ਨਵੀਂ ਤਕਨੀਕ ਦੀ ਲੋੜ, ਭਵਿੱਖੀ ਲੜਾਈਆਂ ਇਸ ਨਾਲ ਹੀ ਜਿੱਤੀਆਂ ਜਾਣਗੀਆਂ : ਜਨਰਲ ਰਾਵਤ

12/23/2019 11:01:24 PM

ਨਵੀਂ ਦਿੱਲੀ - ਭਾਰਤੀ ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਭਾਰਤੀ ਫੌਜ ਨੂੰ ਆਧੁਨਿਕ ਤਕਨੀਕ ਇਸਤੇਮਾਲ ਕਰਨ ਵਿਚ ਸਭ ਤੋਂ ਅੱਗੇ ਰਹਿਣਾ ਚਾਹੀਦਾ ਹੈ। ਸੋਮਵਾਰ ਨੂੰ ਰੱਖਿਆ ਤਕਨੀਕ ਬਾਰੇ ਇਕ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਜਨਰਲ ਰਾਵਤ ਨੇ ਕਿਹਾ ਕਿ ਆਧੁਨਿਕ ਤਕਨੀਕ ਦੇ ਵਿਕਾਸ ਨਾਲ ਹੀ ਭਵਿੱਖ ਦੀਆਂ ਲੜਾਈਆਂ ਜਿੱਤੀਆਂ ਜਾ ਸਕਣਗੀਆਂ। ਜਨਰਲ ਰਾਵਤ 31 ਦਸੰਬਰ ਨੂੰ ਰਿਟਾਇਰ ਹੋਣਗੇ।

ਜਨਰਲ ਰਾਵਤ ਨੇ ਕਿਹਾ, ਇਹ ਸਪੱਸ਼ਟ ਹੋ ਰਿਹਾ ਹੈ ਕਿ ਭਵਿੱਖ ਦੀ ਲੜਾਈ 'ਚ ਸੰਪਰਕ ਰਹਿਤ ਯੁੱਧ ਪ੍ਰਣਾਲੀ ਦੁਸ਼ਮਣ 'ਤੇ ਬੜ੍ਹਤ ਦਿਲਾ ਸਕਦੀ ਹੈ, ਤਾਂ ਸਾਨੂੰ ਇਸ ਦਿਸ਼ਾਂ 'ਚ ਤੁਰੰਤ ਕਦਮ ਚੁੱਕਣਾ ਚਾਹੀਦਾ ਹੈ। ਸਾਨੂੰ ਕੁਆਂਟਮ ਤਕਨੀਕ, ਸਾਇਬਰ ਸਪੇਸ ਅਤੇ ਸਭ ਤੋਂ ਵਧ ਕੇ ਆਰਟੀਫਿਸ਼ਿਅਲ ਇੰਟੈਲੀਜੈਂਸ ਦੇ ਫਾਇਦੇ ਨੂੰ ਸਮਝਣ ਦੀ ਜ਼ਰੂਰਤ ਹੈ।


Inder Prajapati

Content Editor

Related News