ਨੀਰਜ ਚੋਪੜਾ ਦੇ ਸੋਨ ਤਮਗਾ ਜਿੱਤਣ 'ਤੇ ਪਿੰਡ 'ਚ ਖੁਸ਼ੀ ਦਾ ਮਾਹੌਲ, CM ਖੱਟੜ ਤੇ ਭਗਵੰਤ ਮਾਨ ਨੇ ਦਿੱਤੀ ਵਧਾਈ
Monday, Aug 28, 2023 - 12:21 PM (IST)
ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ ਪੁਰਸ਼ ਭਾਲਾ ਸੁੱਟ ਮੁਕਾਬਲੇ 'ਚ ਸੋਨ ਤਮਗਾ ਜਿੱਤਣ ਲਈ ਨੀਰਜ ਚੋਪੜਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨੀਰਜ ਨੇ ਇਕ ਵਾਰ ਫਿਰ ਤੋਂ ਇਤਿਹਾਸ ਰਚ ਕੇ ਸਾਨੂੰ ਸਾਰਿਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਦੱਸ ਦੇਈਏ ਕਿ ਨੀਰਜ ਚੋਪੜਾ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਕੇ ਐਤਵਾਰ ਨੂੰ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਬੁਡਾਪੇਸਟ 'ਚ ਪੁਰਸ਼ਾਂ ਦੇ ਭਾਲਾ ਸੁੱਟ ਮੁਕਾਬਲੇ ਵਿਚ 88.17 ਮੀਟਰ ਦੇ ਥਰੋ ਨਾਲ ਇਹ ਉਪਲੱਬਧੀ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ- ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 2023 ’ਚ ਜਿੱਤਿਆ ‘ਗੋਲਡ’
ਨੀਰਜ ਦੇ ਘਰ ਖੁਸ਼ੀ ਦਾ ਮਾਹੌਲ
ਨੀਰਜ ਦੇ ਸੋਨ ਤਮਗਾ ਜਿੱਤਣ 'ਤੇ ਪਾਨੀਪਤ ਵਿਚ ਉਨ੍ਹਾਂ ਦੇ ਪਿੰਡ ਖੰਡਰਾ 'ਚ ਜਸ਼ਨ ਦਾ ਮਾਹੌਲ ਹੈ। ਨੀਰਜ ਦੇ ਚਾਚਾ ਭੀਮ ਚੋਪੜਾ ਨੇ ਕਿਹਾ ਕਿ ਪਰਿਵਾਰ 'ਚ ਇਸ ਗੱਲ ਨੂੰ ਲੈ ਕੇ ਭਰੋਸਾ ਸੀ ਕਿ ਉਹ ਸੋਨ ਤਮਗਾ ਜਿੱਤੇਗਾ। ਚਾਚਾ ਨੇ ਕਿਹਾ ਕਿ ਪਰਿਵਾਰ ਦੇ ਸਾਰੇ ਮੈਂਬਰ ਜਸ਼ਨ ਮਨਾ ਰਹੇ ਹਨ। ਪਿੰਡ ਵਾਸੀ ਪੂਰੀ ਰਾਤ ਜਾਗਦੇ ਰਹੇ ਅਤੇ ਹੁਣ ਉਹ ਸਾਡੇ ਘਰ ਇਕੱਠੇ ਹੋਏ ਹਨ ਅਤੇ ਹੋਰ ਹਿੱਸਿਆਂ ਤੋਂ ਵੀ ਲੋਕ ਇੱਥੇ ਪਹੁੰਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨੀਰਜ ਦੇ ਮਾਤਾ-ਪਿਤਾ ਵੀ ਉਸ ਦੀ ਇਸ ਉਪਲੱਬਧੀ 'ਤੇ ਬਹੁਤ ਖੁਸ਼ ਹਨ ਅਤੇ ਮਾਣ ਮਹਿਸੂਸ ਕਰ ਰਹੇ ਹਨ।
ਇਹ ਵੀ ਪੜ੍ਹੋ- ਨੂਹ 'ਚ ਹਿੰਦੂ ਸੰਗਠਨਾਂ ਦੀ ਯਾਤਰਾ ਨੂੰ ਲੈ ਕੇ ਸਿਰਸਾ 'ਚ ਪੁਲਸ ਅਲਰਟ ਮੋਡ 'ਤੇ, ਸਕੂਲ-ਕਾਲਜਾਂ ਦੀ ਛੁੱਟੀ
ਮੁੱਖ ਮੰਤਰੀ ਖੱਟੜ ਨੇ ਕਿਹਾ- ਸਾਨੂੰ ਨੀਰਜ 'ਤੇ ਬਹੁਤ ਮਾਣ ਹੈ
ਮੁੱਖ ਮੰਤਰੀ ਖੱਟੜ ਨੇ ਐਕਸ (ਪਹਿਲਾਂ ਟਵਿੱਟਰ ਸੀ) 'ਤੇ ਕਿਹਾ ਕਿ ਭਾਰਤ ਦੇ ਚਮਕਦੇ ਸਿਤਾਰੇ ਨੀਰਜ ਚੋਪੜਾ ਨੂੰ ਮੇਰੀ ਦਿਲੋਂ ਵਧਾਈ, ਜਿਨ੍ਹਾਂ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਐਥਲੀਟ ਬਣ ਕੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਨੀਰਜ ਨੇ 88.17 ਮੀਟਰ ਦੇ ਸ਼ਾਨਦਾਰ ਭਾਲਾ ਸੁੱਟ ਨਾਲ ਰਿਕਾਰਡ ਤੋੜ ਦਿੱਤਾ। ਸਾਨੂੰ ਸਾਰਿਆਂ ਨੂੰ ਤੁਹਾਡੇ 'ਤੇ ਬਹੁਤ ਮਾਣ ਹੈ।
ਇਹ ਵੀ ਪੜ੍ਹੋ- CM ਸ਼ਿਵਰਾਜ ਨੇ 'ਲਾਡਲੀ ਭੈਣਾਂ' ਲਈ ਖੋਲ੍ਹਿਆ ਖਜ਼ਾਨਾ, 450 ਦਾ ਗੈਸ ਸਿਲੰਡਰ, ਰੱਖੜੀ ਲਈ ਮਿਲਣਗੇ 250 ਰੁਪਏ
ਭਗਵੰਤ ਮਾਨ ਨੇ ਵੀ ਕੀਤੀ ਸ਼ਲਾਘਾ
ਓਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੋਨ ਤਮਗਾ ਜਿੱਤਣ ਲਈ ਨੀਰਜ ਚੋਪੜਾ ਦੀ ਸ਼ਲਾਘਾ ਕੀਤੀ। ਮਾਨ ਨੇ ਐਕਸ 'ਤੇ ਕਿਹਾ ਕਿ ਭਾਰਤ ਦੇ ਨੀਰਜ ਚੋਪੜਾ ਨੇ ਬੁਡਾਪੇਸਟ ਵਿਚ ਚੱਲ ਰਹੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਇਤਿਹਾਸ ਰਚ ਦਿੱਤਾ। ਨੀਰਜ ਨੇ 88.17 ਮੀਟਰ ਦੀ ਦੂਰੀ ਤੱਕ ਭਾਲਾ ਸੁੱਟ ਕੇ ਭਾਰਤ ਲਈ ਸੋਨ ਤਮਗਾ ਜਿੱਤਿਆ। ਦੇਸ਼ ਨੂੰ ਨੀਰਜ 'ਤੇ ਹਮੇਸ਼ਾ ਮਾਣ ਹੈ। ਚਕ ਦੇ ਇੰਡੀਆ। ਦੱਸਣਯੋਗ ਹੈ ਕਿ ਚੋਪੜਾ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੋਂ ਬਾਅਦ ਇਕੋ ਸਮੇਂ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਵਾਲੇ ਦੂਜੇ ਭਾਰਤੀ ਬਣ ਗਏ ਹਨ। ਬਿੰਦਰਾ ਨੇ 23 ਸਾਲ ਦੀ ਉਮਰ ਵਿਚ ਵਿਸ਼ਵ ਚੈਂਪੀਅਨਸ਼ਿਪ ਅਤੇ 25 ਸਾਲ ਦੀ ਉਮਰ ਵਿਚ ਓਲੰਪਿਕ 'ਚ ਸੋਨ ਤਮਗਾ ਜਿੱਤਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8