Online ਤੇ Offline ਸਿੱਖਿਆ ਦਾ ਮਿਲਿਆ-ਜੁਲਿਆ ਮਾਡਲ ਵਿਕਸਿਤ ਕਰਨ ਦੀ ਲੋੜ : ਉੱਪ ਰਾਸ਼ਟਰਪਤੀ

07/21/2021 9:58:44 PM

ਨਵੀਂ ਦਿੱਲੀ– ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਕਿਹਾ ਹੈ ਕਿ ਆਨਲਾਈਨ ਸਿੱਖਿਆ ਜਮਾਤਾਂ 'ਚ ਪ੍ਰਦਾਨ ਕੀਤੀ ਜਾਣ ਵਾਲੀ ਰਵਾਇਤੀ ਸਿੱਖਿਆ ਪ੍ਰਣਾਲੀ ਦਾ ਬਦਲ ਨਹੀਂ ਬਣ ਸਕਦੀ। ਅਜਿਹੀ ਹਾਲਤ ਵਿਚ ਸਾਨੂੰ ਆਨਲਾਈਨ ਤੇ ਆਫਲਾਈਨ ਸਿੱਖਿਆ ਦੇ ਸਰਵੋਤਮ ਤੱਤਾਂ ਨੂੰ ਆਪਸ ਵਿਚ ਮਿਲਾਉਂਦੇ ਹੋਏ ਭਵਿੱਖ ਲਈ ਸਿੱਖਿਆ ਦਾ ਮਿਲਿਆ-ਜੁਲਿਆ ਮਾਡਲ ਵਿਕਸਿਤ ਕਰਨਾ ਹੋਵੇਗਾ।

 

ਇਹ ਖ਼ਬਰ ਪੜ੍ਹੋ- PAK ਨੂੰ 3 ਵਿਕਟਾਂ ਨਾਲ ਹਰਾ ਕੇ England ਨੇ ਜਿੱਤੀ ਟੀ20 ਸੀਰੀਜ਼


ਨਾਇਡੂ ਬੁੱਧਵਾਰ ਓ. ਪੀ. ਜਿੰਦਲ ਯੂਨੀਵਰਸਿਟੀ ਵੱਲੋਂ ਡਿਜੀਟਲ ਢੰਗ ਨਾਲ ਆਯੋਜਿਤ ਵਿਸ਼ਵ ਯੂਨੀਵਰਸਿਟੀ ਸਿਖਰ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਅਰਥ ਸਿਰਫ ਵਿਖਿਆਨ ਦੇਣਾ ਹੀ ਨਹੀਂ ਹੈ, ਸਗੋਂ ਵਿਦਿਆਰਥੀਆਂ ਦੀ ਆਜ਼ਾਦ ਸੋਚ ਅਤੇ ਉਸਾਰੂਪਨ ਨੂੰ ਵਿਕਸਿਤ ਕਰਨਾ ਵੀ ਹੈ। ਆਨਲਾਈਨ ਸਿੱਖਿਆ ਦਿਮਾਗ ਵਿਚ ਪ੍ਰਦਾਨ ਕੀਤੀ ਜਾਣ ਵਾਲੀ ਰਵਾਇਤੀ ਸਿੱਖਿਆ ਪ੍ਰਣਾਲੀ ਦਾ ਬਦਲ ਨਹੀਂ ਬਣ ਸਕਦੀ।

ਇਹ ਖ਼ਬਰ ਪੜ੍ਹੋ- Australia ਨੇ ਪਹਿਲੇ ਵਨ ਡੇ ’ਚ West Indies ਨੂੰ ਹਰਾਇਆ


ਉੱਪ ਰਾਸ਼ਟਰਪਤੀ ਨੇ ਕਿਹਾ ਕਿ ਸਥਾਨਕ ਭਾਸ਼ਾਵਾਂ ਵਿਚ ਸਿਲੇਬਸ ਮੁਹੱਈਆ ਕਰਵਾਉਣ ਲਈ ਤਕਨੀਕੀ ਵਿੱਦਿਅਕ ਅਦਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਪੰਜਾਬੀ ਸਮੇਤ 11 ਸਥਾਨਕ ਮਾਂ ਬੋਲੀਆਂ ਵਿਚ ਬੀ. ਟੈੱਕ ਸਿਲੇਬਸ ਨੂੰ ਮਾਨਤਾ ਦਿੱਤੇ ਜਾਣ ਦੀ ਸ਼ਲਾਘਾ ਕਰਦਿਆਂ ਨਾਇਡੂ ਨੇ ਕਿਹਾ ਕਿ ਤਕਨੀਕੀ ਅਤੇ ਕਾਰੋਬਾਰੀ ਸਿੱਖਿਆ ਪ੍ਰਦਾਨ ਕਰਨ ਵਿਚ ਸਥਾਨਕ ਭਾਸ਼ਾਵਾਂ ਨੂੰ ਪ੍ਰਮੁੱਖਤਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੇਰੇ ਲਈ ਇਹ ਤਸੱਲੀ ਵਾਲੀ ਗੱਲ ਹੈ ਕਿ ਹਿੰਦੀ, ਪੰਜਾਬੀ, ਤੇਲਗੂ, ਮਰਾਠੀ, ਗੁਜਰਾਤੀ, ਉੜੀਆ, ਬੰਗਲਾ, ਅਸਮੀਆ, ਤਾਮਿਲ, ਕੰਨੜ ਅਤੇ ਮਲਿਆਲਮ ਵਰਗੀਆਂ ਵੱਖ-ਵੱਖ ਮਾਂ ਬੋਲੀਆਂ ਵਿਚ ਬੀ. ਟੈੱਕ. ਦੇ ਸਿਲੇਬਸਾਂ ਨੂੰ ਮਾਨਤਾ ਦਿੱਤੀ ਗਈ ਹੈ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News