋਂ ਧਨੰਜੈ ਲੋਖੰਡੇ ਨੂੰ ਵੀ ਗ੍ਰਿਫ਼ਤਾਰ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
