2 ਨੌਜਵਾਨਾਂ ਨੂੰ ਨਸ਼ੀਲੇ ਪਾਊਡਰ ਸਣੇ ਕੀਤਾ ਗ੍ਰਿਫ਼ਤਾਰ
Saturday, Aug 02, 2025 - 06:50 PM (IST)

ਨੂਰਪੁਰਬੇਦੀ (ਭੰਡਾਰੀ)-ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਚੌਂਕੀ ਕਲਵਾਂ ਦੀ ਪੁਲਸ ਨੇ ਗਸ਼ਤ ਦੌਰਾਨ 2 ਨੌਜਵਾਨਾਂ ਨੂੰ ਨਸ਼ੀਲੇ ਪਾਊਡਰ ਸਣੇ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ ਅਨੁਸਾਰ ਚੌਂਕੀ ਕਲਵਾਂ ਦੇ ਇੰਚਾਰਜ ਏ. ਐੱਸ. ਆਈ. ਚਰਨ ਸਿੰਘ ਸਮੇਤ ਪੁਲਸ ਪਾਰਟੀ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ ਲਈ ਬਾਸਿਲਸਿਲਾ ਗਸ਼ਤ ਦੌਰਾਨ ਨੂਰਪੁਰਬੇਦੀ ਤੋਂ ਵਾਇਆ ਝੱਜ ਚੌਕ ਪਿੰਡ ਸੈਦਪੁਰ ਦੇ ਪੁਲ ਵੱਲ ਜਾ ਰਹੇ ਸਨ।
ਇਹ ਵੀ ਪੜ੍ਹੋ: Punjab: ਆਨਲਾਈਨ ਮੰਗਵਾਇਆ ਸੀ ਕੈਮਰਾ, ਘਰ ਪਹੁੰਚੇ ਆਰਡਰ ਨੂੰ ਜਦ ਖੋਲ੍ਹਿਆ ਤਾਂ...
ਇਸ ਦੌਰਾਨ ਉਨ੍ਹਾਂ ਨੂੰ 2 ਪੈਦਲ ਆ ਰਹੇ ਨੌਜਵਾਨ ਪਿੰਡ ਬੇਈਂਹਾਰਾ ਦੀ ਤਰਫੋਂ ਮੇਨ ਸੜਕ ਵੱਲ ਪੈਦਲ ਆ ਰਹੇ ਸਨ। ਉਕਤ ਦੋਵੇਂ ਨੌਜਵਾਨ ਜੋ ਪੁਲਸ ਦੀ ਗੱਡੀ ਨੂੰ ਵੇਖ ਕੇ ਅਤੇ ਘਬਰਾ ਕੇ ਪਿੱਛੇ ਦੀ ਤਰਫ਼ ਮੁੜ੍ਹਨ ਲੱਗੇ ’ਚੋਂ ਇਕ ਪਤਲੇ ਨੌਜਵਾਨ ਨਿਰੰਜਣ ਸਿੰਘ ਪੁੱਤਰ ਦਰਸ਼ਨ ਸਿੰਘ ਨਿਵਾਸੀ ਪਿੰਡ ਸਾਖਪੁਰ, ਥਾਣਾ ਨੂਰਪੁਰਬੇਦੀ ਨੇ ਪਹਿਣੀ ਲੋਅਰ ਦੀ ਜੇਬ ’ਚੋਂ ਇਕ ਪਾਰਦਰਸ਼ਦੀ ਲਿਫ਼ਾਫ਼ਾ ਕੱਢ ਕੇ ਸੱਜੇ ਹੱਥ ਨਾਲ ਝਾੜੀਆਂ ’ਚ ਸੁੱਟ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਤੇ ਮੰਡਰਾਇਆ ਵੱਡਾ ਖ਼ਤਰਾ! ਡੈਮ 'ਚ ਵਧਿਆ ਪਾਣੀ, ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ
ਇਸ ਦੌਰਾਨ ਜਦੋਂ ਪੁਲਸ ਪਾਰਟੀ ਨੇ ਉਕਤ ਲਫ਼ਾਫ਼ੇ ਨੂੰ ਚੁੱਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ 13 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਪੁਲਸ ਵੱਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀ ਜਿਨ੍ਹਾਂ ਦੀ ਪਛਾਣ ਨਿਰੰਜਣ ਸਿੰਘ ਪੁੱਤਰ ਦਰਸ਼ਨ ਨਿਵਾਸੀ ਪਿੰਡ ਸਾਖਪੁਰ ਅਤੇ ਉਸਦੇ ਸਾਥੀ ਬਲਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਨਿਵਾਸੀ ਪਿੰਡ ਹੇਠਲੀ ਨਲਹੋਟੀ, ਥਾਣਾ ਨੂਰਪੁਰਬੇਦੀ ਦੇ ਖਿਲਾਫ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਜਿਨ੍ਹਾਂ ਨੂੰ ਬਾਅਦ ਦੁਪਹਿਰ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪਟਿਆਲਾ 'ਚ ਰੂਹ ਕੰਬਾਊ ਘਟਨਾ! ਔਰਤ ਦਾ ਬੇਰਹਿਮੀ ਨਾਲ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e