ਨਕਸਲੀਆਂ ਨੇ ਘਰ ''ਚ ਵੜ੍ਹ ਕੇ 17 ਸਾਲਾ ਲੜਕੇ ਨੂੰ ਮਾਰੀ ਗੋਲੀ, ਮੌਤ

Saturday, Nov 30, 2019 - 12:13 AM (IST)

ਨਕਸਲੀਆਂ ਨੇ ਘਰ ''ਚ ਵੜ੍ਹ ਕੇ 17 ਸਾਲਾ ਲੜਕੇ ਨੂੰ ਮਾਰੀ ਗੋਲੀ, ਮੌਤ

ਮੁੰਬਈ — ਮਹਾਰਾਸ਼ਟਰ ਦੇ ਗੜ੍ਹਚਿਰੌਲੀ ਦੇ ਕੋਚੀ 'ਚ ਨਕਸਲੀਆਂ ਨੇ 17 ਸਾਲਾ ਲੜਕੇ ਦੀ ਗੋਲੀ ਮਾਰੀ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ 20-25 ਨਕਸਲੀਆਂ ਦੇ ਇਕ ਸਮੂਹ ਨੇ ਕੋਰਚੀ ਤਹਿਸੀਲ ਦੇ ਭੀਮਖੋਜੀ 'ਚ ਮਨੋਜ ਹਿਡਕੋ ਦੇ ਘਰ 'ਚ ਵੜ੍ਹ ਕੇ ਸਿਰ 'ਚ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਸ ਨੇ ਅੱਗੇ ਦੱਸਿਆ ਕਿ ਹਿਡਕੋ ਇਕ ਪੁਲਸ ਖਬਰੀ ਸੀ, ਅਸੀਂ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਖਬਰੀ ਹੋਣ ਕਾਰਨ ਨਕਸਲੀਆਂ ਨੇ ਲੜਕੇ ਦੀ ਹੱਤਿਆ ਕੀਤੀ ਹੈ।


author

Inder Prajapati

Content Editor

Related News