ਪੱਛਮੀ ਬੰਗਾਲ ''ਚ ਹਨ ਸਭ ਤੋਂ ਵਧ ਵਿਦੇਸ਼ੀ ਕੈਦੀ : NCRB

Tuesday, Oct 29, 2019 - 04:33 PM (IST)

ਪੱਛਮੀ ਬੰਗਾਲ ''ਚ ਹਨ ਸਭ ਤੋਂ ਵਧ ਵਿਦੇਸ਼ੀ ਕੈਦੀ : NCRB

ਕੋਲਕਾਤਾ— ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੇ ਅੰਕੜਿਆਂ 'ਚ ਪੱਛਮੀ ਬੰਗਾਲ 'ਚ ਸਭ ਤੋਂ ਵਧ ਵਿਦੇਸ਼ੀ ਕੈਦੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਬੰਗਲਾਦੇਸ਼ੀ ਹਨ। ਇਸ ਰਿਪੋਰਟ ਨਾਲ ਭਾਜਪਾ ਨੂੰ ਰਾਜ 'ਚ ਐੱਨ.ਆਰ.ਸੀ. ਲਾਗੂ ਕਰਨ ਦੀ ਵਕਾਲਤ ਕਰਨ ਲਈ ਇਕ ਹੋਰ ਠੋਸ ਕਾਰਨ ਮਿਲ ਗਿਆ ਹੈ। ਭਾਜਪਾ ਨੇ ਲੋਕ ਸਭਾ ਚੋਣਾਂ 'ਚ ਪੱਛਮੀ ਬੰਗਾਲ 'ਚ ਐੱਨ.ਆਰ.ਸੀ., ਬੰਗਲਾਦੇਸ਼ ਤੋਂ ਘੁਸਪੈਠ ਕੀਤੇ ਜਾਣ ਨੂੰ ਮੁੱਖ ਚੋਣਾਵੀ ਮੁੱਦਾ ਬਣਾਇਆ ਸੀ। ਉਸ ਨੂੰ ਰਾਜ ਦੀਆਂ 42 'ਚੋਂ 18 ਸੀਟਾਂ ਹਾਸਲ ਹੋਈਆਂ ਸਨ ਅਤੇ ਹੁਣ ਇਨ੍ਹਾਂ ਅੰਕੜਿਆਂ ਨੂੰ ਵੀ ਉਹ ਚੋਣਾਵੀ ਹਥਿਆਰ ਬਣਾਉਣ ਦੀ ਤਿਆਰੀ ਕਰ ਰਹੀ ਹੈ। ਐੱਨ.ਸੀ.ਆਰ.ਬੀ. ਦੇ 2017 ਦੇ ਅੰਕੜਿਆਂ ਅਨੁਸਾਰ ਸਾਰੇ ਰਾਜਾਂ ਦੀ ਤੁਲਨਾ 'ਚ ਪੱਛਮੀ ਬੰਗਾਲ 'ਚ ਸਭ ਤੋਂ ਵਧ ਵਿਦੇਸ਼ੀ ਕੈਦੀ ਹਨ। ਉਸ ਦੇ ਅਨੁਸਾਰ 1,379 ਵਿਦੇਸ਼ੀ ਕੈਦੀ ਪੱਛਮੀ ਬੰਗਾਲ ਦੀਆਂ ਜੇਲਾਂ 'ਚ ਬੰਦ ਹਨ, ਜੋ ਕਿ ਦੇਸ਼ 'ਚ ਬੰਦ ਕੁੱਲ ਵਿਦੇਸ਼ੀ ਕੈਦੀਆਂ ਦਾ 61.9 ਫੀਸਦੀ ਹੈ।

ਇਸ ਮਹੀਨੇ ਦੀ ਸ਼ੁਰੂਆਤ 'ਚ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਸ ਤੋਂ ਬਾਅਦ ਕਰੀਬ 7 ਫੀਸਦੀ ਵਿਦੇਸ਼ੀ ਕੈਦੀ ਮਹਾਰਾਸ਼ਟਰ, 6.8 ਫੀਸਦੀ ਉੱਤਰ ਪ੍ਰਦੇਸ਼ 'ਚ ਬੰਦ ਹੈ।'' ਐੱਨ.ਸੀ.ਆਰ.ਬੀ. ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਦਾ ਹੈ। ਇਹ ਦੇਸ਼ 'ਚ ਭਾਰਤੀ ਸਜ਼ਾ ਯਾਫ਼ਤਾ ਅਤੇ ਵਿਸ਼ੇਸ਼ ਤੇ ਸਥਾਨਕ ਕਾਨੂੰਨ ਵਲੋਂ ਪਰਿਭਾਸ਼ਤ ਅਪਰਾਧ ਦੇ ਅੰਕੜਿਆਂ ਨੂੰ ਇਕੱਠੇ ਕਰਨ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਦਾ ਕੰਮ ਕਰਦਾ ਹੈ। ਇਸ ਵਿਚ ਇਸ ਨੂੰ ਚੋਣਾਵੀ ਹਥਿਆਰ ਬਣਾਉਣ ਦੀ ਤਿਆਰੀ ਕਰ ਰਹੀ ਭਾਜਪਾ ਦੀ ਪੱਛਮੀ ਬੰਗਾਲ ਇਕਾਈ ਦੇ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ,''ਐੱਨ.ਸੀ.ਆਰ.ਬੀ. ਦੇ ਅੰਕੜੇ ਬੰਗਲਾਦੇਸ਼ ਤੋਂ ਲਗਾਤਾਰ ਹੋ ਰਹੀ ਗੈਰ-ਕਾਨੂੰਨੀ ਘਸਪੈਠ ਨਾਲ ਸਾਡੀ ਰਾਸ਼ਟਰੀ ਸੁਰੱਖਿਆ ਲਈ ਪੈਦਾ ਹੋ ਰਹੇ ਖਤਰੇ ਨੂੰ ਦਰਸਾਉਂਦੇ ਹਨ। ਇਸ ਅੰਕੜੇ ਨਾਲ ਸਾਡੀ ਐੱਨ.ਆਰ.ਸੀ. ਲਾਗੂ ਕਰਨ ਦੀ ਮੰਗ ਨੂੰ ਠੋਸ ਆਧਾਰ ਮਿਲੇਗਾ।'' ਬੰਗਲਾਦੇਸ਼ ਅਤੇ ਪੱਛਮੀ ਬੰਗਾਲ 2,16.7 ਕਿਲੋਮੀਟਰ ਦੀ ਸਰਹੱਦ ਸਾਂਝੀ ਕਰਦੇ ਹਨ, ਜਿਸ ਦੇ ਜ਼ਿਆਦਾਤਰ ਹਿੱਸੇ 'ਚ ਵਾੜ ਨਹੀਂ ਲੱਗੀ ਹੈ।


author

DIsha

Content Editor

Related News