5 ਸਾਲ ਦੇ ਬੱਚੇ ਦੀ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ, ਵਰਦੀ 'ਚ ਪੂਰਾ ਰੌਬ, ITBP ਜਵਾਨਾਂ ਨੂੰ ਕਰ ਰਿਹੈ ਸਲਾਮ
Sunday, Nov 15, 2020 - 03:21 PM (IST)
ਲੱਦਾਖ— ਦੇਸ਼ ਦੀ ਰਾਖੀ ਲਈ ਭਾਰਤੀ ਜਵਾਨ ਦਿਨ-ਰਾਤ ਸਰਹੱਦਾਂ 'ਤੇ ਡਟੇ ਰਹਿੰਦੇ ਹਨ। ਦੇਸ਼ ਵਾਸੀ ਚੈਨ ਦੀ ਨੀਂਦ ਸੌਂ ਸਕਣ ਅਤੇ ਆਪਣੇ ਪਰਿਵਾਰਾਂ ਨਾਲ ਖੁਸ਼ੀ-ਖੁਸ਼ੀ ਤਿਉਹਾਰ ਮਨਾ ਸਕਣ, ਇਸ ਲਈ ਜਵਾਨ ਆਪਣੇ ਪਰਿਵਾਰਾਂ ਅਤੇ ਬੱਚਿਆਂ ਨੂੰ ਦੂਰ ਰਹਿੰਦੇ ਹਨ। ਕੱਲ੍ਹ ਦੀਵਾਲੀ ਦਾ ਤਿਉਹਾਰ ਪੂਰੇ ਦੇਸ਼ 'ਚ ਧੂਮ-ਧਾਮ ਨਾਲ ਮਨਾਇਆ ਗਿਆ, ਇਸ ਦੌਰਾਨ ਸਾਡੇ ਫ਼ੌਜੀ ਵੀਰ ਸਰਹੱਦ 'ਤੇ ਡਟੇ ਰਹੇ। ਉੱਥੇ ਹੀ ਦਿਲ ਨੂੰ ਛੂਹ ਲੈਣ ਵਾਲੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ 5 ਸਾਲ ਦਾ ਨੰਨ੍ਹਾ ਜਿਹਾ ਬੱਚਾ ਇੰਡੋ-ਤਿੱਬਤੀ ਬਾਰਡਰ ਪੁਲਸ (ਆਈ. ਟੀ. ਬੀ. ਪੀ.) ਜਵਾਨਾਂ ਨੂੰ ਅਨੋਖੇ ਢੰਗ ਨਾਲ ਧੰਨਵਾਦ ਕਰ ਰਿਹਾ ਹੈ। ਉਹ LKG 'ਚ ਪੜ੍ਹਦਾ ਹੈ।
ਇਹ ਵੀ ਪੜ੍ਹੋ: ਫਤਿਹਵੀਰ ਦੀ ਯਾਦ ਨੂੰ ਤਾਜ਼ਾ ਕਰ ਗਿਆ 'ਪ੍ਰਹਿਲਾਦ', 90 ਘੰਟੇ ਲੜਦਾ ਰਿਹੈ ਜ਼ਿੰਦਗੀ ਤੇ ਮੌਤ ਦੀ ਜੰਗ
Salute!
— ITBP (@ITBP_official) November 15, 2020
Happy and inspiring again...
Nawang Namgyal, the 5 years old student of LKG salutes Indo-Tibetan Border Police (ITBP) jawans near a border village in Ladakh. #Himveers pic.twitter.com/aoA30ifbnU
ਇਹ ਵੀ ਪੜ੍ਹੋ: ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ
ਜੀ ਹਾਂ, ਲੱਦਾਖ ਦੇ ਸਰਹੱਦੀ ਪਿੰਡ ਨੇੜੇ ਰਹਿਣ ਵਾਲੇ ਮਹਿਜ 5 ਸਾਲ ਦੇ ਨਵਾਂਗ ਨਾਮਗਯਾਲ ਨੇ ਇੰਡੋ-ਤਿੱਬਤੀ ਬਾਰਡਰ ਪੁਲਸ (ਆਈ. ਟੀ. ਬੀ. ਪੀ.) ਦੇ ਜਵਾਨਾਂ ਨੂੰ ਵਰਦੀ ਪਹਿਨ ਕੇ ਸਲਾਮੀ ਦਿੱਤੀ। ਨਵਾਂਗ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਯੂਜ਼ਰਸ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਆਈ. ਟੀ. ਬੀ. ਪੀ. ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਵੀਡੀਓ 'ਚ ਉਹ ਬਹੁਤ ਹੀ ਪਿਆਰਾ ਲੱਗ ਰਿਹਾ ਹੈ। ਫ਼ੌਜੀ ਵਾਂਗ ਉਹ ਤੁਰਦਾ ਹੈ ਅਤੇ ਸੈਲਿਊਟ ਕਰਦਾ ਹੈ। ਇਸ ਬੱਚੇ ਦੀ ਕਾਫੀ ਤਾਰੀਫ਼ ਹੋ ਰਹੀ ਹੈ। ਕੁਝ ਲੋਕ ਇਸ ਨੂੰ ਆਉਣ ਵਾਲਾ ਭਵਿੱਖ ਕਹਿ ਕੇ ਮਾਣ ਮਹਿਸੂਸ ਕਰ ਰਹੇ ਹਨ। ਉੱਥੇ ਹੀ ਕੁਝ ਲੋਕਾਂ ਨੇ ਲਿਖਿਆ ਕਿ ਇਸ ਨੰਨ੍ਹੇ ਬੱਚੇ ਨੂੰ ਸਾਡਾ ਸਲਾਮ ਹੈ।
ਇਹ ਵੀ ਪੜ੍ਹੋ: ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'