3 ਕੈਰੀਬੀਅਨ ਦੇਸ਼ਾਂ ਦੀ ਯਾਤਰਾ ਲਈ ਰਵਾਨਾ ਹੋਏ ਵਿਦੇਸ਼ ਮੰਤਰੀ ਜੈਸ਼ੰਕਰ, ਪਹਿਲੇ ਪੜਾਅ ''ਚ ਪਹੁੰਚੇ ਜਮਾਇਕਾ

Monday, May 04, 2026 - 10:37 AM (IST)

3 ਕੈਰੀਬੀਅਨ ਦੇਸ਼ਾਂ ਦੀ ਯਾਤਰਾ ਲਈ ਰਵਾਨਾ ਹੋਏ ਵਿਦੇਸ਼ ਮੰਤਰੀ ਜੈਸ਼ੰਕਰ, ਪਹਿਲੇ ਪੜਾਅ ''ਚ ਪਹੁੰਚੇ ਜਮਾਇਕਾ

ਇੰਟਰਨੈਸ਼ਨਲ ਡੈਸਕ- ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਜਮਾਇਕਾ ਪਹੁੰਚ ਗਏ ਹਨ। ਇਹ ਉਨ੍ਹਾਂ ਦੀ ਇਸ ਕੈਰੀਬੀਆਈ ਦੇਸ਼ ਦੀ ਪਹਿਲੀ ਅਧਿਕਾਰਤ ਯਾਤਰਾ ਹੈ। ਇਸ ਦੌਰਾਨ ਉਹ ਜਮਾਇਕਾ ਦੀ ਲੀਡਰਸ਼ਿਪ, ਵਪਾਰ ਜਗਤ ਅਤੇ ਭਾਰਤੀ ਮੂਲ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ।

ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ– 'ਕਿੰਗਸਟਨ ਪਹੁੰਚ ਕੇ ਬਹੁਤ ਖੁਸ਼ੀ ਹੋਈ। ਇਹ ਮੇਰੀ ਜਮਾਇਕਾ ਦੀ ਪਹਿਲੀ ਯਾਤਰਾ ਹੈ। ਵਿਦੇਸ਼ ਮੰਤਰੀ ਕਾਮਿਨਾ ਜੇ. ਸਮਿਥ ਵੱਲੋਂ ਕੀਤੇ ਗਏ ਨਿੱਘੇ ਸਵਾਗਤ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ।' ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ 2 ਦਿਨਾ ਯਾਤਰਾ ਦੌਰਾਨ ਕਈ ਅਹਿਮ ਬੈਠਕਾਂ ਲਈ ਉਤਸ਼ਾਹਿਤ ਹਨ। ਉਨ੍ਹਾਂ ਲਿਖਿਆ, ‘‘ਅਗਲੇ 2 ਦਿਨਾਂ ਵਿਚ ਮੈਂ ਜਮਾਇਕਾ ਦੇ ਨੇਤਾਵਾਂ, ਵਪਾਰਕ ਭਾਈਚਾਰੇ ਅਤੇ ਭਾਰਤੀ ਪ੍ਰਵਾਸੀ ਲੋਕਾਂ ਨੂੰ ਮਿਲਣ ਦੀ ਉਡੀਕ ਕਰ ਰਿਹਾ ਹਾਂ।’’

Pleased to arrive in Kingston for my first visit to Jamaica.

Touched by the warm welcome extended by Foreign Minister @kaminajsmith.

Look forward to engaging with the Jamaican leadership, business community, and members of the Indian diaspora over the next two days. pic.twitter.com/mDLLxJEtId

— Dr. S. Jaishankar (@DrSJaishankar) May 2, 2026

ਇਸ ਤੋਂ ਪਹਿਲਾਂ ਆਪਣੇ ਕੈਰੀਬੀਆਈ ਦੌਰੇ ਦੌਰਾਨ ਵਿਦੇਸ਼ ਮੰਤਰੀ ਜੈਸ਼ੰਕਰ ਨੇ ਸਵਿਟਜ਼ਰਲੈਂਡ ਦੇ ਜ਼ਿਊਰਿਖ ਵਿਚ ਥੋੜ੍ਹੀ ਦੇਰ ਲਈ ਰੁਕੇ। ਉਹ ਇਸ ਸਮੇਂ ਜਮਾਇਕਾ, ਸੂਰੀਨਾਮ ਅਤੇ ਤ੍ਰਿਨੀਦਾਦ ਤੇ ਟੋਬੈਗੋ ਦੀ 3 ਦੇਸ਼ਾਂ ਦੀ ਅਧਿਕਾਰਤ ਯਾਤਰਾ ’ਤੇ ਹਨ। ਵਿਦੇਸ਼ ਮੰਤਰਾਲਾ ਅਨੁਸਾਰ ਇਹ ਯਾਤਰਾ 10 ਮਈ ਤੱਕ ਚੱਲੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News