ਨਰਾਤਿਆਂ ਦੇ ਮੌਕੇ 3.55 ਲੱਖ ਸ਼ਰਧਾਲੂਆਂ ਨੇ ਲਿਆ ਮਾਂ ਵੈਸ਼ਨੋ ਦੇਵੀ ਦਾ ਆਸ਼ੀਰਵਾਦ
Saturday, Oct 12, 2024 - 11:19 AM (IST)
ਕਟੜਾ : ਮਾਨਤਾ ਹੈ ਕਿ ਨਰਾਤਿਆਂ ਦੌਰਾਨ ਮਾਂ ਭਗਵਤੀ ਦੇ ਦਰਬਾਰ ਵਿੱਚ ਮੱਥਾ ਟੇਕਣ ਨਾਲ ਵਿਸ਼ੇਸ਼ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਇਸੇ ਮਾਨਤਾ ਦੇ ਤਹਿਤ ਵੱਡੀ ਗਿਣਤੀ ਵਿਚ ਸ਼ਰਧਾਲੂ ਮਾਤਾ ਦੇ ਦਰਬਾਰ ਨਤਮਸਤਕ ਹੋਣ ਲਈ ਜਾਂਦੇ ਹਨ। ਇਸੇ ਆਸਥਾ ਦੇ ਤਹਿਤ ਸ਼ਾਰਦੀਆ ਨਰਾਤਿਆਂ ਦੌਰਾਨ ਰਿਆਸੀ ਜ਼ਿਲ੍ਹੇ ਦੇ ਤ੍ਰਿਕੁਟ ਪਰਬਤ 'ਤੇ ਬਿਰਾਜਮਾਨ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਚ 3.55 ਲੱਖ ਸ਼ਰਧਾਲੂਆਂ ਨੇ ਮੱਥਾ ਟੇਕਿਆ ਅਤੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਇਹ ਵੀ ਪੜ੍ਹੋ - ਵੱਡੀ ਖੁਸ਼ਖ਼ਬਰੀ! ਇਨ੍ਹਾਂ ਔਰਤਾਂ ਨੂੰ ਮਿਲੇਗਾ ਲਾਡਲੀ ਭੈਣ ਯੋਜਨਾ ਦਾ ਲਾਭ
ਰਜਿਸਟ੍ਰੇਸ਼ਨ ਰੂਮ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਪਹਿਲੇ ਨਰਾਤੇ ਵਾਲੇ ਦਿਨ 44,800 ਸ਼ਰਧਾਲੂ, ਦੂਜੇ 37,700, ਤੀਜੇ 47,500, ਚੌਥੇ 46,092, 5ਵੇਂ 40,006, 6ਵੇਂ 40,638, 7ਵੇਂ 'ਤੇ 33,824 ਸ਼ਰਧਾਲੂਆਂ ਅਤੇ 8ਵੇਂ ਨਰਾਤਿਆਂ ਵਾਲੇ ਦਿਨ 31,001 ਸ਼ਰਧਾਲੂਆਂ ਨੇ ਵੈਸ਼ਨੋ ਦੇਵੀ ਭਵਨ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਸੀ। ਸ਼ੁੱਕਰਵਾਰ ਨੂੰ ਖ਼ਬਰ ਲਿਖੇ ਜਾਣ ਤੱਕ ਕਟੜਾ ਸਥਿਤ ਯਾਤਰਾ ਰਜਿਸਟ੍ਰੇਸ਼ਨ ਰੂਮ ਤੋਂ 33,276 ਸ਼ਰਧਾਲੂ ਆਰ.ਐਫ.ਆਈ.ਡੀ. ਹਾਸਲ ਕਰਕੇ ਵੈਸ਼ਨੋ ਦੇਵੀ ਭਵਨ ਲਈ ਰਵਾਨਾ ਹੋਏ। ਹਾਲਾਂਕਿ ਕਿਆਸ ਲਗਾਏ ਜਾ ਰਹੇ ਸਨ ਕਿ ਵੈਸ਼ਨੋ ਦੇਵੀ ਯਾਤਰਾ ਦੌਰਾਨ ਪਿਛਲੇ ਨਰਾਤਿਆਂ ਦੇ ਮੁਕਾਬਲੇ ਜ਼ਿਆਦਾ ਸ਼ਰਧਾਲੂ ਦਰਸ਼ਨਾਂ ਲਈ ਆਉਣਗੇ ਪਰ ਪਿਛਲੇ 3 ਨਰਾਤਿਆਂ ਦੌਰਾਨ ਘੱਟ ਗਿਣਤੀ ਵਿਚ ਸ਼ਰਧਾਲੂ ਦਰਬਾਰ ਵਿਚ ਮੱਥਾ ਟੇਕਣ ਆਏ ਹਨ।
ਇਹ ਵੀ ਪੜ੍ਹੋ - '150000 ਰੁਪਏ ਦੇ ਫਿਰ ਕਰਾਂਗਾ ਪਿਓ ਦਾ ਅੰਤਿਮ ਸੰਸਕਾਰ', ਇਕੌਲਤੇ ਪੁੱਤ ਨੇ ਮਾਂ ਅੱਗੇ ਰੱਖੀ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8