ਕੋਰੋਨਾ ਟੀਕੇ ਦੀ ਕੀਮਤ ’ਚ ਫ਼ਰਕ ਸ਼ੱਕ ਪੈਦਾ ਕਰਦਾ ਹੈ: ਮਲਿਕ

05/03/2021 6:30:49 PM

ਮੁੰਬਈ— ਰਾਸ਼ਟਰੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਬੁਲਾਰੇ ਨਵਾਬ ਮਲਿਕ ਨੇ ਸੋਮਵਾਰ ਨੂੰ ਕਿਹਾ ਕਿ ਪੁਣੇ ਵਿਚ ਕੋਰੋਨਾ ਵਾਇਰਸ ਦਾ ਟੀਕਾ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਦੇ ਅਦਾਰ ਪੂਨਾਵਾਲਾ ਨੇ ਕੇਂਦਰ ਸਰਕਾਰ ਨੂੰ 150 ਰੁਪਏ, ਸੂਬਾ ਸਰਕਾਰ ਨੂੰ 400 ਰੁਪਏ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ 700 ਰੁਪਏ ਵਿਚ ਇਹ ਟੀਕਾ ਦੇਣ ਦਾ ਐਲਾਨ ਕੀਤਾ ਹੈ, ਜਿਸ ਨਾਲ ਕਾਫੀ ਸ਼ੱਕ ਪੈਦਾ ਹੋ ਰਿਹਾ ਹੈ। ਮਲਿਕ ਨੇ ਇੱਥੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ’ਚ ਇਹ ਗੱਲ ਆਖੀ।
ਮਲਿਕ ਨੇ ਕਿਹਾ ਕਿ ਪੂਨਾਵਾਲਾ ਨੇ ਸ਼ੁਰੂ ’ਚ ਟੀਕੇ ਦੀ ਕੀਮਤ 400 ਰੁਪਏ ਕਿਹਾ ਪਰ ਬਾਅਦ ਵਿਚ ਉਨ੍ਹਾਂ ਨੇ ਕਿਹਾ ਕਿ ਟੀਕਾ 300 ਰੁਪਏ ’ਚ ਸੂਬਾ ਸਰਕਾਰ ਨੂੰ ਮਿਲੇਗਾ, ਇਸ ਤਰ੍ਹਾਂ ਦੀਆਂ ਗੱਲਾਂ ’ਤੇ ਸ਼ੱਕ ਹੁੰਦਾ ਹੈ। ਪੂਨਾਵਾਲਾ ਨੇ ਪਹਿਲਾਂ ਸੂਬਾ ਸਰਕਾਰ ਨੂੰ 400 ਵਿਚ ਇਹ ਟੀਕਾ ਦਿੱਤਾ ਜਾਵੇਗਾ ਪਰ ਬਾਅਦ ’ਚ ਟਵੀਟ ਕਰ ਕੇ ਕਿਹਾ ਕਿ ਇਹ ਟੀਕਾ 300 ਰੁਪਏ ਵਿਚ ਦਿੱਤਾ ਜਾਵੇਗਾ। ਮਲਿਕ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਦੇਸ਼ ਦੀ ਜਨਤਾ ਵਿਚ ਸ਼ੰਕਾ ਪੈਦਾ ਹੁੰਦੀ ਹੈ। 


Tanu

Content Editor

Related News