ਜਲ ਸੈਨਾ ਦੇ ਵਾਈਸ ਐਡਮਿਰਲ ਸ਼੍ਰੀਕਾਂਤ ਦਾ ਕੋਰੋਨਾ ਨਾਲ ਦਿਹਾਂਤ

Tuesday, Dec 15, 2020 - 12:27 PM (IST)

ਜਲ ਸੈਨਾ ਦੇ ਵਾਈਸ ਐਡਮਿਰਲ ਸ਼੍ਰੀਕਾਂਤ ਦਾ ਕੋਰੋਨਾ ਨਾਲ ਦਿਹਾਂਤ

ਨਵੀਂ ਦਿੱਲੀ— ਜਲ ਸੈਨਾ ਦੇ ਸਭ ਤੋਂ ਸੀਨੀਅਰ ਸਬਮਰੀਨਰ ਵਾਈਸ ਐਡਮਿਰਲ ਸ਼੍ਰੀਕਾਂਤ ਦਾ ਬੀਤੀ ਰਾਤ ਦਿੱਲੀ ਵਿਖੇ ਕੋਵਿਡ-19 (ਕੋਰੋਨਾ ਵਾਇਰਸ) ਕਾਰਨ ਦਿਹਾਂਤ ਹੋ ਗਿਆ। ਉਹ ਪ੍ਰਾਜੈਕਟ ਸੀਬਰਡ ਦੇ ਜਨਰਲ ਡਾਇਰੈਕਟਰ ਸਨ। ਇਸ ਤੋਂ ਪਹਿਲਾਂ ਉਹ ਇੰਸਪੈਕਟਰ ਜਨਰਲ ਪਰਮਾਣੂ ਸੁਰੱਖਿਆ ਅਤੇ ਕਮਾਂਡੇਂਟ ਦੀ ਜ਼ਿੰਮੇਵਾਰੀ ਨਿਭਾ ਚੁੱਕੇ ਹਨ। ਇਹ ਜਾਣਕਾਰੀ ਭਾਰਤੀ ਪ੍ਰਸ਼ਾਸਨਿਕ ਅਧਿਕਾਰੀ ਨੇ ਦਿੱਤੀ। ਜਲ ਸੈਨਾ ਦੇ ਸੀਨੀਅਰ ਪਣਡੁੱਬੀ ਮਾਹਰ ਅਧਿਕਾਰੀ ਵਾਈਸ ਐਡਮਿਰਲ ਸ਼੍ਰੀਕਾਂਤ 31 ਦਸੰਬਰ ਨੂੰ ਸੇਵਾ ਮੁਕਤ ਹੋਣ ਵਾਲੇ ਸਨ।

PunjabKesari

ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਜ਼ਾਹਰ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ ਕਿ ਸ਼੍ਰੀਕਾਂਤ ਦੇ ਅਚਾਨਕ ਦਿਹਾਂਤ ਤੋਂ ਬਹੁਤ ਦੁੱਖ ਹੋਇਆ। ਉਨ੍ਹਾਂ ਨੇ ਕਿਹਾ ਕਿ ਰੱਖਿਆ ਮੰਤਰਾਲਾ ਅਤੇ ਭਾਰਤੀ ਜਲ ਸੈਨਾ ਰਾਸ਼ਟਰ ਪ੍ਰਤੀ ਉਨ੍ਹਾਂ ਦੇ ਯੋਗਦਾਨ ਅਤੇ ਸੇਵਾ ਨੂੰ ਹਮੇਸ਼ਾ ਯਾਦ ਰੱਖੇਗੀ।


author

Tanu

Content Editor

Related News