46 ਲੱਖ ਦੇ ਇਨਾਮੀ 2 ਔਰਤਾਂ ਸਣੇ 11 ਨਕਸਲੀਆਂ ਨੇ ਕੀਤਾ ਸਰੰਡਰ
Saturday, Jan 11, 2025 - 03:20 PM (IST)
ਸੁਕਮਾ- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਨਕਸਲੀਆਂ ਨੂੰ ਸ਼ਨੀਵਾਰ ਨੂੰ ਵੱਡਾ ਝਟਕਾ ਲੱਗਾ ਜਦੋਂ ਦੋ ਔਰਤਾਂ ਸਮੇਤ 9 ਕੱਟੜ ਨਕਸਲੀਆਂ ਨੇ ਪੁਲਸ ਅੱਗੇ ਆਤਮ ਸਮਰਪਣ ਕਰ ਦਿੱਤਾ, ਜਿਨ੍ਹਾਂ ਦੇ ਸਿਰ 'ਤੇ 46 ਲੱਖ ਰੁਪਏ ਦਾ ਇਨਾਮ ਸੀ।
ਪੁਲਿਸ ਸੁਪਰਡੈਂਟ ਕਿਰਨ ਚੌਹਾਨ ਨੇ ਕਿਹਾ ਕਿ 2 ਆਤਮ ਸਮਰਪਣ ਕਰਨ ਵਾਲੇ ਨਕਸਲੀਆਂ 'ਤੇ 8-8 ਲੱਖ ਰੁਪਏ ਅਤੇ ਚਾਰ ਨਕਸਲੀਆਂ 'ਤੇ 5-5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਨਕਸਲੀਆਂ 'ਤੇ ਕੁੱਲ 46 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ ਨਕਸਲੀਆਂ ਵਿਰੁੱਧ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ 'ਚ ਕਈ ਮਾਮਲੇ ਦਰਜ ਹਨ ਅਤੇ ਇਨ੍ਹਾਂ ਵਿਰੁੱਧ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8