NCERT ''ਚ ਅੱਧੇ ਤੋਂ ਜ਼ਿਆਦਾ ਅਤੇ CBSE ''ਚ 44 ਫੀਸਦੀ ਅਹੁਦੇ ਖ਼ਾਲੀ : ਸੰਸਦੀ ਕਮੇਟੀ
Thursday, Aug 13, 2026 - 11:07 AM (IST)
ਨਵੀਂ ਦਿੱਲੀ (ਏਜੰਸੀ)- ਇਕ ਸੰਸਦੀ ਕਮੇਟੀ ਨੇ ਇਸ ਗੱਲ ਨੂੰ ਲੈ ਕੇ ਚਿੰਤਾ ਜਤਾਈ ਕਿ ਰਾਸ਼ਟਰੀ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ (NCERT) ਮਨਜ਼ੂਰਸ਼ੁਦਾ ਅਹੁਦਿਆਂ ਤੋਂ ਵੱਧ ਅਤੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਦੇ 44 ਫੀਸਦੀ ਅਹੁਦੇ ਖਾਲੀ ਪਏ ਹਨ। ਇਹ ਖੋਜ 'ਕਿਫਾਇਤੀ ਅਤੇ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਲਈ ਬਜਟ ਅਤੇ ਨੀਤੀਗਤ ਪਹਿਲੂਆਂ (CBSE ਦੀ ਸਮੀਖਿਆ ਸਮੇਤ)' 'ਤੇ ਮੁਲਾਂਕਣ ਕਮੇਟੀ ਦੀ 10ਵੀਂ ਰਿਪੋਰਟ (ਅਠਾਰਵੀਂ ਲੋਕ ਸਭਾ) ਦਾ ਹਿੱਸਾ ਹਨ।
ਇਹ ਰਿਪੋਰਟ ਬੁੱਧਵਾਰ ਨੂੰ ਲੋਕ ਸਭਾ 'ਚ ਪੇਸ਼ ਕੀਤੀ ਗਈ। ਕਮੇਟੀ ਨੇ ਨੋਟ ਕੀਤਾ ਕਿ NCERT ਨੇ ਭਾਰਤ 'ਚ ਵਿਦਿਅਕ ਨੀਤੀਆਂ ਨੂੰ ਆਕਾਰ ਦੇਣ 'ਚ ਮੁੱਖ ਭੂਮਿਕਾ ਨਿਭਾਈ ਹੈ, ਜਿਸ 'ਚ ਰਾਸ਼ਟਰੀ ਸਿੱਖਿਆ ਨੀਤੀ, 2020 ਵੀ ਸ਼ਾਮਲ ਹੈ, ਜਿਸ ਦਾ ਉਦੇਸ਼ ਭਾਰਤ 'ਚ ਸਿੱਖਿਆ ਪ੍ਰਣਾਲੀ 'ਚ ਕ੍ਰਾਂਤੀ ਲਿਆਉਣਾ ਹੈ। ਕਮੇਟੀ ਨੇ ਐੱਨਸੀਆਰਟੀ 'ਚ ਵੱਖ-ਵੱਖ ਅਹੁਦਿਆਂ 'ਤੇ ਵੱਡੀ ਗਿਣਤੀ 'ਚ ਖ਼ਾਲੀ ਅਹੁਦਿਆਂ 'ਤੇ ਚਿੰਤਾ ਜ਼ਾਹਰ ਕੀਤੀ। ਇਸ 'ਚ ਕਿਹਾ ਗਿਆ ਹੈ ਕਿ ਅਕਤੂਬਰ 2025 ਤੱਕ, ਐੱਨਸੀਈਆਰਟੀ ਦੀਆਂ ਵੱਖ-ਵੱਖ ਸ਼ਾਖਾਵਾਂ 'ਚ ਮਨਜ਼ੂਰਸ਼ੁਦਾ 2,844 ਅਹੁਦਿਆਂ ਦੇ ਮੁਕਾਬਲੇ ਅਸਲ ਗਿਣਤੀ ਸਿਰਫ਼ 1,248 ਸੀ, ਜਦੋਂ ਕਿ 1596 ਅਹੁਦੇ ਖ਼ਾਲੀ ਸਨ।
ਰਿਪੋਰਟ 'ਚ ਕਿਹਾ ਗਿਆ ਹੈ,"ਕਮੇਟੀ ਦਾ ਵਿਚਾਰ ਹੈ ਕਿ NCERT ਰਾਸ਼ਟਰੀ ਪੱਧਰ 'ਤੇ ਸਿੱਖਿਆ ਨੂੰ ਡਿਜ਼ਾਈਨ ਕਰਨ ਅਤੇ ਮੁੜ ਆਕਾਰ ਦੇਣ ਲਈ ਸਿਖਰਲੀ ਸੰਸਥਾ ਹੈ ਅਤੇ ਇਸ 'ਚ ਵੱਡੀ ਗਿਣਤੀ 'ਚ ਖਾਲੀ ਅਸਾਮੀਆਂ ਵੱਲ ਮੰਤਰਾਲੇ ਦੇ ਤੁਰੰਤ ਧਿਆਨ ਦੀ ਲੋੜ ਹੈ।" ਕਮੇਟੀ ਨੇ ਕਿਹਾ ਕਿ ਵੱਖ-ਵੱਖ ਅਸਾਮੀਆਂ ਨੂੰ ਭਰਨ ਲਈ ਮੰਤਰਾਲੇ ਵੱਲੋਂ ਇਮਾਨਦਾਰ ਯਤਨ ਕੀਤੇ ਜਾਣੇ ਚਾਹੀਦੇ ਹਨ। ਕਮੇਟੀ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ 'ਚ ਸਥਾਈ ਸਟਾਫ ਦੀ ਘਾਟ 'ਤੇ ਵੀ ਚਿੰਤਾ ਪ੍ਰਗਟ ਕੀਤੀ। ਕਮੇਟੀ ਨੇ ਕਿਹਾ ਕਿ 2,117 ਮਨਜ਼ੂਰਸ਼ੁਦਾ ਅਸਾਮੀਆਂ 'ਚੋਂ 933 ਅਸਾਮੀਆਂ (44 ਫੀਸਦੀ) ਖਾਲੀ ਹਨ। ਇਸ 'ਚ ਕਿਹਾ ਗਿਆ ਹੈ ਕਿ CBSE ਮੌਜੂਦਾ ਸਮੇਂ ਆਪਣੇ ਰੋਜ਼ਾਨਾ ਦੇ ਕੰਮਕਾਜ ਨੂੰ ਸੰਭਾਲਣ ਲਈ ਅਸਥਾਈ ਅਤੇ ਠੇਕੇ 'ਤੇ ਕੰਮ ਕਰਨ ਵਾਲੇ ਸਟਾਫ 'ਤੇ ਨਿਰਭਰ ਕਰਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ,"ਕਮੇਟੀ ਦਾ ਮੰਨਣਾ ਹੈ ਕਿ ਸਥਾਈ ਸਟਾਫ ਦੀ ਅਜਿਹੀ ਘਾਟ ਮੁੱਖ ਰਾਸ਼ਟਰੀ ਬੋਰਡ ਪ੍ਰੀਖਿਆਵਾਂ ਦੀ ਸੁਰੱਖਿਆ, ਗੁਣਵੱਤਾ ਅਤੇ ਸੁਚਾਰੂ ਸੰਚਾਲਨ ਨੂੰ ਗੰਭੀਰਤਾ ਨਾਲ ਖਤਰੇ 'ਚ ਪਾ ਸਕਦੀ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
