2015-17 ’ਚ ਸੁਰੱਖਿਆ ਬਲ ਦੇ ਕਰੀਬ 400 ਜਵਾਨ ਹੋਏ ਸ਼ਹੀਦ
Wednesday, Nov 21, 2018 - 04:22 PM (IST)
![2015-17 ’ਚ ਸੁਰੱਖਿਆ ਬਲ ਦੇ ਕਰੀਬ 400 ਜਵਾਨ ਹੋਏ ਸ਼ਹੀਦ](https://static.jagbani.com/multimedia/2018_11image_16_09_591950000135355-134591-vijayaka.jpg)
ਨਵੀਂ ਦਿੱਲੀ— ਭਾਰਤ-ਪਾਕਿ ਸਰਹੱਦ ’ਤੇ ਗੋਲੀਬਾਰੀ, ਅੱਤਵਾਦੀ ਸਰਗਰਮੀਆਂ ਕਾਰਨ ਪਿਛਲੇ ਮਹੀਨੇ ਤਿੰਨ ਸਾਲਾਂ ’ਚ ਸੁਰੱਖਿਆ ਬਲਾਂ ਦੇ ਕਰੀਬ 400 ਜਵਾਨਾਂ ਨੇ ਜਾਨ ਗੁਆਈ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਨ੍ਹਾਂ ’ਚ ਸਰਹੱਦ ਸੁਰੱਖਿਆ ਬਲ ਦੇ ਸਭ ਤੋਂ ਜ਼ਿਆਦਾ ਜਵਾਨ ਸ਼ਹੀਦ ਹੋਏ ਹਨ। ਇਸ ਬਲ ਨੇ 2015 ਤੋਂ 2017 ਵਿਚਾਲੇ 167 ਜਵਾਨਾਂ ਨੂੰ ਖੋਇਆ ਤੇ ਇਨ੍ਹਾਂ ’ਚੋਂ ਜ਼ਿਆਦਾਤਰ ਅਤਿ ਸੰਵੇਦਨਸ਼ੀਲ ਸਰਹੱਦ ’ਤੇ ਗਸ਼ਤ ਕਰਦੇ ਸਮੇਂ ਸ਼ਹੀਦ ਹੋਏ। ਗ੍ਰਹਿ ਮੰਤਰਾਲਾ ਦੇ ਅਧਿਕਾਰੀ ਨੇ ਦੱਸਿਆ ਕਿ ਬੀਤੇ ਤਿੰਨ ਸਾਲਾਂ ਤੋਂ ਕੇਂਦਰੀ ਰਿਜ਼ਰਵ ਪੁਲਸ ਬਲ ਦੇ 103 ਜਵਾਨਾਂ ਨੇ ਕੁਰਬਾਨੀ ਦਿੱਤੀ। ਇਨ੍ਹਾਂ ’ਚੋਂ ਜ਼ਿਆਦਾਤਰ ਨਕਸਲੀ ਸਰਗਰਮੀਆਂ ਤੇ ਜੰਮੂ-ਕਸ਼ਮੀਰ ’ਚ ਅੱਤਵਾਦ ਦਾ ਸਾਹਮਣਾ ਕਰਦੇ ਹੋਏ ਸ਼ਹੀਦ ਹੋਏ। ਬੀ.ਐ¤ਸ.ਐ¤ਫ. ਨੇ 2015 ’ਚ 62, 2016 ’ਚ 58 ਤੇ 2017 ’ਚ 47, ਸੀ.ਆਰ.ਪੀ.ਐ¤ਫ. ਨੇ 2015 ’ਚ 9, ਸਾਲ 2016 ’ਚ 42 ਤੇ ਸਾਲ 2017 ’ਚ 52 ਜਵਾਨਾਂ ਨੂੰ ਗੁਆ ਦਿੱਤਾ।
ਅਧਿਕਾਰੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ’ਚ ਹਥਿਆਰਬੰਦ ਸਰਹੱਦ ਬਲ (ਐ¤ਸ.ਐ¤ਸ.ਬੀ.) ਦੇ 48 ਕਰਮਚਾਰੀਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ’ਚ 2015 ’ਚ 16, 2016 ’ਚ 15 ਤੇ 2017 ’ਚ 17 ਜਵਾਨ ਸ਼ਹੀਦ ਹੋਏ ਸਨ। ਐ¤ਸ.ਐ¤ਸ.ਬੀ. ਭਾਰਤ-ਭੂਟਾਨ ਤੇ ਭਾਰਤ-ਨੇਪਾਲ ਸਰਹੱਦ ਦੀ ਰੱਖਿਆ ਕਰਦਾ ਹੈ। 2015 ਤੇ 2017 ਵਿਚਾਲੇ ਭਾਰਤ ਤਿੱਬਤ ਸਰਹੱਦ ਪੁਲਸ, ਜੋ ਭਾਰਤ-ਚੀਨ ਸਰਹੱਦ ’ਤੇ ਤਾਇਨਾਤ ਹੈ, ਨਾਲ ਜੁੜੇ ਕੁਲ 40 ਕਰਮਚਾਰੀਆਂ ਦੀ ਮੌਤ ਹੋ ਗਈ ਸੀ। ਇਨ੍ਹਾਂ ’ਚੋਂ 15 ਜਵਾਨ 2015 ’ਚ, ਜਦਕਿ 2016 ’ਚ 10 ਤੇ 2017 ’ਚ 15 ਜਵਾਨ ਸ਼ਹੀਦ ਹੋਏ। ਭਾਰਤ-ਮਿਆਂਮਾਰ ਸਰਹੱਦ ਦੀ ਰੱਖਿਆ ਕਰਨ ਤੇ ਪੂਰਬੀ ਉ¤ਤਰ ’ਚ ਅੱਤਵਾਦੀਆਂ ਤੋਂ ਲੋਹਾ ਲੈਣ ਵਾਲੇ ਆਸਾਮ ਰਾਇਫਲ ਦੇ ਕੁਲ 35 ਜਵਾਨ ਇਨ੍ਹਾਂ ਤਿੰਨ ਸਾਲਾਂ ’ਚ ਸ਼ਹੀਦ ਹੋਏ। ਇਸ ਬਲ ਦੇ 2015 ’ਚ 18, 2016 ’ਚ 9 ਤੇ 2017 ’ਚ 8 ਜਵਾਨਾਂ ਨੇ ਸ਼ਹਾਦਤ ਦਿੱਤੀ। ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੇ ਪਿਛਲੇ ਤਿੰਨ ਸਾਲਾਂ ’ਚ ਕਾਰਵਾਈ ’ਚ 2 ਜਵਾਨਾਂ ਨੂੰ ਖੋਹ ਦਿੱਤਾ ਹੈ। ਇਨ੍ਹਾਂ ’ਚੋਂ ਇਕ 2016 ’ਚ ਤੇ 2017 ’ਚ ਇਕ ਜਵਾਨ ਮਾਰਿਆ ਗਿਆ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ 2015 ’ਚ ਸੀ.ਆਈ.ਐ¤ਸ.ਐ¤ਫ. ਦਾ ਕੋਈ ਜਵਾਨ ਸ਼ਹੀਦ ਨਹੀਂ ਹੋਇਆ।