ਸਿਰਦਰਦੀ ਬਣੇ ਲਾਪਤਾ ਕੁੱਤੇ, ਲੱਭ-ਲੱਭ ਥੱਕੀ ਪੁਲਸ

Friday, Jan 10, 2025 - 04:53 PM (IST)

ਸਿਰਦਰਦੀ ਬਣੇ ਲਾਪਤਾ ਕੁੱਤੇ, ਲੱਭ-ਲੱਭ ਥੱਕੀ ਪੁਲਸ

ਬਾਰਾਬੰਕੀ- ਇਕ ਸੇਵਾਮੁਕਤ ਜਲ ਸੈਨਾ (ਨੇਵੀ) ਅਧਿਕਾਰੀ ਦੇ ਪਾਲਤੂ ਕੁੱਤਿਆਂ ਦੇ ਲਾਪਤਾ ਹੋਣ ਤੋਂ ਬਾਅਦ ਇਕ ਨਿੱਜੀ ਸੁਰੱਖਿਆ ਏਜੰਸੀ ਅਤੇ ਉਸ ਦੇ ਗਾਰਡ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁੱਤੇ ਦੀ ਭਾਲ ਕਰ ਰਹੀ ਪੁਲਸ ਨੇ ਹੁਣ ਤੱਕ ਹਾਈਵੇਅ ਅਤੇ ਨੇੜਲੀਆਂ ਸੜਕਾਂ 'ਤੇ ਲਗਾਏ ਗਏ ਲਗਭਗ 50 ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਦੀ ਜਾਂਚ ਕੀਤੀ ਹੈ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਦਾ ਹੈ। ਪੁਲਸ ਨੇ ਦੱਸਿਆ ਕਿ ਸਫ਼ਦਰਬਾਦ ਇਲਾਕੇ ਦੇ ਸ਼ਾਲੀਮਾਰ ਪੈਰਾਡਾਈਜ਼ ਰਿਹਾਇਸ਼ੀ ਕਾਲੋਨੀ 'ਚ ਰਹਿਣ ਵਾਲੇ ਇਕ ਸੇਵਾਮੁਕਤ ਭਾਰਤੀ ਜਲ ਸੈਨਾ ਅਧਿਕਾਰੀ ਅਜੈ ਕੁਮਾਰ ਪਾਂਡੇ ਨੇ ਆਪਣੇ ਕੰਪਲੈਕਸ 'ਚ ਲੈਲਾ ਅਤੇ ਸਿੰਬਾ ਨਾਮ ਦੇ 2 ਕੁੱਤੇ ਰੱਖੇ ਹੋਏ ਸਨ। ਅਧਿਕਾਰੀ ਨੇ ਕੁੱਤਿਆਂ ਨੂੰ ਲਖਨਊ ਨਗਰ ਨਿਗਮ ਕੋਲ ਰਜਿਸਟਰ ਕਰਵਾਇਆ ਸੀ।

ਇਹ ਵੀ ਪੜ੍ਹੋ : HMPV ਵਾਇਰਸ ਤੋਂ ਬਾਅਦ ਫੈਲੀ ਇਕ ਹੋਰ ਬੀਮਾਰੀ, ਅਚਾਨਕ ਗੰਜੇ ਹੋ ਰਹੇ ਲੋਕ

ਦੋਸ਼ ਹੈ ਕਿ 28 ਦਸੰਬਰ ਨੂੰ ਜਦੋਂ ਪਾਂਡੇ ਮੁੰਬਈ 'ਚ ਸਨ ਤਾਂ ਕੰਪਲੈਕਸ ਦੀ ਸੁਰੱਖਿਆ ਲਈ ਜ਼ਿੰਮੇਵਾਰ ਆਈ.ਐੱਸ.ਐੱਸ. ਸੁਰੱਖਿਆ ਕੰਪਨੀ ਦੇ ਸੁਰੱਖਿਆ ਗਾਰਡ ਨੇ ਰਿਹਾਇਸ਼ੀ ਕੰਪਲੈਕਸ ਦੇ ਸੀਸੀਟੀਵੀ ਕੈਮਰੇ ਬੰਦ ਕਰ ਦਿੱਤੇ ਅਤੇ ਦੋਵੇਂ ਕੁੱਤਿਆਂ ਨੂੰ ਦੌੜਾ ਦਿੱਤਾ। ਇਕ ਅਧਿਕਾਰੀ ਨੇ ਦੱਸਿਆ ਕਿ 7 ਜਨਵਰੀ ਨੂੰ ਸਿੰਬਾ ਨੂੰ ਦੌੜਾਉਣ ਦੇ ਦੋਸ਼ 'ਚ ਸੁਰੱਖਿਆ ਗਾਰਡ ਚੰਦਰ ਕੁਮਾਰ ਅਤੇ ਏਜੰਸੀ ਖ਼ਿਲਾਫ਼ ਇੱਥੇ ਕੋਤਵਾਲੀ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਸੀ। ਕੋਤਵਾਲੀ 'ਚ ਤਾਇਨਾਤ ਪੁਲਸ ਇੰਸਪੈਕਟਰ ਮਣੀ ਤ੍ਰਿਪਾਠੀ ਨੇ ਦੱਸਿਆ ਕਿ ਜਾਂਚ ਜਾਰੀ ਹੈ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਸ ਨੂੰ ਰਿਹਾਇਸ਼ੀ ਕੰਪਲੈਕਸ 'ਚ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਪ੍ਰਾਪਤ ਫੁਟੇਜ 'ਚ ਕੁੱਤਿਆਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਸ ਨੇ ਦੱਸਿਆ ਕਿ ਹੁਣ ਉਹ ਲਖਨਊ-ਅਯੁੱਧਿਆ ਹਾਈਵੇਅ 'ਤੇ ਬਾਰਾਬੰਕੀ ਤੋਂ ਲਖਨਊ ਵਿਚ ਲੱਗੇ ਕਰੀਬ 50 ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

DIsha

Content Editor

Related News