ਵਿਰੋਧੀ ਪਾਰਟੀਆਂ ਵੱਲੋਂ ਨਵੇਂ ਸੰਸਦ ਭਵਨ ਦੇ ਉਦਘਾਟਨੀ ਸਮਾਗਮ ਦੇ ਬਾਈਕਾਟ 'ਤੇ NDA ਦਾ ਪਹਿਲਾ ਬਿਆਨ

Thursday, May 25, 2023 - 04:51 AM (IST)

ਵਿਰੋਧੀ ਪਾਰਟੀਆਂ ਵੱਲੋਂ ਨਵੇਂ ਸੰਸਦ ਭਵਨ ਦੇ ਉਦਘਾਟਨੀ ਸਮਾਗਮ ਦੇ ਬਾਈਕਾਟ 'ਤੇ NDA ਦਾ ਪਹਿਲਾ ਬਿਆਨ

ਨਵੀਂ ਦਿੱਲੀ (ਭਾਸ਼ਾ): ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ NDA ਨੇ ਵਿਰੋਧੀ ਪਾਰਟੀਆਂ ਵੱਲੋਂ ਨਵੇਂ ਸੰਸਦ ਭਵਨ ਦੇ ਉਦਘਾਟਨੀ ਸਮਾਗਮ ਦਾ ਬਾਈਕਾਟ ਕਰਨ ਦੀ ਬੁੱਧਵਾਰ ਨੂੰ ਸਖ਼ਤ ਨਿਖੇਧੀ ਕੀਤੀ ਤੇ ਉਨ੍ਹਾਂ ਦੇ ਇਸ ਕਦਮ ਨੂੰ ਭਾਰਤ ਦੇ ਲੋਕਤੰਤਰਿਕ ਸਿਧਾਂਤ ਤੇ ਸੰਵਿਧਾਨਕ ਕਦਰਾਂ ਕੀਮਤਾਂ ਦਾ ਨਿਰਾਦਰ ਕਰਾਰ ਦਿੱਤਾ। ਐੱਨ.ਡੀ.ਏ. ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ, ''ਅਸੀਂ ਨਵੀਂ ਸੰਸਦ ਭਵਨ ਦੇ ਉਦਘਾਟਨ ਦਾ ਬਾਈਕਾਟ ਕਰਨ ਦੇ 19 ਸਿਆਸੀ ਦਲਾਂ ਦੇ ਘਿਨਾਉਣੇ ਫ਼ੈਸਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ।'' ਇਹ ਕਾਰਵਾਈ ਸਿਰਫ ਅਪਮਾਨਜਨਕ ਨਹੀਂ ਹੈ, ਸਗੋਂ ਮਹਾਨ ਰਾਸ਼ਟਰ ਦੇ ਲੋਕਤੰਤਰੀ ਸਿਧਾਂਤ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਦਾ ਵੀ ਘੋਰ ਨਿਰਾਦਰ ਹੈ।"

ਇਹ ਖ਼ਬਰ ਵੀ ਪੜ੍ਹੋ - ਮਣੀਪੁਰ 'ਚ ਕਰਫ਼ਿਊ 'ਚ ਢਿੱਲ ਮਿਲਦਿਆਂ ਹੀ ਮੁੜ ਹੋਈ ਗੋਲ਼ੀਬਾਰੀ, 1 ਵਿਅਕਤੀ ਦੀ ਮੌਤ

ਭਾਜਪਾ ਪ੍ਰਧਾਨ ਜੇ.ਪੀ. ਨੱਡਾ, ਸ਼ਿਵ ਸੈਨਾ ਆਗੂ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਐੱਨ.ਪੀ.ਪੀ. ਆਗੂ ਅਤੇ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ, ਨਾਗਾਲੈਂਡ ਦੇ ਮੁੱਖ ਮੰਤਰੀ ਅਤੇ ਐੱਨ.ਡੀ.ਪੀ.ਪੀ. ਆਗੂ ਨੇਫੀਯੂ ਰੀਓ, ਸਿੱਕਮ ਦੇ ਮੁੱਖ ਮੰਤਰੀ ਅਤੇ ਐੱਸ.ਕੇ.ਐੱਮ. ਨੇਤਾ ਪ੍ਰੇਮ ਸਿੰਘ ਤਮਾਂਗ, ਹਰਿਆਣਾ ਦੇ ਉਪ ਮੁੱਖ ਮੰਤਰੀ ਅਤੇ ਜਨਨਾਇਕ ਜਨਤਾ ਪਾਰਟੀ ਦੇ ਨੇਤਾ ਦੁਸ਼ਯੰਤ ਚੌਟਾਲਾ, ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ ਦੇ ਆਗੂ ਅਤੇ ਕੇਂਦਰੀ ਮੰਤਰੀ ਪਸ਼ੂਪਤੀ ਕੁਮਾਰ ਪਾਰਸ, ਰਿਪਬਲਿਕਨ ਪਾਰਟੀ ਦੇ ਆਗੂ ਅਤੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ, ਅਪਨਾ ਦਲ (ਸੋਨੇਲਾਲ) ਦੇ ਨੇਤਾ ਅਤੇ ਕੇਂਦਰੀ ਮੰਤਰੀ ਅਨੁਪ੍ਰਿਆ ਪਟੇਲ ਨੇ ਇਸ ਬਿਆਨ ਦੇ ਹਸਤਾਖ਼ਰ ਕੀਤੇ ਹਨ। ਇਸ ਤੋਂ ਇਲਾਵਾ ਤਾਮਿਲ ਮਾਨੀਲਾ ਕਾਂਗਰਸ, ਏ.ਆਈ.ਏ.ਡੀ.ਐੱਮ.ਕੇ., ਏ.ਜੇ.ਐੱਸ.ਯੂ. (ਝਾਰਖੰਡ) ਅਤੇ ਮਿਜ਼ੋ ਨੈਸ਼ਨਲ ਫਰੰਟ ਦੇ ਨੁਮਾਇੰਦਿਆਂ ਨੇ ਵੀ ਦਸਤਖ਼ਤ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ - ਦੁਨੀਆ 'ਚ ਕੋਰੋਨਾ ਤੋਂ ਵੀ ਖ਼ਤਰਨਾਕ ਮਹਾਮਾਰੀ ਫ਼ੈਲਣ ਦਾ ਖ਼ਤਰਾ! WHO ਨੇ ਦਿੱਤੀ ਚੇਤਾਵਨੀ

ਬਿਆਨ ਵਿਚ ਕਿਹਾ ਗਿਆ ਹੈ, “ਸੰਸਦ ਇਕ ਵੱਕਾਰੀ ਸੰਸਥਾ ਹੈ, ਸਾਡੇ ਲੋਕਤੰਤਰ ਦਾ ਧੜਕਣ ਵਾਲਾ ਦਿਲ ਹੈ ਅਤੇ ਫ਼ੈਸਲੇ ਲੈਣ ਦਾ ਕੇਂਦਰ ਹੈ। ਇਸ ਸੰਸਥਾ ਦਾ ਅਜਿਹਾ ਘੋਰ ਨਿਰਾਦਰ ਨਾ ਸਿਰਫ਼ ਬੌਧਿਕ ਦੀਵਾਲੀਆਪਨ ਨੂੰ ਦਰਸਾਉਂਦਾ ਹੈ, ਸਗੋਂ ਇਹ ਲੋਕਤੰਤਰ ਦੇ ਤੱਤ ਦਾ ਨਿਰਾਦਰ ਹੈ। ਪਿਛਲੇ 9 ਸਾਲਾਂ ਵਿਚ ਇਨ੍ਹਾਂ ਪਾਰਟੀਆਂ ਨੇ ਵਾਰ-ਵਾਰ ਸੰਸਦੀ ਪ੍ਰਕਿਰਿਆਵਾਂ ਦਾ ਨਿਰਾਦਰ ਕੀਤਾ ਹੈ। ਸੰਸਦ ਸੈਸ਼ਨ ਵਿਚ ਵਿਘਨ ਪਾਇਆ ਗਿਆ, ਮਹੱਤਵਪੂਰਨ ਬਿੱਲਾਂ ਦੌਰਾਨ ਸਦਨ ਦੀ ਕਾਰਵਾਈ ਦਾ ਬਾਈਕਾਟ ਕੀਤਾ ਗਿਆ ਅਤੇ ਸਾਡੇ ਸੰਸਦੀ ਫਰਜ਼ਾਂ ਪ੍ਰਤੀ ਚਿੰਤਾਜਨਕ ਉਦਾਸੀਨਤਾ ਦਿਖਾਈ ਗਈ।'' ਐੱਨ.ਡੀ.ਏ. ਨੇ ਕਿਹਾ ਕਿ ਹਾਲੀਆ ਬਾਈਕਾਟ ਲੋਕਤੰਤਰੀ ਪ੍ਰਕਿਰਿਆਵਾਂ ਦੀ ਅਣਦੇਖੀ ਦਾ ਸੰਕੇਤ ਹੈ।

ਇਹ ਖ਼ਬਰ ਵੀ ਪੜ੍ਹੋ - 'ਆਪ' ਦੀ ਮੁਹਿੰਮ ਨਾਲ ਇਕਜੁੱਟ ਹੋ ਰਹੀ ਵਿਰੋਧੀ ਧਿਰ, ਕੇਂਦਰ ਖ਼ਿਲਾਫ਼ ਲੜਾਈ 'ਚ ਊਧਵ ਠਾਕਰੇ ਵੀ ਕਰਨਗੇ ਹਮਾਇਤ

ਐੱਨ.ਡੀ.ਏ. ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸੰਸਦੀ ਸ਼ਿਸ਼ਟਾਚਾਰ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਬਾਰੇ ਵਿਰੋਧੀ ਪਾਰਟੀਆਂ ਦੀ ਦਲੀਲ ਹਾਸੋਹੀਣੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ "ਪਖੰਡ" ਦੀ ਕੋਈ ਹੱਦ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਪ੍ਰਧਾਨਗੀ ਵਿਚ ਜੀ.ਐੱਸ.ਟੀ. ਲਈ ਬੁਲਾਏ ਗਏ ਵਿਸ਼ੇਸ਼ ਸੈਸ਼ਨ ਦਾ ਬਾਈਕਾਟ ਕੀਤਾ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਰਾਮ ਨਾਥ ਕੋਵਿੰਦ ਦੇ ਰਾਸ਼ਟਰਪਤੀ ਚੁਣੇ ਜਾਣ ਸਮੇਂ ਉਨ੍ਹਾਂ ਨਾਲ ਸ਼ਿਸ਼ਟਾਚਾਰ ਮੁਲਾਕਾਤ ਵੀ ਨਹੀਂ ਕੀਤੀ ਸੀ। ਐੱਨ.ਡੀ.ਏ. ਵੱਲੋਂ ਵਿਰੋਧੀ ਪਾਰਟੀਆਂ ਨੇ ਮੌਜੂਦਾ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਨਿਰਾਦਰ ਕਰਨ ਦਾ ਵੀ ਦੋਸ਼ ਲਾਇਆ ਸੀ। ਉਨ੍ਹਾਂ ਕਿਹਾ ਕਿ ਦ੍ਰੌਪਦੀ ਮੁਰਮੂ ਦੀ ਉਮੀਦਵਾਰੀ ਦਾ ਸਖ਼ਤ ਵਿਰੋਧ ਨਾ ਸਿਰਫ਼ ਉਨ੍ਹਾਂ ਦਾ ਨਿਰਾਦਰ ਹੈ, ਸਗੋਂ ਸਾਡੇ ਦੇਸ਼ ਦੀਆਂ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦਾ ਵੀ ਸਿੱਧਾ ਨਿਰਾਦਰ ਹੈ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News