ਬਲਾਤਕਾਰ ਦੇ ਮਾਮਲਿਆਂ ''ਚ 50 ਦਿਨਾਂ ''ਚ ਸਜ਼ਾ ਦੇਣ ਵਾਲੇ ਕਾਨੂੰਨ ਦੀ ਜ਼ਰੂਰਤ: ਅਭਿਸ਼ੇਕ ਬੈਨਰਜੀ

Thursday, Aug 22, 2024 - 01:23 PM (IST)

ਬਲਾਤਕਾਰ ਦੇ ਮਾਮਲਿਆਂ ''ਚ 50 ਦਿਨਾਂ ''ਚ ਸਜ਼ਾ ਦੇਣ ਵਾਲੇ ਕਾਨੂੰਨ ਦੀ ਜ਼ਰੂਰਤ: ਅਭਿਸ਼ੇਕ ਬੈਨਰਜੀ

ਕੋਲਕਾਤਾ (ਭਾਸ਼ਾ) - ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਅਭਿਸ਼ੇਕ ਬੈਨਰਜੀ ਨੇ ਯੌਨ ਉਤਪੀੜਨ ਦੇ ਮਾਮਲਿਆਂ ਵਿੱਚ 50 ਦਿਨਾਂ ਦੇ ਅੰਦਰ ਦੋਸ਼ੀ ਠਹਿਰਾਏ ਜਾਣ ਵਾਲੇ ਕਾਨੂੰਨ ਦੀ ਵਕਾਲਤ ਕਰਦੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਕੋਲਕਾਤਾ ਵਿੱਚ ਇੱਕ ਡਾਕਟਰ ਨਾਲ ਰੇਪ-ਕਤਲ ਦੀ ਘਟਨਾ ਖ਼ਿਲਾਫ਼ ਪ੍ਰਦਰਸ਼ਨ ਦੇ ਦੇਸ਼ ਵਿਚ 900 ਤੋਂ ਵੱਧ ਮਾਮਲੇ ਹੋਏ ਹਨ। ਬੈਨਰਜੀ ਨੇ ਸਾਰੇ ਰਾਜਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ 'ਤੇ ਬਲਾਤਕਾਰ ਵਿਰੋਧੀ ਵਿਆਪਕ ਕਾਨੂੰਨ ਬਣਾਉਣ ਲਈ ਦਬਾਅ ਬਣਾਉਣ, ਤਾਂ ਜੋ ਇਨ੍ਹਾਂ ਮਾਮਲਿਆਂ ਦੀ ਜਲਦੀ ਸੁਣਵਾਈ ਹੋਵੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇ। 

ਇਹ ਵੀ ਪੜ੍ਹੋ ਪੁਲਸ ਦਾ ਇਹ SP ਅਫ਼ਸਰ ਬਣਿਆ 'ਸਿੰਘਮ', ਵੀਡੀਓ ਦੇਖ ਹਰ ਕੋਈ ਕਰ ਰਿਹਾ ਸਿਫ਼ਤਾਂ

ਬੈਨਰਜੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਕ ਪੋਸਟ ਵਿਚ ਕਿਹਾ, 'ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਡਾਕਟਰ ਨਾਲ ਹੋਏ ਘਿਨਾਉਣੇ ਅਪਰਾਧ ਖ਼ਿਲਾਫ਼ ਪਿਛਲੇ 10 ਦਿਨਾਂ ਤੋਂ ਲੋਕ ਪ੍ਰਦਰਸ਼ਨ ਕਰਦੇ ਹੋਏ ਇਨਸਾਫ਼ ਦੀ ਮੰਗ ਕਰ ਰਹੇ ਹਨ, ਉਸੇ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਬਲਾਤਕਾਰ ਦੀਆਂ 900 ਘਟਨਾਵਾਂ ਵਾਪਰੀਆਂ ਹਨ।' ਉਹਨਾਂ ਨੇ ਕਿਹਾ ਕਿ ਦੇਸ਼ ਵਿਚ ਹਰ ਰੋਜ਼ ਬਲਾਤਕਾਰ ਦੀਆਂ 90 ਘਟਨਾਵਾਂ, ਪ੍ਰਤੀ ਘੰਟੇ ਵਿਚ ਅਜਿਹੀਆਂ ਚਾਰ ਅਤੇ ਪ੍ਰਤੀ 15 ਮਿੰਟ ਵਿਚ ਬਲਾਤਕਾਰ ਦੀ ਇਕ ਘਟਨਾ ਵਾਪਰਦੀ ਹੈ। ਇਸ ਲਈ ਇਨ੍ਹਾਂ ਮਾਮਲਿਆਂ ਵਿਚ ਨਿਰਣਾਇਕ ਕਾਰਵਾਈ ਦੀ ਲੋੜ ਹੈ। ਸਾਨੂੰ ਅਜਿਹੇ ਮਜ਼ਬੂਤ ਕਾਨੂੰਨਾਂ ਦੀ ਲੋੜ ਹੈ, ਜੋ 50 ਦਿਨਾਂ ਦੇ ਅੰਦਰ ਸੁਣਵਾਈ ਅਤੇ ਮੁਲਜ਼ਮ ਨੂੰ ਦੋਸ਼ੀ ਠਹਿਰਾ ਸਕਣ। ਇਸ ਨਾਲ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇ। ਰਾਜ ਸਰਕਾਰਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਕੇਂਦਰ ਸਰਕਾਰ 'ਤੇ ਇੱਕ ਵਿਆਪਕ ਬਲਾਤਕਾਰ ਵਿਰੋਧੀ ਕਾਨੂੰਨ ਬਣਾਉਣ ਲਈ ਦਬਾਅ ਬਣਾਉਣਾ ਚਾਹੀਦਾ ਹੈ, ਜੋ ਜਲਦੀ ਸੁਣਵਾਈ ਕਰਨ ਅਤੇ ਸਖ਼ਤ ਸਜ਼ਾ ਦੇ ਸਕਣ। ਜਾਗੋ ਭਾਰਤ!''

ਇਹ ਵੀ ਪੜ੍ਹੋ ਯੌਨ ਸ਼ੋਸ਼ਣ ਮਾਮਲੇ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨ ਦੌਰਾਨ ਇੰਟਰਨੈੱਟ ਤੇ ਸਕੂਲ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News