ਸਮੁੰਦਰੀ ਫੌਜ ਦੀ ਵਧੀ ਤਾਕਤ, 2 ਨਵੇਂ ਜੰਗੀ ਬੇੜੇ ਮਿਲੇ

Wednesday, Jul 02, 2025 - 12:45 PM (IST)

ਸਮੁੰਦਰੀ ਫੌਜ ਦੀ ਵਧੀ ਤਾਕਤ, 2 ਨਵੇਂ ਜੰਗੀ ਬੇੜੇ ਮਿਲੇ

ਨਵੀਂ ਦਿੱਲੀ- ਸਮੁੰਦਰੀ ਫੌਜ ਨੂੰ ਮੰਗਲਵਾਰ ਨੂੰ 2 ਨਵੇਂ ਜੰਗੀ ਬੇੜੇ ਮਿਲ ਗਏ ਜਿਸ ਨਾਲ ਉਸਦੀ ਤਾਕਤ ’ਚ ਕਾਫ਼ੀ ਵਾਧਾ ਹੋਇਆ ਹੈ। ਆਈ. ਐੱਨ. ਐੱਸ. ਤਮਾਲ ਨੂੰ ਰੂਸ ਦੇ ਕੈਲਿਨਿਨਗ੍ਰਾਦ ਸਥਿਤ ਯਾਂਤਰ ਸ਼ਿਪਯਾਰਡ ’ਚ ਹੋਈ ਸੈਰੇਮਨੀ ’ਚ ਸਮੁੰਦਰੀ ਫੌਜ ’ਚ ਸ਼ਾਮਲ ਕੀਤਾ ਗਿਆ। ਇਹ ਇਕ ਆਧੁਨਿਕ ਸਟੈਲਥ ਫਿਗ੍ਰੇਟ ਹੈ ਜੋ ਸਮੁੰਦਰ, ਹਵਾ ਅਤੇ ਪਾਣੀ ਦੇ ਅੰਦਰ ਅਤੇ ਇਲੈਕਟ੍ਰਾਨਿਕ ਜੰਗ ਇਨ੍ਹਾਂ ਚਾਰਾਂ ਖੇਤਰਾਂ ’ਚ ਆਪਰੇਸ਼ਨ ਕਰ ਸਕਦਾ ਹੈ। ਇਹ ਸ਼ਿਪ ਰੂਸੀ ਹਥਿਆਰਾਂ ਦੇ ਸਫਲ ਪ੍ਰੀਖਣ ਕਰ ਚੁੱਕਾ ਹੈ ਜਿਨ੍ਹਾਂ ’ਚ ਸਤ੍ਹਾ ਤੋਂ ਹਵਾ ’ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ, ਤੋਪਾਂ ਅਤੇ ਟਾਰਪੀਡੋ ਸ਼ਾਮਲ ਹਨ।

ਇਸ ਦੌਰਾਨ ਅਤਿ-ਆਧੁਨਿਕ ਹਥਿਆਰਾਂ ਅਤੇ ਸੈਂਸਰਾਂ ਨਾਲ ਲੈਸ ਪ੍ਰੋਜੈਕਟ 17-ਏ ਸਟੀਲਥ ਫ੍ਰਿਗੇਟ ਦਾ ਦੂਜਾ ਜਹਾਜ਼ ‘ਉਦਯਗਿਰੀ’ ਵੀ ਸਮੁੰਦਰੀ ਫੌਜ ਨੂੰ ਸੌਂਪ ਦਿੱਤਾ ਗਿਆ। ਰੱਖਿਆ ਮੰਤਰਾਲਾ ਨੇ ਦੱਸਿਆ ਕਿ ਇਹ ਫ੍ਰਿਗੇਟ ਬਹੁਤ ਸਾਰੇ ਮਿਸ਼ਨਾਂ ਦੇ ਲਈ ਸਮਰੱਥ ਹੈ। ਇਹ ਜਹਾਜ਼ ਸਮੁੰਦਰ ’ਚ ਰਵਾਇਤੀ ਅਤੇ ਗੈਰ-ਰਵਾਇਤੀ ਦੋਵਾਂ ਖਤਰਿਆਂ ਨਾਲ ਨਜਿੱਠਣ ਦੌਰਾਨ ਭਾਰਤ ਦੇ ਹਿੱਤਾਂ ਦੀ ਰੱਖਿਆ ਲਈ ਢੁਕਵਾਂ ਹੈ।

PunjabKesari
ਸੁਪਰਸੋਨਿਕ ਮਿਜ਼ਾਈਲ ਨਾਲ ਲੈੱਸ

ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਜਹਾਜ਼ ਨੂੰ ਜਿਹੜੇ ਹਥਿਆਰਾਂ ਨਾਲ ਲੈਸ ਕੀਤਾ ਗਿਆ ਉਨ੍ਹਾਂ ’ਚ ਸਤ੍ਹਾ ਤੋਂ ਸਤ੍ਹਾ ਤੱਕ ਮਾਰ ਕਰਨ ਵਾਲੀ ਸੁਪਰਸੋਨਿਕ ਮਿਜ਼ਾਈਲ ਪ੍ਰਣਾਲੀ, ਦਰਮਿਆਨੀ ਦੂਰੀ ਦੀ ਸਤ੍ਹਾ ਤੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ, 76 ਮਿ. ਮੀ. ਗੰਨ ਅਤੇ ਤੇਜ਼ ਰਫਤਾਰ ਨਾਲ ਗੋਲਾਬਾਰੀ ਕਰਨ ਵਾਲੀ 30 ਮਿ. ਮੀ. ਅਤੇ 12.7 ਮਿ. ਮੀ. ਹਥਿਆਰ ਪ੍ਰਣਾਲੀਆਂ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News