''ਝੂਠ ਬੋਲਣਾ ਸਿਖਾਉਂਦੀ ਹੈ ''Johny Johny Yes Papa..!'' ਯੋਗੇਂਦਰ ਉਪਾਧਿਆਏ ਨੇ ਕੇਂਦਰੀ ਮੰਤਰੀ ਨੂੰ ਲਿਖ''ਤੀ ਚਿੱਠੀ
Monday, May 11, 2026 - 05:45 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਸਿੱਖਿਆ ਮੰਤਰੀ ਯੋਗਿੰਦਰ ਉਪਾਧਿਆਏ ਨੇ ਨਰਸਰੀ ਦੀਆਂ ਮਸ਼ਹੂਰ ਅੰਗਰੇਜ਼ੀ ਕਵਿਤਾਵਾਂ ਨੂੰ ਲੈ ਕੇ ਇੱਕ ਨਵਾਂ ਵਿਵਾਦ ਛੇੜ ਦਿੱਤਾ ਹੈ। ਮੰਤਰੀ ਨੇ ਦਾਅਵਾ ਕੀਤਾ ਹੈ ਕਿ ਇਹ ਕਵਿਤਾਵਾਂ ਬੱਚਿਆਂ ਦੇਦਿਮਾਗ 'ਤੇ ਬੁਰਾ ਅਸਰ ਪਾ ਰਹੀਆਂ ਹਨ ਅਤੇ ਇਨ੍ਹਾਂ ਨੂੰ ਸਿਲੇਬਸ 'ਚੋਂ ਤੁਰੰਤ ਹਟਾ ਦੇਣਾ ਚਾਹੀਦਾ ਹੈ।
ਮੰਤਰੀ ਉਪਾਧਿਆਏ ਨੇ ਮੁੱਖ ਤੌਰ 'ਤੇ ਦੋ ਕਵਿਤਾਵਾਂ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ 'ਜੌਨੀ ਜੌਨੀ ਯੈੱਸ ਪਾਪਾ' ਬੱਚਿਆਂ ਨੂੰ ਆਪਣੇ ਮਾਪਿਆਂ ਨਾਲ ਝੂਠ ਬੋਲਣਾ ਅਤੇ ਚੋਰੀ-ਛਿਪੇ ਮਿੱਠਾ ਖਾਣਾ ਸਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸੰਸਕਾਰਾਂ ਦੇ ਵਿਰੁੱਧ ਹੈ, ਜਦਿਕ ਇਕ ਹੋਰ ਕਵਿਤਾ 'ਰੇਨ ਰੇਨ ਗੋ ਅਵੇ' ਬਾਰੇ ਉਨ੍ਹਾਂ ਦਾ ਤਰਕ ਹੈ ਕਿ ਇਹ ਬੱਚਿਆਂ ਨੂੰ ਸਵਾਰਥੀ ਬਣਾਉਂਦੀ ਹੈ। ਜਦੋਂ ਬੱਚਾ ਕਹਿੰਦਾ ਹੈ ਕਿ "ਰੇਨ-ਰੇਨ ਗੋ ਅਵੇ, ਫੈਮਿਲੀ ਵਾਂਟਸ ਟੂ ਪਲੇ", ਤਾਂ ਇਹ ਭਾਰਤੀ ਪਰੰਪਰਾ ਦੇ ਉਲਟ ਹੈ, ਕਿਉਂਕਿ ਮੀਂਹ ਕਿਸਾਨਾਂ ਅਤੇ ਕੁਦਰਤ ਲਈ ਬੇਹੱਦ ਜ਼ਰੂਰੀ ਹੈ।
ਇਹ ਵੀ ਪੜ੍ਹੋ- ''ਮੈਂ ਮਰਿਆ ਤਾਂ ਤੁਹਾਡਾ ਦੇਸ਼ ਵੀ ਖ਼ਤਮ..!'', ਕਿਮ ਜੋਂਗ ਨੇ ਪਰਮਾਣੂ ਹਮਲੇ ਨੂੰ ਲੈ ਕੇ ਕੀਤਾ ਵੱਡਾ ਐਲਾਨ
ਯੋਗਿੰਦਰ ਉਪਾਧਿਆਏ ਨੇ ਐਲਾਨ ਕੀਤਾ ਹੈ ਕਿ ਉਹ ਇਨ੍ਹਾਂ ਕਵਿਤਾਵਾਂ ਨੂੰ ਸਕੂਲੀ ਸਿਲੇਬਸ ਵਿੱਚੋਂ ਹਟਾਉਣ ਲਈ ਕੇਂਦਰੀ ਸਿੱਖਿਆ ਮੰਤਰੀ ਨੂੰ ਰਸਮੀ ਪੱਤਰ ਲਿਖਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪੱਛਮੀ ਸੱਭਿਆਚਾਰ ਦੀਆਂ ਇਹ ਕਵਿਤਾਵਾਂ ਭਾਰਤੀ ਕਦਰਾਂ-ਕੀਮਤਾਂ ਨੂੰ ਖ਼ਤਮ ਕਰ ਰਹੀਆਂ ਹਨ। ਮੰਤਰੀ ਨੇ ਅਧਿਆਪਕਾਂ ਅਤੇ ਸਿਲੇਬਸ ਬਣਾਉਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਕਵਿਤਾਵਾਂ ਅਤੇ ਕਹਾਣੀਆਂ ਤਿਆਰ ਕਰਨ ਜੋ ਬੱਚਿਆਂ ਵਿੱਚ ਦੇਸ਼ ਭਗਤੀ, ਸੱਚਾਈ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ।
ਹਾਲਾਂਕਿ ਵਿਰੋਧੀ ਪਾਰਟੀਆਂ ਨੇ ਮੰਤਰੀ ਦੇ ਇਸ ਕਦਮ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਸੂਬਾ ਪੇਪਰ ਲੀਕ, ਬੇਰੁਜ਼ਗਾਰੀ ਅਤੇ ਮਹਿੰਗਾਈ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਤਾਂ ਮੰਤਰੀ ਨਰਸਰੀ ਦੀਆਂ ਕਵਿਤਾਵਾਂ ਨੂੰ ਮੁੱਦਾ ਬਣਾ ਕੇ ਲੋਕਾਂ ਦਾ ਧਿਆਨ ਭਟਕਾ ਰਹੇ ਹਨ।
ਇਹ ਵੀ ਪੜ੍ਹੋ- ਲੀਕ ਹੋ ਗਿਆ ਪੇਪਰ ! 180 'ਚੋਂ 140 ਸਵਾਲ ਹੋਏ Match, ਫ਼ਿਕਰਾਂ 'ਚ ਪਏ NEET ਦੇ ਵਿਦਿਆਰਥੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
