ਆਫ਼ ਦਿ ਰਿਕਾਰਡ: ਗੋਆ ’ਚ ਤ੍ਰਿਣਮੂਲ ਕਾਂਗਰਸ ਤੋਂ ਦੂਰ ਰਹੇਗੀ ਰਾਕਾਂਪਾ

Saturday, Jan 15, 2022 - 11:01 AM (IST)

ਆਫ਼ ਦਿ ਰਿਕਾਰਡ: ਗੋਆ ’ਚ ਤ੍ਰਿਣਮੂਲ ਕਾਂਗਰਸ ਤੋਂ ਦੂਰ ਰਹੇਗੀ ਰਾਕਾਂਪਾ

ਨਵੀਂ ਦਿੱਲੀ– ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਸੁਪ੍ਰੀਮੋ ਅਤੇ ਚੋਟੀ ਦੇ ਮਰਾਠਾ ਨੇਤਾ ਸ਼ਰਦ ਪਵਾਰ ਨੇ ਬੇਮਿਸਾਲ ਸਿਆਸੀ ਮਹਾਰਤ ਹਾਸਲ ਕੀਤੀ ਹੈ। ਉਨ੍ਹਾਂ ਅਖੀਰ ਗੋਆ ਵਿਚ ਤ੍ਰਿਣਮੂਲ ਨੂੰ ਰੋਕਣ ਲਈ ਇਕੱਲੇ ਮੈਦਾਨ ਵਿਚ ਉਤਰਨ, ਮਣੀਪੁਰ ਵਿਚ ਕਾਂਗਰਸ ਦੇ ਨਾਲ ਚੋਣ ਗਠਜੋੜ ਕਰਨ ਅਤੇ ਯੂ. ਪੀ. ਵਿਚ ਸਮਾਜਵਾਦੀ ਪਾਰਟੀ ਦੇ ਨਾਲ ਹੱਥ ਮਿਲਾਉਣ ਦਾ ਵੀ ਫੈਸਲਾ ਕੀਤਾ।
ਰਾਸ਼ਟਰਵਾਦੀ ਕਾਂਗਰਸ ਪਾਰਟੀ ਕਾਂਗਰਸ ਨੂੰ ਚੋਟ ਪਹੁੰਚਾਉਣ ਤੋਂ ਬਚਣ ਲ ਈ ਗੋਆ ਵਿਚ ਤ੍ਰਿਣਮੂਲ ਕਾਂਗਰਸ ਦੇ ਨਾਲ ਨਹੀਂ ਜਾਵੇਗੀ। ਅਧਿਕਾਰਕ ਸੂਤਰਾਂ ਤੋਂ ਪਤਾ ਚਲਿਆ ਕਿ ਗੋਆ ਵਿਚ ਕਾਂਗਰਸ ਰਾਕਾਂਪਾ ਨੂੰ 5-6 ਸੀਟਾਂ ਵੀ ਦੇਣ ਨੂੰ ਤਿਅਾਰ ਨਹੀਂ ਹੈ ਪਰ ਸ਼ਰਦ ਪਵਾਰ ਦੀ ਅਗਵਾਈ ਵਾਲੀ ਪਾਰਟੀ ਬਦਲੇ ਦੀ ਭਾਵਨਾ ਵਿਚ ਤ੍ਰਿਣਮੂਲ ਦੇ ਨਾਲ ਨਹੀਂ ਜਾਵੇਗੀ। ਇਹ ਸਭ ਪਵਾਰ ਵਲੋਂ ਪਿਛਲੇ ਦਿਨੀਂ ਕਾਂਗਰਸ ਨੂੰ ਤੇਵਰ ਦਿਖਾਉਣ ਤੋਂ ਬਾਅਦ ਦੋਵਾਂ ਪਾਰਟੀਆਂ ਨੂੰ ਇਕੱਠਿਆਂ ਲਿਆਉਣ ਦਾ ਸੰਕੇਤ ਦਿੰਦਾ ਹੈ।

ਰਾਕਾਂਪਾ ਦਾ ਮੰਨਣਾ ਹੈ ਕਿ ਗੋਆ ਵਿਚ ਤ੍ਰਿਣਮੂਲ ਕਾਂਗਰਸ ਦਾ ਕੋਈ ਆਧਾਰ ਨਹੀਂ ਹੈ ਅਤੇ ਸਿਰਫ ਇਕ ਟ੍ਰਾਇਲ ਹੈ। ਹਾਲਾਂਕਿ ਮਣੀਪੁਰ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਤੇ ਰਾਕਾਂਪਾ ਇਕੱਠੇ ਜਾਣਗੇ ਅਤੇ ਸੀਟਾਂ ਦੀ ਵੰਡ ਕਰਨਗੇ। ਖਬਰਾਂ ਦੀ ਮੰਨੀਏ ਤਾਂ ਰਾਕਾਂਪਾ ਪਹਾੜੀ ਸੂਬੇ ਦੀਆਂ ਅੱਧਾ ਦਰਜਨ ਸੀਟਾਂ ’ਤੇ ਚੋਣ ਲੜ ਸਕਦੀ ਹੈ।

ਯੂ. ਪੀ. ਵਿਚ ਵੀ ਰਾਕਾਂਪਾ ਨੂੰ ਸਮਾਜਵਾਦੀ ਪਾਰਟੀ ਨੇ ਗਠਜੋੜ ਵਿਚ ਸ਼ਾਮਲ ਕੀਤਾ ਹੈ ਅਤੇ ਰਾਕਾਂਪਾ ਨੂੰ ਪਹਿਲੇ ਪੜਾਅ ਦੌਰਾਨ ਇਕ ਸੀਟ ਦਿੱਤੀ ਹੈ, ਜਿਥੇ ਉਮੀਦਵਾਰਾਂ ਨੂੰ ਅਜੇ ਆਖਰੀ ਰੂਪ ਦਿੱਤਾ ਜਾ ਰਿਹਾ ਹੈ ਕਿਉਂਕਿ ਪੋਲਿੰਗ 10 ਫਰਵਰੀ ਨੂੰ ਹੋਵੇਗੀ ਉਥੇ ਹੀ ਰਾਕਾਂਪਾ ਤੇ ਕਾਂਗਰਸ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਰਾਕਾਂਪਾ ਮੁਖੀ ਸ਼ਰਦ ਪਵਾਰ ਨੇ ਪਹਿਲਾਂ ਜੋ ਕਿਹਾ ਸੀ, ਨਤੀਜੇ ਉਸ ਦੇ ਉਲਟ ਦੇਖਣ ਨੂੰ ਮਿਲੇ ਹਨ।

ਕਾਂਗਰਸ ਲੀਡਰਸ਼ਿਪ ਵਲੋਂ ਰਾਕਾਂਪਾ ਨੇਤਾਵਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਮਮਤਾ ਬੈਨਰਜੀ ਨੇ ਗੋਆ ਅਤੇ ਹੋਰਨਾਂ ਸੂਬਿਆਂ ਵਿਚ ਜੋ ਕੁਝ ਵੀ ਕੀਤਾ ਹੈ, ਉਹ ਭਾਜਪਾ ਵਿਰੋਧੀ ਤਾਕਤਾਂ ਨੂੰ ਕਮਜ਼ੋਰ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਇਸ ਲਈ ਤ੍ਰਿਣਮੂਲ ਦੇ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ ਸੀ। ਇਸ ਸਖਤ ਸੰਦੇਸ਼ ਤੋਂ ਬਾਅਦ ਹੀ ਰਾਕਾਂਪਾ ਨੇ ਤ੍ਰਿਣਮੂਲ ਕਾਂਗਰਸ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ।

ਹਾਲਾਂਕਿ ਪਾਰਟੀ ਕੁਝ ਸੀਟਾਂ ’ਤੇ ਆਪਣੇ ਦਮ ’ਤੇ ਚੋਣਾਂ ਲੜੇਗੀ ਕਿਉਂਕਿ ਉਥੇ ਉਸ ਨਾਲ ਕਾਫੀ ਗਿਣਤੀ ਵਿਚ ਵੋਟਰ ਜੁੜੇ ਹੋਏ ਹਨ।


author

Rakesh

Content Editor

Related News