ਨਵਰਾਤਰੇ ਮੇਲੇ ਸ਼ੁਰੂ : ਮਾਤਾ ਚਿੰਤਪੂਰਨੀ ਦੇ ਦਰਸ਼ਨ ਲਈ ਕੋਰੋਨਾ ਰਿਪੋਰਟ ਲਿਆਉਣਾ ਜ਼ਰੂਰੀ ਨਹੀਂ

Tuesday, Apr 13, 2021 - 11:46 AM (IST)

ਚਿੰਤਪੂਰਨੀ- ਅੱਜ ਯਾਨੀ 13 ਅਪ੍ਰੈਲ ਤੋਂ ਚੇਤ ਦੇ ਨਰਾਤੇ ਮੇਲੇ ਸ਼ੁਰੂ ਹੋ ਗਏ ਹਨ। ਇਸ ਲਈ ਊਨਾ ਸਥਿਤ ਮਾਂ ਚਿੰਤਪੂਰਨੀ ਦੇ ਦਰਬਾਰ ਨੂੰ ਫੁਲਾਂ ਨਾਲ ਸਜਾਇਆ ਗਿਆ ਹੈ। ਹਿਮਾਚਲ ਦੇ ਨਾਲ ਹੀ ਇੱਥੇ ਹੋਰ ਸੂਬਿਆਂ ਤੋਂ ਵੀ ਸ਼ਰਧਾਲੂ ਪਹੁੰਚੇ ਹਨ। ਊਨਾ ਦੇ ਡੀ.ਸੀ. ਨੇ ਕਿਹਾ ਕਿ ਚਿੰਤਪੂਰਨੀ ਮੰਦਰ ਦੇ ਦਰਸ਼ਨਾਂ ਲਈ ਕੋਰੋਨਾ ਰਿਪੋਰਟ ਜ਼ਰੂਰੀ ਨਹੀਂ ਹੈ।

ਇਹ ਵੀ ਪੜ੍ਹੋ : Chaitra Navratri 2021 : ਜਾਣੋ ਕਦੋਂ ਤੋਂ ਸ਼ੁਰੂ ਹੋ ਰਹੇ ਹਨ ‘ਚੇਤ ਦੇ ਨਰਾਤੇ’, ਕਦੋਂ ਹੈ ਰਾਮ ਨੌਮੀ ਤੇ ਮਹਾਅਸ਼ਟਮੀ

ਸ਼ਰਧਾਲੂਆਂ ਲਈ ਮਾਤਾ ਦਾ ਦਰਬਾਰ ਸਵੇਰੇ 5ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਖੁੱਲ੍ਹਾ ਰਹੇਗਾ। ਸ਼ਰਧਾਲੂਆਂ ਨੂੰ ਤਿੰਨ ਜਗ੍ਹਾ 'ਤੇ ਦਰਸ਼ਨ ਪਰਚੀ ਮਿਲੇਗੀ, ਜਿਸ ਨੂੰ ਲੈਣਾ ਜ਼ਰੂਰੀ ਹੋਵੇਗਾ। ਨਾਲ ਹੀ ਦਰਸ਼ਨ ਪਰਚੀ ਕਾਊਂਟਰ 'ਚ ਸ਼ਰਧਾਲੂਆਂ ਦੀ ਸਕ੍ਰੀਨਿੰਗ ਵੀ ਹੋਵੇਗੀ। ਡੀ.ਐੱਸ.ਪੀ. ਅੰਬ ਸ੍ਰਿਸ਼ਟੀ ਪਾਂਡੇ ਨੇ ਸੋਮਵਾਰ ਨੂੰ ਪੂਰਾ ਮੇਲੇ ਖੇਤਰ ਦਾ ਦੌਰਾ ਕੀਤਾ ਅਤੇ ਵਿਵਸਥਾਵਾਂ ਦੇਖੀਆਂ।

ਇਹ ਵੀ ਪੜ੍ਹੋ : Chaitra Navratri 2021: ‘ਚੇਤ ਨਰਾਤੇ’ ’ਤੇ ਜਾਣੋ ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ ਤੇ ਪੂਜਾ ਕਰਨ ਦੀ ਵਿਧੀ


DIsha

Content Editor

Related News