ਵਿਧਾਨਸਭਾ ''ਚ ਨਕਸਲੀ ਹਮਲੇ ਦਾ ਖਤਰਾ, ਸੀ.ਐੱਮ ਫੜਨਵੀਸ ਦੀ ਸੁਰੱਖਿਆ ਵਧਾਈ ਗਈ
Tuesday, Jul 10, 2018 - 12:01 PM (IST)
ਮਹਾਰਾਸ਼ਟਰ— ਵਿਧਾਨਸਭਾ 'ਚ ਨਕਸਲੀ ਹਮਲੇ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਹਮਲੇ ਦੇ ਖਤਰੇ ਨੂੰ ਦੇਖਦੇ ਹੋਏ ਮੁੱਖਮੰਤਰੀ ਦੇਵੇਂਦਰ ਫੜਨਵੀਸ ਦੀ ਸੁਰੱਖਿਆ ਵੀ ਵਧਾਈ ਗਈ ਹੈ। ਇਸ ਸੰਬੰਧ 'ਚ ਵਿਧਾਨਸਭਾ ਸਪੀਕਰ ਨੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਪੱਤਰ ਲਿਖ ਕੇ ਸੂਚਨਾ ਦਿੱਤੀ ਹੈ। ਪੱਤਰ 'ਚ ਕਿਹਾ ਗਿਆ ਹੈ ਕਿ ਜਿਸ ਕਿਸੇ ਨੇ ਵੀ ਮੰਤਰੀ ਜਾਂ ਵਿਧਾਇਕ ਨੂੰ ਮਿਲਣਾ ਹੈ ਉਹ ਉਨ੍ਹਾਂ ਦੇ ਬੰਗਲੇ 'ਚ ਜਾ ਕੇ ਮਿਲਣ।
ਵਿਧਾਨਸਭਾ 'ਚ ਨਕਸਲੀ ਹਮਲੇ ਦੇ ਸ਼ੱਕ ਦੀ ਸੂਚਨਾ ਮਿਲਣ 'ਤੇ ਆਮ ਲੋਕਾਂ ਦੇ ਆਉਣ 'ਤੇ ਰੋਕ ਲਗਾ ਦਿੱਤੀ ਗਈ ਹੈ। ਵਿਧਾਨਸਭਾ ਸਪੀਕਰ ਨੇ ਸਾਰਿਆਂ ਨੂੰ ਸਾਵਧਾਨੀ ਵਰਤਣ ਦੀ ਚੇਤਾਵਨੀ ਦਿੱਤੀ ਹੈ। ਸੁਰੱਖਿਆ ਏਜੰਸੀਆਂ ਨੇ ਮੋਰਚਾ ਸੰਭਾਲ ਲਿਆ ਹੈ ਅਤੇ ਵਿਧਾਨਸਭਾ ਦੀ ਸੁਰੱਖਿਆ ਦੇ ਨਾਲ ਹੀ ਮੁੱਖਮੰਤਰੀ ਦੇਵੇਂਦਰ ਫੜਨਵੀਸ ਦੀ ਸੁਰੱਖਿਆ ਵਿਵਸਥਾ ਵੀ ਵਧਾ ਦਿੱਤੀ ਗਈ ਹੈ।
