ਸਰਦੀਆਂ ’ਚ ਔਰਤਾਂ ਦੀ ਪਸੰਦ ਬਣੇ ਖੂਬਸੂਰਤ ਆਕਰਸ਼ਕ ਫਰ ਕੋਟ
Tuesday, Dec 31, 2024 - 12:03 PM (IST)
ਅੰਮ੍ਰਿਤਸਰ (ਕਵਿਸ਼ਾ)-ਸਰਦੀਆਂ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਆਪ ਨੂੰ ਠੰਢ ਤੋਂ ਬਚਣ ਲਈ ਵੱਖ-ਵੱਖ ਤਰ੍ਹਾਂ ਦੇ ਗਰਮ ਅਤੇ ਮੋਟੇ ਫੈਬਰਿਕ ਨਾਲ ਤਿਆਰ ਕੀਤੇ ਗਏ ਆਊਟਫਿਟਸ ਔਰਤਾਂ ਦੀ ਪਸੰਦ ਵਿੱਚ ਸ਼ੁਮਾਰ ਦਿੰਦੇ ਹਨ ਅਤੇ ਖੂਬ ਪ੍ਰਚਲਤ ਹੁੰਦੇ ਹਨ। ਇਨ੍ਹਾਂ ਵਿਚ ਕਈ ਤਰ੍ਹਾਂ ਦੇ ਫੈਬਰਿਕ ਅਜਿਹੇ ਹੁੰਦੇ ਹਨ ਜੋ ਕਾਫੀ ਸਟਲ ਦਿਖਦੇ ਹਨ, ਜਿਵੇਂ ਕਿ ਸਵੀਡ, ਪਸ਼ਮੀਨਾ ਆਦਿ ਅਤੇ ਕੁਝ ਅਜਿਹੇ ਫੈਬਰਿਕ ਹੁੰਦੇ ਹਨ ਜੋ ਕਾਫੀ ਚਮਕੀਲੇ ਅਤੇ ਆਕਰਸ਼ਿਤ ਹੁੰਦੇ ਹਨ। ਇਸ ਗਿਣਤੀ ਵਿਚ ਵੇਲਵੇਟ ਅਤੇ ਫਰਜ਼ ਨਾਲ ਤਿਆਰ ਕੀਤੇ ਗਏ ਵੱਖ-ਵੱਖ ਆਊਟਫਿਟਸ ਆਉਂਦੇ ਹਨ। ਸਰਦੀਆਂ ਵਿਚ ਖੂਬਸੂਰਤ ਅਕਰਸ਼ਿਤ ਫਾਰ ਕੋਟਸ ਔਰਤਾਂ ਦੀ ਪਸੰਦ ਬਣੇ ਹੋਏ ਹਨ।
ਔਰਤਾਂ ਆਪਣੀ ਪਸੰਦ ਦੇ ਅਨੁਸਾਰ ਇਨ੍ਹਾਂ ਫੈਬਰਿਕ ਵਿੱਚੋਂ ਆਪਣੇ ਲਈ ਆਊਟ ਫਿਟ ਦੀ ਟਾਈਪ ਨੂੰ ਪਸੰਦ ਕਰਦੇ ਹਨ ਅਤੇ ਇਸ ਤਰ੍ਹਾਂ ਦੇ ਆਊਟਫਿਟ ਨੂੰ ਪਹਿਨਦੀਆਂ ਹਨ ਪਰ ਅੱਜ ਕੱਲ ਔਰਤਾਂ ਨੂੰ ਵੱਖ-ਵੱਖ ਤਰ੍ਹਾਂ ਦੀ ਫਰਜ਼ ਨਾਲ ਤਿਆਰ ਕੀਤੇ ਗਏ ਕੋਟ ਖੂਬ ਪਸੰਦ ਆ ਰਹੇ ਹਨ, ਕਿਉਂਕਿ ਇਹ ਆਪਣੇ ਆਪ ਵਿਚ ਕਾਫੀ ਗਰਮਾਹਟ ਦੇਣ ਵਾਲੇ ਅਤੇ ਦੇਖਣ ਵਿੱਚ ਕਾਫੀ ਆਕਰਸ਼ਕ ਦਿਖਦੇ ਹਨ ਜੋ ਸੁੰਦਰਤਾ ਨੂੰ ਕਾਫੀ ਨਖਾਰਦੇ ਹਨ ਅਤੇ ਓਵਰ ਆਲ ਲੁਕਨੋ ਕਾਫੀ ਕੌਫੀਡੈਂਸ ਵੀ ਦਿਖਾਉਂਦੇ ਹਨ।
ਅੱਜ ਕੱਲ ਵੱਖ-ਵੱਖ ਤਰ੍ਹਾਂ ਦੇ ਫੀਲਡ ਨਾਲ ਬਣੇ ਕੋਰਟਸ ਬਾਜ਼ਾਰ ’ਚ ਮੁਹੱਈਆ ਹਨ, ਇਨ੍ਹਾਂ ’ਚ ਕਈ ਤਰ੍ਹਾਂ ਦੇ ਰੰਗ ਅਤੇ ਡਿਜ਼ਾਈਨ ਵੀ ਉਪਲਬਧ ਹਨ। ਇਨਾਂ ਵਿੱਚੋਂ, ਕੁਝ ਕੋਟ ਪੂਰੀ ਤਰ੍ਹਾਂ ਫਰ ਦੇ ਬਣੇ ਹੋਏ ਹਨ ਅਤੇ ਕੁਝ ਫਰ ਡਿਜ਼ਾਈਨਿੰਗ ਵਾਲੇ ਬਹੁਤ ਮਸ਼ਹੂਰ ਹੋ ਰਹੇ ਹਨ। ਇਸ ਤਰ੍ਹਾਂ ਦੇ ਫਰ ਕੋਟਾਂ ਦੀ ਇਨ੍ਹਾਂ ਦਿਨਾਂ ਮਾਰਕੀਟ ਵਿਚ ਬਹੁਤ ਮੰਗ ਹੈ ਅਤੇ ਔਰਤਾਂ ਅਜਿਹੇ ਕੋਟ ਪਹਿਨ ਕੇ ਵੱਖ-ਵੱਖ ਸਮਾਗਮਾਂ ਵਿਚ ਸ਼ਾਮਲ ਹੋ ਰਹੀਆਂ ਹਨ।