ਕਾਰਪੋਰੇਟ ਸੈਕਟਰ ਦੀ ਨੌਕਰੀ ਛੱਡ ਸ਼ਖ਼ਸ ਖੇਤੀ ਤੋਂ ਕਰ ਰਿਹੈ ਮੋਟੀ ਕਮਾਈ, ਨੌਜਵਾਨਾਂ ਲਈ ਬਣਿਆ ਪ੍ਰੇਰਣਾ ਸਰੋਤ

03/14/2022 11:03:38 AM

ਜੋਗਿੰਦਰਨਗਰ (ਲੱਕੀ ਸ਼ਰਮਾ): ਨੈਸ਼ਨਲ ਇੰਸਟੀਚਿਊਟ ਆਫ ਤਕਨਾਲੋਜੀ (ਐੱਨ.ਆਈ.ਟੀ.) ਹਮੀਰਪੁਰ ਤੋਂ ਇੰਜੀਨੀਅਰਿੰਗ ਗਰੈਜੂਏਟ 42 ਸਾਲਾ ਨਵੀਨ ਸ਼ਰਮਾ ਨੇ ਖੇਤੀ ਨੂੰ ਆਪਣਾ ਮੁੱਖ ਕਿੱਤਾ ਬਣਾ ਲਿਆ ਹੈ। ਉਹ ਕਾਰਪੋਰੇਟ ਸੈਕਟਰ 'ਚ ਨੌਕਰੀ ਛੱਡ ਕੇ ਨਾ ਸਿਰਫ 50-60 ਹਜ਼ਾਰ ਰੁਪਏ ਕਮਾ ਰਹੇ ਹਨ, ਸਗੋਂ ਲੱਖਾਂ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਵੀ ਬਣੇ ਹਨ। ਨਵੀਨ ਹਰ ਮਹੀਨੇ ਹਾਇਡਪੋਨਿਕਸ ਵਿਧੀ ਨਾਲ ਖੇਤੀ ਕਰ ਕੇ ਮੋਟੀ ਕਮਾਈ ਕਰ ਰਹੇ ਹਨ। 500 ਵਰਗ ਮੀਟਰ ਦੇ ਖੇਤਰ ਵਿਚ ਸਥਾਪਤ ਕੀਤੇ ਗਏ ਹਾਈਡ੍ਰੋਪੋਨਿਕਸ ਪੋਲੀਹਾਊਸ ਰਾਹੀਂ ਨਵੀਨ ਨਾ ਸਿਰਫ਼ ਚੰਗੀ ਕਮਾਈ ਕਰ ਰਹੇ ਹਨ ਸਗੋਂ ਉਨ੍ਹਾਂ ਨੇ ਦੋ ਨੌਜਵਾਨਾਂ ਨੂੰ ਸਿੱਧਾ ਰੁਜ਼ਗਾਰ ਵੀ ਪ੍ਰਦਾਨ ਕੀਤਾ ਹੈ। 

ਇਹ ਵੀ ਪੜ੍ਹੋ: ਸਰਕਾਰ ਖੇਤੀਬਾੜੀ ਵਿੱਚ ਡਰੋਨ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਕਰ ਰਹੀ ਹੈ ਕੰਮ : ਅਧਿਕਾਰੀ

ਨਵੀਨ ਸ਼ਰਮਾ ਜੋਗਿੰਦਰਨਗਰ ਖੇਤਰ ਦੇ ਪਹਿਲੇ ਅਜਿਹੇ ਕਿਸਾਨ ਹਨ, ਜਿਨ੍ਹਾਂ ਨੇ ਹਾਈਡ੍ਰੋਪੋਨਿਕਸ ਵਿਧੀ ਨਾਲ ਖੇਤੀ ਕੀਤੀ ਹੈ, ਸਗੋਂ ਉਸ ਨੇ ਇਸ ਖੇਤਰ ਵਿਚ ਭਵਿੱਖ ਦੀ ਖੇਤੀ ਦੀ ਨੀਂਹ ਵੀ ਰੱਖੀ ਹੈ। ਇਸ ਸਬੰਧੀ ਜਦੋਂ ਨਵੀਨ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਪਿਛਲੇ ਇਕ ਸਾਲ ਤੋਂ ਜੋਗਿੰਦਰਨਗਰ ਦੇ ਏਹਜੂ ਵਿਚ ਹਾਈਡ੍ਰੋਪੋਨਿਕਸ ਵਿਧੀ ਨਾਲ ਖੇਤੀ ਕਰ ਰਿਹਾ ਹੈ ਅਤੇ ਉਸ ਨੂੰ ਪ੍ਰਤੀ ਮਹੀਨਾ ਔਸਤਨ 50 ਤੋਂ 60 ਹਜ਼ਾਰ ਰੁਪਏ ਦੀ ਆਮਦਨ ਹੋ ਰਹੀ ਹੈ।  ਨਵੀਨ ਸ਼ਰਮਾ ਪੌਲੀਹਾਊਸ ਵਿਚ ਸਲਾਦ, ਚੈਰੀ ਟਮਾਟਰ, ਸ਼ਿਮਲਾ ਮਿਰਚ, ਸਟ੍ਰਾਬੇਰੀ, ਧਨੀਆ, ਮਿਰਚਾਂ, ਟਮਾਟਰ ਆਦਿ ਫਸਲਾਂ ਨਿਯਮਤ ਅੰਤਰਾਲ ਦੇ ਬਾਅਦ ਤਿਆਰ ਕਰ ਰਿਹਾ ਹੈ। ਇਹ ਤਿਆਰ ਫਸਲ ਪਾਲਮਪੁਰ, ਕਾਂਗੜਾ, ਧਰਮਸ਼ਾਲਾ, ਮੈਕਲੋਡਗੰਜ ਆਦਿ ਥਾਵਾਂ 'ਤੇ ਆਸਾਨੀ ਨਾਲ ਵੇਚੀ ਜਾ ਰਹੀ ਹੈ ਅਤੇ ਇਨ੍ਹਾਂ ਦਾ ਚੰਗਾ ਭਾਅ ਵੀ ਮਿਲ ਰਿਹਾ ਹੈ।

ਇਹ ਵੀ ਪੜ੍ਹੋ: ਯੂਕ੍ਰੇਨ-ਰੂਸ ਜੰਗ ਨੇ 25 ਲੱਖ ਲੋਕਾਂ ਨੂੰ ਬਣਾਇਆ ਸ਼ਰਨਾਰਥੀ, ਯੂਨਾਈਟਿਡ ਸਿੱਖਸ ਇੰਝ ਕਰ ਰਿਹੈ ਮਦਦ

ਚੈਰੀ ਟਮਾਟਰ 300 ਤੋਂ 350 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ-
ਨਵੀਨ ਦਾ ਕਹਿਣਾ ਹੈ ਕਿ ਜਿੱਥੇ ਤਿਆਰ ਸਲਾਦ 400 ਤੋਂ 450 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ, ਉਥੇ ਹੀ ਚੈਰੀ ਟਮਾਟਰ 300 ਤੋਂ 350 ਰੁਪਏ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਸ ਤੋਂ ਇਲਾਵਾ ਸਟ੍ਰਾਬੇਰੀ, ਸ਼ਿਮਲਾ ਮਿਰਚ ਅਤੇ ਧਨੀਆ ਆਦਿ ਦਾ ਵੀ ਚੰਗਾ ਭਾਅ ਮਿਲ ਰਿਹਾ ਹੈ। ਨਵੀਨ ਸ਼ਰਮਾ ਦਾ ਕਹਿਣਾ ਹੈ ਕਿ ਹਾਈਡ੍ਰੋਪੋਨਿਕਸ ਖੇਤੀ ਦੀ ਅਜਿਹੀ ਆਧੁਨਿਕ ਤਕਨੀਕ ਹੈ, ਜਿਸ ਵਿਚ ਸਿਰਫ਼ ਪਾਣੀ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਹਾਈਡ੍ਰੋਪੋਨਿਕਸ ਵੀ ਰਵਾਇਤੀ ਖੇਤੀ ਦੇ ਮੁਕਾਬਲੇ 90 ਫੀਸਦੀ ਤੱਕ ਪਾਣੀ ਦੀ ਬਚਤ ਵੀ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬੂਟਿਆਂ ਦੀ ਨਰਸਰੀ ਖੁਦ ਤਿਆਰ ਕਰਦਾ ਹੈ ਅਤੇ ਜਿਵੇਂ ਹੀ ਬੂਟੇ ਤਿਆਰ ਹੁੰਦੇ ਹਨ, ਉਨ੍ਹਾਂ ਨੂੰ ਪਾਈਪਾਂ ਵਿਚ ਲਗਾ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਪਾਈਪਾਂ ਰਾਹੀਂ ਪਾਣੀ ਦੀ ਸਪਲਾਈ ਕਰਕੇ ਬੂਟਿਆਂ ਨੂੰ ਹਰ ਤਰ੍ਹਾਂ ਦੇ ਪੌਸ਼ਟਿਕ ਤੱਤ ਦਿੱਤੇ ਜਾਂਦੇ ਹਨ। ਨਵੀਨ ਸ਼ਰਮਾ ਹਾਈਡ੍ਰੋਪੋਨਿਕ ਖੇਤੀ ਨੂੰ ਵ੍ਹਾਈਟ ਕਾਲਰ ਫਾਰਮਿੰਗ ਵੀ ਕਹਿੰਦੇ ਹਨ।

ਇਹ ਵੀ ਪੜ੍ਹੋ: ਦੇਸ਼ ਦੇ ‘ਸਿਆਸੀ ਆਈਨੇ’ ’ਚ ਸਭ ਤੋਂ ਬੁਰਾ ਸਮਾਂ ਵੇਖ ਰਹੀ ਹੈ ਕਾਂਗਰਸ

ਹਾਈਡ੍ਰੋਪੋਨਿਕ ਖੇਤੀ ਨਾਲ ਜੁੜਨ ਲਈ ਨੌਜਵਾਨ ਅੱਗੇ ਆਉਣ, ਸਿਖਲਾਈ ਸਹੂਲਤਾਂ ਪ੍ਰਦਾਨ ਕਰਨਗੇ-
ਨਵੀਨ ਨੇ ਨੌਜਵਾਨਾਂ ਨੂੰ ਹਾਈਡ੍ਰੋਪੋਨਿਕ ਖੇਤੀ ਕਰਨ ਲਈ ਅੱਗੇ ਆਉਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਇਸ ਦੇ ਲਈ ਉਹ ਨੌਜਵਾਨਾਂ ਨੂੰ ਸਿਖਲਾਈ ਦੇਣ ਲਈ ਤਿਆਰ ਹਨ। ਵੱਡੇ ਪੱਧਰ 'ਤੇ ਹਾਈਡ੍ਰੋਪੋਨਿਕਸ ਦੀ ਖੇਤੀ ਨਾ ਸਿਰਫ਼ ਆਸਾਨੀ ਨਾਲ ਬਾਜ਼ਾਰ ਦੀ ਮੰਗ ਨੂੰ ਪੂਰਾ ਕਰ ਸਕਦੀ ਹੈ, ਸਗੋਂ ਉਨ੍ਹਾਂ ਨੂੰ ਚੰਡੀਗੜ੍ਹ, ਦਿੱਲੀ, ਮੁੰਬਈ ਆਦਿ ਵਰਗੇ ਵੱਡੇ ਸ਼ਹਿਰਾਂ ਤੱਕ ਪਹੁੰਚਾਉਣ ਲਈ ਚੰਗੀ ਕੀਮਤ ਵੀ ਮਿਲੇਗੀ।


Tanu

Content Editor

Related News